ਚੰਡੀਗੜ੍ਹ, 24 ਫਰਵਰੀ 2020 - ਪੰਜਾਬ ਵਿਧਾਨ ਸਭਾ ਅੰਦਰ 'ਆਪ' ਅਤੇ ਅਕਾਲੀ ਵਿਧਾਇਕਾਂ ਵੱਲੋਂ ਸਦਨ 'ਚ ਹੰਗਾਮੇ ਦੌਰਾਨ ਰਿਪੋਰਟਿੰਗ ਹਿੱਸੇ 'ਚ ਸਪੀਕਰਾਂ ਅਤੇ ਤਾਰਾਂ ਨਾਲ ਛੇੜਛਾੜ ਕੀਤੀ ਗਈ ਜਿਸ ਤੋਂ ਬਾਅਦ ਸਪੀਕਰ ਵਿਧਾਨ ਸਭਾ ਰਾਣਾ ਕੇ ਪੀ ਸਿੰਘ ਨੇ ਪ੍ਰਦਰਸ਼ਨ ਕਰ ਰਹੇ ਮੈਂਬਰਾਂ ਨੂੰ ਸਦਨ 'ਚੋਂ ਬਾਹਰ ਜਾਣ ਦੇ ਹੁਕਮ ਦਿੱਤੇ। ਪਰ ਸਦਨ ਮੈਂਬਰ ਬਾਹਰ ਨਾ ਗਏ ਤਾਂ ਸਪੀਕਰ ਵੱਲੋਂ ਸਦਨ ਦੀ ਕਾਰਵਾਈ ਨੂੰ ੧੫ ਮਿੰਟਾਂ ਲਈ ਮੁਲਤਵੀ ਕੀਤਾ ਗਿਆ।
ਬਾਅਦ 'ਚ ਵੀ ਜਦੋਂ ਦੁਬਾਰਾ ਤੋਂ ਸਦਨ ਮੈਂਬਰ ਹੰਗਾਮਾ ਕਰਨੋਂ ਨਾ ਹਟੇ ਤਾਂ ਸਪੀਕਰ ਨੇ ਸਦਨ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ।