ਅਸ਼ੋਕ ਵਰਮਾ
ਮਾਨਸਾ 24 ਫਰਵਰੀ 2020: ਮਾਨਸਾ ਸ਼ਹਿਰ ਵਿੱਚ ਬਣੇ ਗੁਰੂ ਨਾਨਕ ਦੇਵ ਸੈਂਟਰਲ ਪਾਰਕ ਵਾਟਰ ਵਰਕਸ ਵਿੱਚ ਪਿਛਲੇ ਦਿਨੀਂ ਸ਼ੁਰੂ ਹੋਇਆ ਸੀ, ਉਸ ਦਾ ਰੱਖ ਰਖਾਓੁ ਸਹੀ ਢੰਗ ਨਾਲ ਨਹੀਂ ਹੋ ਰਿਹਾ ਜੋ ਇਸ ਪਾਰਕ ਦੀ ਖੂਬਸੂਰਤੀ ਬਰਕਰਾਰ ਰੱਖਣ ਲਈ ਜਰੂਰੀ ਸਹੂਲਤਾਂ ਚਾਹੀਦੀਆਂ ਹਨ, ਉਹ ਉਪਲਬਧ ਨਹੀਂ ਹਨ। ਜੇਕਰ ਕੋਈ ਛੋਟੀ ਮੋਟੀ ਟੁੱਟ ਭੱਨ੍ਹ ਹੋ ਜਾਂਦੀ ਹੈ ਤਾਂ ਉਸਨੂੰ ਠੀਕ ਕਰਨ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ। ਇਸਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਦੇ ਆਉਣ ਕਾਰਣ ਆਮ ਲੋਕਾਂ ਨੂੰ ਕੰਟਰੋਲ ਕਰਨ ਲਈ ਅਤੇ ਬੱਚਿਆਂ ਵੱਲੋਂ ਫੁੱਲ ਅਤੇ ਬੂਟੇ ਨਾਂ ਤੋੜੇ ਜਾਣ ਲਈ ਜਰੂਰੀ ਸੁਰੱਖਿਆ ਕਰਮਚਾਰੀ ਨਹੀਂ ਹਨ। ਇਸਤੋਂ ਇਲਾਵਾ ਜੋ ਇੱਥੇ ਬੈਡਮਿੰਟਨ ਕੋਰਟ ਬਣਿਆ ਹੈ, ਉਸਦਾ ਕੋਈ ਟਾਇਮ ਟੇਬਲ ਨਹੀਂ ਕਿ ਕੌਣ ਕਿਸ ਸਮੇਂ ਖੇਡ ਸਕਦਾ ਹੈ। ਬੈਡਮਿੰਟਨ ਕੋਰਟ ਅਤੇ ਬਾਸਕਟਬਾਲ ਕੋਰਟ ਵਿੱਚ ਖੇਡਣ ਵਾਲੇ ਬੱਚਿਆਂ ਲਈ ਜਰੂਰੀ ਸਹੂਲਤਾਂ ਵੀ ਉਪਲਬਧ ਨਹੀਂ ਹਨ। ਨਾ ਹੀ ਕੋਈ ਅਜਿਹਾ ਸਾਈਨ ਬੋਰਡ ਲਾਇਆ ਹੈ ਕਿ ਬੈਡਮਿੰਟਨ ਕੋਰਟ ਅਤੇ ਬਾਸਕਟਬਾਲ ਕੋਰਟ ਵਿੱਚ ਖੇਡਣ ਲਈ ਕਿਹੜੇ ਬੂਟ ਖਿਡਾਰੀਆਂ ਵੱਲੋਂ ਪਾਏ ਜਾਣਗੇ ਜਿਸ ਕਾਰਣ ਇਨ੍ਹਾਂ ਕੋਰਟਾਂ ਦੇ ਗਰਾਂਊਂਡ ਖਰਾਬ ਹੋ ਰਹੇ ਹਨ। ਇਸਤੋਂ ਇਲਾਵਾ ਜੋ ਸਵਿੰਮਿੰਗ ਪੂਲ ਬਣਿਆ ਹੈ, ਉਸਨੂੰ ਵਰਤਣ ਦੇ ਵੀ ਕੋਈ ਜਰੂਰੀ ਦਿਸ਼ਾ ਨਿਰਦੇਸ਼ ਅਤੇ ਗਾਈਡ ਲਾਇਨਜ਼ ਨਹੀਂ ਹਨ। ਇਸਤੋਂ ਇਲਾਵਾ ਪਾਰਕ ਵਿੱਚ ਸਫਾਈ ਦਾ ਵੀ ਢੁੱਕਵਾਂ ਪ੍ਰਬੰਧ ਨਹੀਂ ਹੈ। ਸਭ ਤੋਂ ਵੱਡੀ ਸਮੱਸਿਆ ਇਸ ਪਾਰਕ ਵਿੱਚ ਕਿਸੇ ਕੰਟੀਨ ਦਾ ਨਾ ਹੋਣਾ ਹੈ ਜੋ ਇਸ ਪਾਰਕ ਦੇ ਅੰਦਰ ਪ੍ਰਾਈਵੇਟ ਤੌਰ ’ਤੇ ਗੈਰਕਾਨੂੰਨੀ ਢੰਗ ਨਾਲ ਪ੍ਰਾਈਵੇਟ ਵੈਨ ਲੱਗੀ ਹੈ, ਉਹ ਫਾਸਟ ਫੂਡ ਬਗੈਰਾ ਮਹਿੰਗੇ ਰੇਟਾਂ ਤੇ ਵੇਚ ਕੇ ਲੋਕਾਂ ਦਾ ਸੋਸ਼ਣ ਕਰ ਰਹੀ ਹੈ। ਉਸਦੇ ਵੱਲੋਂ ਤਿਆਰ ਕੀਤੀ ਜਾਂਦੀ ਫੂਡ ਵਰਾਇਟੀਜ਼ ਦੀ ਸਾਫ ਸਫਾਈ ਜਾਂ ਰਹਿੰਦ ਖੂੰਹਦ ਦੀ ਡਿਸਪੋਜ਼ਲ ਦਾ ਕੋਈ ਢੰਗ ਵੀ ਅਖਤਿਆਰ ਨਹੀਂ ਕੀਤਾ ਜਾ ਰਿਹਾ । ਇਸਤੋਂ ਇਲਾਵਾ ਇਸ ਪਾਰਕ ਦੇ ਜੋ ਕੰਮ ਅਧੂਰੇ ਪਏ ਹਨ ਉਨ੍ਹਾਂ ਨੂੰ ਪੂਰਾ ਕਰਨ ਲਈ ਕੋਈ ਦਿਲਸਚਪੀ ਅਧਿਕਾਰੀਆਂ ਵੱਲੋਂ ਨਹੀਂ ਦਿਖਾਈ ਜਾ ਰਹੀ ਜਿਸ ਕਾਰਣ ਮਾਨਸਾ ਦੇ ਲੋਕਾਂ ਵਿੱਚ ਇਸ ਪਾਰਕ ਦੇ ਚੰਗੇ ਭਵਿੱਖ ਪ੍ਰਤੀ ਚਿੰਤਾ ਪ੍ਰਗਟਾਈ ਜਾ ਰਹੀ ਹੈ। ਇਸਨੂੰ ਧਿਆਨ ਵਿੱਚ ਰਖਦੇ ਹੋਏ ਮਾਨਸਾ ਸ਼ਹਿਰ ਵਾਸੀਆਂ ਨੇ ਇੱਕ ਇਕੱਠ ਇਸ ਪਾਰਕ ਵਿੱਚ ਰੱਖਿਆ ਅਤੇ ਇਸ ਵਿੱਚ ਫੈਸਲਾ ਕੀਤਾ ਗਿਆ ਕਿ ਇੰਨ੍ਹਾਂ ਸਮੱਸਿਆਵਾਂ ਸਬੰਧੀ ਇੱਕ ਵਫਦ ਪ੍ਰਸ਼ਾਸਨ ਨੂੰ ਮਿਲੇਗਾ ਅਤੇ ਇਸ ਪਾਰਕ ਵਿੱਚ ਸੁਧਾਰ ਕਰਨ ਦੀ ਮੰਗ ਕਰੇਗਾ। ਇਸ ਮੀਟਿੰਗ ਵਿੱਚ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਗੁਰਲਾਭ ਸਿੰਘ ਮਾਹਲ ਐਡਵੋਕੇਟ, ਗੋਰਾ ਲਾਲ, ਮਹਿੰਦਰਪਾਲ ਜੇਈ, ਸ਼ਮਸ਼ੇਰ ਸਿੰਘ ਡੀਐਮ, ਬਲਦੇਵ ਸਿੰਘ, ਰਮੇਸ਼ ਕੁਮਾਰ, ਸੁਖਦੇਵ ਕੁਮਾਰ, ਕੁਲਵਿੰਦਰ ਸਿੰਘ, ਸ਼ਾਮ ਲਾਲ, ਸਾਹਿਬ ਸਿੰਘ, ਸੁਭਾਸ਼ ਕਾਮਰਾ, ਹਰਮੇਲ ਸਿੰਘ ਠੇਕੇਦਾਰ, ਰੋਹਿਤ ਕੁਮਾਰ, ਅਨਿਲ ਕੁਮਾਰ, ਕਮਲ ਗੋਇਲ ਐਡਵੋਕੇਟ, ਰਵੀ ਕੁਮਾਰ, ਕਿ੍ਰਸ਼ਨ ਸ਼ਰਮਾ, ਬਿੱਟੂ ਸਿੰਗਲਾ, ਮੱਖਣ ਸਿੰਘ, ਭਿੰਦਰ ਸਿੰਘ, ਬਾਜ ਸਿੰਘ ਪਟਵਾਰੀ ਆਦਿ ਸ਼ਾਮਲ ਸਨ।