ਅਸ਼ੋਕ ਵਰਮਾ
ਬਠਿੰਡਾ 24 ਫਰਵਰੀ 2020: ਗੁਰੂ ਸੇਵਾ ਵੈਲਫੇਅਰ ਸੁਸਾਇਟੀ ਦਾਣਾ ਮੰਡੀ ਰੋਡ ਵੱਲੋਂ ਪਾਣੀ ਬਚਾਓ ਮੁਹਿੰਮ ਤਹਿਤ ਲੌਕਾ ਨੂੰ ਜਾਗਰੁੱਕ ਕਰਨ ਫਲੈਕਸ ਬੋਰਡ ਲਗਾਏ ਗਏ। ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰੈਸ ਸਕੱਤਰ ਗੁਰਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਪਾਣੀ ਬਚਾਓ ਮੁਹਿੰਮ ਤਹਿਤ ਸਾਰੇ ਮੈਬਰਾ ਦੁਆਰਾ ਮੁਲਤਾਨੀਆ ਪੁੱਲ ਕੋਲ ਮੁਹਿੰਮ ਚਲਾ ਕੇ ਪਾਣੀ ਬਚਾਓ ਦੇ ਫਲੈਕਸ ਬੋਰਡ ਵਾਲੇ ਸਲੋਗਨ ਸਹਿਰ ਦੇ ਪਾਣੀ ਵਾਲੇ ਆਰੋ ਉਪਰ ਲਗਾਏ ਗਏ ਹਨ। ਉਨਾਂ ਉੱਪਰ ਪਾਣੀ ਬਚਾਓ ਭਵਿੱਖ ਬਚਾਓ, ਪਾਣੀ ਦੀ ਵਰਤੋ ਸੰਜਮ ਨਾਲ ਕਰੋ। ਆਓ ਵਿਸਵ ਦੇ ਤੀਸਰੇ ਯੁੱਧ ਤੋਂ ਬਚੀਏ । ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜਸਵਿੰਦਰਪਾਲ ਸਿੰਘ ਪਾਲਾ ਨੇ ਦੱਸਿਆ ਕਿ ਸਾਨੂੰ ਪਾਣੀ ਦੀ ਪੂਰੀ ਤਰਾਂ ਸੰਭਾਲ ਕਰਨੀ ਚਾਹਿੰਦੀ ਹੈ। ਪਾਣੀ ਦਾ ਪੱਧਰ ਲਗਾਤਾਰ ਹੇਠਾ ਹੁੰਦਾ ਜਾ ਰਿਹਾ ਹੈ। ਜਿਸ ਕਰਕੇ ਸਾਨੂੰ ਪਾਣੀ ਬਚਾਉਣ ਵਿਚ ਯੋਗਦਾਨ ਦੇਣਾ ਚਾਹੀਦਾ ਹੈ। ਜੇਕਰ ਅਸੀ ਅੱਜ ਪਾਣੀ ਦੀ ਬਰਬਾਦੀ ਕਰਦੇ ਹਾ ਤਾ ਆਉਣ ਵਾਲੇ ਸਮੇਂ ਸਾਨੂੰ ਪੀਣ ਵਾਲੇ ਪਾਣੀ ਲਈ ਤਰਸ਼ਣਾ ਪਵੇਗਾ। ਉਨਾਂ ਦੱਸਿਆ ਕਿ ਸੰਸਥਾ ਦੁਆਰਾ ਪਾਣੀ ਬਚਾਓ ਮੁਹਿੰਮ ਲਈ ਬਠਿੰਡਾ ਸਹਿਰ ’ਚ ਪਾਣੀ ਵਾਲੇ ਆਰੋ ਲੱਗੇ ਹੋਏ ਹਨ। ਉੱਥੇ ਆਉਣ ਵਾਲੇ ਲੌਕਾ ਨੂੰ ਪਾਣੀ ਬਾਰੇ ਜਾਗਰੁਕ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸੰਸਥਾ ਦੁਆਰਾ ਪਾਣੀ ਬਚਾਓ ਮੁਹਿੰਮ ਤਹਿਤ ਫਲੈਕਸ ਬੋਰਡ ਲਗਾਏ ਜਾ ਰਹੇ ਹਨ। ਇਸ ਮੌਕੇ ਪੂਰਨ ਸਿੰਘ, ਮੁਨਛੀ ਸਿੰਘ, ਗੁਰਤੇਜ ਸਿੰਘ ਕਵਿ, ਜਰਨੈਲ ਸਿੰਘ ਪੱਪੀ ਫਰਨਿਚਰ ਵਾਲੇ, ਅਵਤਾਰ ਸਿੰਘ ਦਾਰਾ ਸਿੰਘ, ਵਕੀਲ ਸਿੰਘ, ਰਜਤ ਸਿੰਘ ਤੋਂ ਇਲਾਵਾ ਸਾਰੇ ਮੈਬਰ ਮੌਜੂਦ ਸਨ।