← ਪਿਛੇ ਪਰਤੋ
ਚੰਡੀਗੜ੍ਹ, 24 ਫਰਵਰੀ 2020 - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਸਲਾਨਾ ਲਿਖਤੀ ਪ੍ਰੀਖਿਆ ਮਾਰਚ 2020 ਲਈ ਜਾਰੀ ਡੇਟਸ਼ੀਟ ਅਨੁਸਾਰ ਵਿਸ਼ਾ ਹਿਸਟਰੀ ਦੀ ਪ੍ਰੀਖਿਆ ਮਿਤੀ 12 ਮਾਰਚ 2020 ਅਤੇ ਜੋਗਰਫੀ ਦੀ ਪ੍ਰੀਖਿਆ ਮਿਤੀ 27 ਮਾਰਚ 2020 ਨੂੰ ਰੱਖੀ ਗਈ ਸੀ। ਪਰ ਹੁਣ ਪ੍ਰਬੰਧਕੀ ਕਾਰਨਾਂ ਕਰਕੇ ਜੋਗਰਫੀ ਵਿਸ਼ੇ ਦੀ ਪ੍ਰੀਖਿਆ ਮਿਤੀ 1 ਅਪ੍ਰੈਲ ਅਤੇ ਹਿਸਟਰੀ ਦੀ ਪ੍ਰੀਖਿਆ ਮਿਤੀ 3 ਅਪ੍ਰੈਲ ਨੂੰ ਹੋਵੇਗੀ।
ਬਾਕੀ ਦੀ ਡੇਟਸ਼ੀਟ ਪਹਿਲੇ ਜਾਰੀ ਕੀਤੇ ਅਨੁਸਾਰ ਹੀ ਰਹੇਗੀ। ਜੋ ਬੋਰਡ ਦੀ ਵੈਬਸਾਈਟ 'ਤੇ ਉਪਲਬਧ ਹੈ।
Total Responses : 930