← ਪਿਛੇ ਪਰਤੋ
ਜੀ.ਐਸ.ਪੰਨੂ
ਪਟਿਆਲਾ. 24 ਫਰਵਰੀ 2020 - ਪਟਿਆਲਾ ਵਿਖੇ ਐੱਨ.ਸੀ.ਸੀ. ਤੀਜੇ ਏਅਰ ਸੁਕੈਂਡਰਨ ਬਟਾਲੀਅਨ ਦੇ ਕੈਡਿਟਾਂ ਨੂੰ ਸਿਖਲਾਈ ਦੇਣ ਵਾਲਾ ਮਾਈਕਰੋ ਲਾਈਟ ਹਵਾਈ ਜਹਾਜ ਹਾਦਸਾ ਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਕਿ ਇਸ ਜਹਾਜ਼ ਨੇ ਪਟਿਆਲਾ ਦੇ ਐਵੀਏਸ਼ਨ ਕਲੱਬ ਤੋਂ ਉਡਾਣ ਭਰੀ ਸੀ ਅਤੇ ਤਕਨੀਕੀ ਖ਼ਰਾਬੀ ਖ਼ਰਾਬ ਕਾਰਨ ਇਹ ਮਿਲਟਰੀ ਏਰੀਏ 'ਚ ਡਿੱਗ ਗਿਆ।
ਹਾਦਸੇ ਚ ਪਾਇਲਟ ਰਿਟਾਇਰਡ ਵਿੰਗ ਕਮਾਂਡਰ ਸ੍ਰੀ ਚੀਮਾ ਦੀ ਮੌਤ, ਜਦਕਿ ਦੋ ਕੈਡਿਟ ਫੱਟੜ ਹੋਏ ਹਨ ਜਿੰਨ੍ਹਾਂ ਨੂੰ ਮਿਲਟਰੀ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।
Total Responses : 863