ਅਸ਼ੋਕ ਵਰਮਾ
ਬਰਨਾਲਾ 24 ਫਰਵਰੀ 2020: ਸਾਮਰਾਜੀਆਂ ਦੇ ਸਭ ਤੋਂ ਵੱਡੇ ਪ੍ਰਤੀਨਿਧ ਡੋਨਾਲਡ ਟਰੰਪ ਦੀ 24-25 ਫਰਵਰੀ ਦੀ ਦੋ ਰੋਜਾ ਫੇਰੀ ਦਾ ਪੰਜਾਬ ਦੀਆਂ ਦੋ ਿਨਕਲਾਬੀ ਜਥੇਬੰਦੀਆਂ ਿਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਮੋਰਚਾ ਪੰਜਾਬ ਨੇਂ ਸਖਤ ਵਿਰੋਧ ਕਰਦਿਆਂ ਸਿਵਲ ਹਸਪਤਾਲ ਪਾਰਕ ਵਿੱਚ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿੱਚ ਮਾਰਚ ਕਰਕੇ ਡੋਨਾਲਡ ਟਰੰਪ ਵਾਪਸ ਜਾਉ (ਡੋਨਾਲਡ ਟਰੰਪੋ ਗੋ ਬੈਕ) ਦੇ ੂ ਨਾਹਰੇ ਬੁਲੰਦ ਕੀਤੇ। ।ਸਿਵਲ ਹਸਪਤਾਲ ਵਿੱਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਨਰਾਿਣ ਦੱਤ, ਸਤਨਾਮ ਦੀਵਾਨਾ ਅਤੇ ਡਾ ਰਜਿੰਦਰ ਨੇ ਦੱਸਿਆ ਕਿ ਡੋਨਾਲਡ ਟਰੰਪ ਉਹ ਸਾਮਰਾਜੀ ਤਾਕਤਾਂ ਦਾ ਨੁਮਾਇੰਦਾ ਜੋ ਪੂਰੀ ਦੁਨੀਆਂ ਕਦੇ ਅਫਗਾਨਿਸਤਾਨ, ਕਦੇ ਇਰਾਕ, ਕਦੇ ਸੀਰੀਆ,ਕਦੇ ਫਲਸਤੀਨੀ ਲੋਕਾਂ ਨੂੰ ਜੰਗਾਂ ਰਾਹੀਂ ਮਾਰਦਾ ਵੀ ਹੈ ਅਤੇ ੳੇਨਾਂ ਦੇ ਕੁਦਰਤੀ ਸ੍ਰੋਤਾਂ ਦੀ ਲੁੱਟ ਕਰਕੇ ਉਨਾਂ ਉੱਤੇ ਕਬਜਾ ਵੀ ਕਰਦਾ ਹੈ। ਉਨਾਂ ਕਿਹਾ ਕਿ ਸੰਸਾਰ ਦਾ ਸਭ ਤੋਂ ਵੱਡਾ ਹਥਿਆਰਾ ਦਾ ਵਪਾਰੀ ਆਪਣੇ ਹਥਿਆਰ ਸਾਡੇ ਮੁਲਕ ਦੇ ਹਾਕਮਾਂ ਨੂੰ ਵੇਚਣ ਲਈ ਸਮਝੌਤੇ ਕਰਨ, ਐਕਸਾਈਜ ਡਿਉਟੀਆਂ ਰਾਹੀਂ ਲੱਗੀਆਂ ਰੋਕਾਂ ਹਟਾਕੇ ਆਪਣਾ ਮਾਲ ਭਾਰਤੀ ਮੰਡੀ ਵਿੱਚ ਵੇਚਣ ਲਈ ਭਾਰਤੀ ਹਾਕਮਾਂ ਦੀ ਬਾਂਹ ਮਰੋੜਨ ਵਾਸਤੇ ਆਇਆ ਹੈ। ਉਨਾਂ ਕਿਹਾ ਕਿ ਖੇਤੀ ਕਿੱਤਾ(ਪੇਂਡੂ ਸੱਭਿਅਤਾ) ਤਬਾਹ ਹੋਣ ਕਾਰਨ ਖੇਤੀ ਉੱਪਰ ਨਿਰਭਰ 50 ਫੀਸਦੀ ਲੋਕ ਉਜਾੜੇ ਦੀ ਕਗਾਰ ਤੇ ਧੱਕ ਅਤੇ ਮੁਲਕ ਦੇ ਕਿਰਤੀ ਲੋਕ ਹੋਰ ਵੱਧ ਕਰਜੇ ਹੇਠ ਨਪੀੜ ਦਿੱਤੇ ਜਾਣਗੇ। ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਗੰਭੀਰ ਸੰਕਟ ਦਾ ਸ਼ਿਕਾਰ ਖੇਤੀ ਅਤੇ ਸਨਅਤ ਤਬਾਹੀ ਦੇ ਕੰਢੇ ਪੁੱਜ ਜਾਵੇਗੀ। ਿਹ ਫੇਰੀ ਮਹਿਜ ਿਤਫਾਕਨ ਨਹੀਂ ਸਗੋਂ ਆਪਣੇ ਲੁਟੁਰੇ ਮਕਸਦ ਦੀ ਪੂਰਤੀ ਦਾ ਯੋਜਨਾਬੱਧ ਹਿੱਸਾ ਹੈ। ਟਰੰਪ ਦੀ ਿਸ ਫੇਰੀ ੁਪਰ 150 ਕਰੋੜ ਰੁ. ਪਾਣੀ ਵਾਂਗ ਵਹਾ ਕੇ ਗਰੀਬ ਝੁੱਗੀਆਂ ਨੂੰ ੁਜਾੜਿਆ ਜਾ ਰਿਹਾ ਹੈ। ਉਨਾਂਦੱਸਿਆ ਕਿ ਪਹਿਲਾਂ ਹੀ ਹਾਸ਼ੀੇ ੁੱਪਰ ਧੱਕੇ ਹੋੇ ਕਿਸਾਨ- ਮਜਦੂਰ ਅਤੇ ਹੋਰ ਮਿਹਨਤਕਸ਼ ਤਬਕੇ ਬਦ ਤੋਂ ਬਦਤਰ ਜਿੰਦਗੀ ਜਿੁਣ ਲੀ ਸਰਾਪੇ ਜਾਣਗੇ ਇਸ ਲਈ ਹਰ ਜਾਗਰੂਕ ਹਿੱਸੇ ਨੂੰ ਇਸ ਮਹਾਂ ਧਾੜਣੀ ਸਾਮਰਾਜੀ ਲੁਟੇਰੇ ਦੀ ਭਾਰਤ ਫੇਰੀ ਦਾ ਡਟਵਾਂ ਵਿਰੋਧ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਸਮੇਂ ਅਮਰਜੀਤ ਕੌਰ,ਕੇਵਲਜੀਤ ਕੌਰ, ਅਜਮੇਰ ਕਾਲਸਾਂ,ਸੁਖਵਿੰਦਰ ਸਿੰਘ, ਖੁਸ਼ਮੰਦਰਪਾਲ, ਹਰਵਿੰਦਰ ਦੀਵਾਨਾ, ਹਰਮੇਸ਼ ਕੁਮਾਰ, ਚਮਕੌਰ ਸਿੰਘ ਨੈਣੇਵਾਲ, ਗੁਰਮੀਤ ਸੁਖਪੁਰ,ਗੁਰਮੇਲ ਠੁੱਲੀਵਾਲ, ਹਰਚਰਨ ਚਹਿਲ, ਬਲਵੰਤ ਉੱਪਲੀ, ਗੁਰਦੇਵ ਮਾਂਗੇਵਾਲ ਆਦਿ ਆਗੂ ਵੀ ਹਾਜਰ ਸਨ।