ਅਸ਼ੋਕ ਵਰਮਾ
ਬਠਿੰਡਾ 24 ਫਰਵਰੀ 2020: ਭਾਰਤੀ ਰੈੱਡ ਕਰਾਸ ਸੁਸਾਇਟੀ ਦੇ 100 ਸਾਲਾ ਸਮਾਗਮਾਂ ਦੀ ਲੜੀ ਅਧੀਨ ਰੈੱਡ ਕਰਾਸ ਸੁਸਾਇਟੀ ਬਠਿੰਡਾ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਬਠਿੰਡਾ ਅਤੇ ਸਿਟੀ ਵੈਲਫੇਅਰ ਕਲੱਬ ਰਾਮਪੁਰਾ ਫੂਲ ਵੱਲੋਂ ਸਿਟੀ ਹਾਲ ਵਿਖੇ ਇੱਕ ਸਵੈਇੱਛੁਕ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 33 ਯੂਨਿਟਾਂ ਖ਼ੂਨਦਾਨ ਕੀਤਾ ਗਿਆ। ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਜਸਕਰਨ ਬਾਂਸਲ, ਵਿਸ਼ੇਸ਼ ਮਹਿਮਾਨ ਐਲਕੇ ਬਾਂਸਲ ਐਕਸੀਅਨ ਪੀਐਸਈਬੀ, ਅਨਿਲ ਸਰਾਫ਼, ਸੁਰਿੰਦਰ ਧੀਰ, ਸਰੋਜ ਸ਼ਾਹੀ, ਡਾ.ਚਰਨਜੀਤ ਸਿੰਘ ਅਤੇ ਅਮਿਤ ਸ਼ਰਮਾ ਖ਼ੂਨਦਾਨੀਆਂ ਦੀ ਹੌਂਸਲਾ ਅਫਜਾਈ ਲਈ ਪਹੰੁਚੇ। ਉਹਨਾਂ ਨੌਜਵਾਨਾਂ ਨੰੂ ਖ਼ੂਨਦਾਨ ਲਹਿਰ ਵਿੱਚ ਹੋਰਨਾਂ ਲੋਕਾਂ ਨੰੂ ਜੋੜਣ ਦੀ ਅਪੀਲ ਵੀ ਕੀਤੀ। ਸਿਟੀ ਕਲੱਬ ਰਾਮਪੁਰਾ ਫੂਲ ਦੇ ਪ੍ਰਧਾਨ ਸੱਤਪਾਲ ਗੋਇਲ, ਜਨਰਲ ਸਕੱਤਰ ਵਿਕਰਮਜੀਤ ਬਾਂਸਲ, ਦਵਿੰਦਰ ਗਰਗ, ਸੁਮਨਦੀਪ ਗਰਗ, ਲਖਵਿੰਦਰ ਲੱਖੀ, ਰਕੇਸ਼ ਬਾਂਸਲ ਟੋਨੀ, ਚਰਨਜੀਤ ਤਾਇਲ, ਰਜਨੀਸ਼ ਗੋਇਲ, ਮੁਨੀਸ਼ ਗੁਪਤਾ ਅਤੇ ਰਾਜ ਕੁਮਾਰ ਜੋਸ਼ੀ ਨੇ ਕੈਂਪ ਨੰੂ ਸਫਲ ਬਨਾਉਣ ਵਿੱਚ ਅਹਿਮ ਯੋਗਦਾਨ ਪਾਇਆ। ਉਹਨਾਂ ਖ਼ੂਨਦਾਨੀਆਂ ਨੰੂ ਅਪੀਲ ਕੀਤੀ ਕਿ ਖ਼ੂਨਦਾਨ ਦੀ ਮਾਨਵੀ ਲਹਿਰ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਜਾਵੇ। ਸਿਵਲ ਹਸਪਤਾਲ ਰਾਮਪੁਰਾ ਦੀ ਬਲੱਡ ਬੈਂਕ ਟੀਮ ਨੇ 33 ਯੂਨਿਟਾਂ ਖ਼ੂਨ ਇਕੱਤਰ ਕੀਤਾ। ਗੁਰੂ ਕੀ ਸੰਗਤ ਵੱਲੋਂ ਖ਼ੂਨਦਾਨੀਆਂ ਨੰੂ ਯਾਦਗਾਰੀ ਚਿੰਨ ਭੇਂਟ ਕੀਤੇ ਗਏ। ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਬਾਨੀ ਅਤੇ ਰੈੱਡ ਕਰਾਸ ਦੇ ਲਾਈਫ ਮੈਂਬਰ ਵਿਜੇ ਭੱਟ ਨੇ ਰੈੱਡ ਕਰਾਸ ਸੰਸਥਾ ਦੀਆਂ ਸਮਾਜ ਸੇਵੀ ਗਤੀਵਿਧੀਆਂ ਬਾਰੇ ਨੌਜਵਾਨਾਂ ਨੰੂ ਦੱਸਿਆ।
--