ਸਕੂਲ ਦੇ ਦੁਆਲੇ ਰੂੜੀ ਦੇ ਢੇਰ ਵਿਦਿਆਰਥੀਆਂ ਦੀ ਸਿਹਤ ਲਈ ਖਤਰਾ
ਐਸ ਏ ਐਸ ਨਗਰ, ਫਰਵਰੀ 24, 2020: ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਮੈਂਬਰ ਪਰਮਜੀਤ ਕੌਰ ਵੱਲੋਂ ਅੱਜ ਪਿੰਡ ਛੱਜੂਮਾਜਰਾ ਦਾ ਦੌਰਾ ਕੀਤਾ ਗਿਆ। ਕਮਿਸ਼ਨ ਨੂੰ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਦੁਆਲੇ ਰੂੜੀ ਦੇ ਢੇਰ ਹੋਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਉਨ੍ਹਾਂ ਪਿੰਡ ਦਾ ਦੌਰਾ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੇ ਰੂੜੀ ਦੇ ਢੇਰ ਸਕੂਲੀ ਬੱਚਿਆਂ ਦੀ ਸਿਹਤ 'ਤੇ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ ਅਤੇ ਇਸ ਤੋਂ ਇਲਾਵਾ ਮਿਸ਼ਨ ਤੰਦਰੁਸਤ ਪੰਜਾਬ ਦੀ ਕਾਮਯਾਬੀ ਵਿੱਚ ਅੜਿੱਕਾ ਹਨ ਜਿਸਦਾ ਮਕਸਦ ਲੋਕਾਂ ਦੀ ਨਰੋਈ ਸਿਹਤ ਨੂੰ ਯਕੀਨੀ ਬਣਾਉਣਾ ਹੈ।
ਇਸ ਮੌਕੇ ਮਿਊਂਸਪਲ ਕੌਂਸਲ ਖਰੜ ਦੇ ਈ.ਉ. ਸੰਗੀਤ ਕੁਮਾਰ ਵੀ ਮੌਜੂਦ ਸਨ।