← ਪਿਛੇ ਪਰਤੋ
ਮੁੱਖ ਮੰਤਰੀ ਦਾ ਚੁੱਪ ਰਹਿਣਾ ਮੰਦਭਾਗਾ : ਰੁਪਿੰਦਰ ਰੂਬੀ ਅਸ਼ੋਕ ਵਰਮਾ ਬਠਿੰਡਾ 24 ਫਰਵਰੀ 2020: ਪੁਲਿਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਦੇ ਕਰਤਾਰਪੁਰ ਲਾਂਘੇ ਸੰਬੰਧੀ ਦਿੱਤੇ ਬਿਆਨ ‘ਕਿ ਕਰਤਾਰਪੁਰ ਲਾਂਘੇ ਚ ਏਨੀ ਕੁ ਸਮਰੱਥਾ ਹੈ ਕਿ ਜੇਕਰ ਤੁਸੀਂ ਸਾਧਾਰਨ ਵਿਅਕਤੀ ਨੂੰ ਸਵੇਰੇ ਭੇਜਦੇ ਹੋ ਤਾਂ ਉਹ ਸ਼ਾਮ ਨੂੰ ਇਕ ਸਿੱਖਿਅਤ ਅੱਤਵਾਦੀ ਬਣ ਕੇ ਪਰਤੇਗਾ’ ਨੂੰ ਲੈਕੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਸਖ਼ਤ ਇਤਰਾਜ ਜਾਇਅ ਅਤੇ ਬਿਆਨ ਦੀ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਪੁਲਿਸ ਮੁਖੀ ਦੇ ਇਸ ਬਿਆਨ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜਿਸ ਲਈ ਆਮ ਆਦਮੀ ਪਾਰਟੀ ਦੇ ਸਮੂਹ ਵਿਧਾਇਕਾਂ ਨੇ ਅੱਜ ਵਿਧਾਨਸਭਾ ਸੈਸ਼ਨ ਵਿੱਚ ਇਸ ਗ਼ੈਰ ਜਿਮੇਵਾਰਨਾ ਬਿਆਨ ਦੇਣ ਲਈ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਦੇ ਉੱਚ ਉਹਦੇ ਤੇ ਬੈਠੇ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਇਸ ਮੰਦਭਾਗੇ ਬਿਆਨ ਨਾਲ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨਾਂ ਕਿਹਾ ਕਿ ਉਸ ਤੋਂ ਵੀ ਮੰਦਭਾਗਾ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਇਸ ਬਿਆਨ ਉੱਪਰ ਕਿਸੇ ਤਰਾਂ ਦੀ ਟਿੱਪਣੀ ਨਾ ਕਰਨਾ ਹੈ ਜਦੋਂ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਇਸ ਬਿਆਨ ਲਈ ਪੁਲਿਸ ਮੁੱਖੀ ਦਿਨਕਰ ਗੁਪਤਾ ਉੱਪਰ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਪੁਲਿਸ ਮੁਖੀ ਜ਼ਵਾਬ ਦੇਣ ਕਿ ਸ਼੍ਰੀ ਕਰਤਾਰਪੁਰ ਸਾਹਿਬ ਵਿੱਖੇ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਮੂਹ ਕੈਬਿਨੇਟ ਮੰਤਰੀ ਅਤੇ ਸਮੂਹ ਐਮ ਐਲ ਏ ਜਾ ਚੁੱਕੇ ਹਨ। ਇਸ ਲਈ ਕੀ ਮੁੱਖ ਮੰਤਰੀ ਅਤੇ ਉਨਾਂ ਦੀ ਵਜ਼ਾਰਤ ਵੀ ਅੱਤਵਾਦੀ ਬਣ ਚੁੱਕੀ ਹੈ। ਉਨਾਂ ਕਿਹਾ ਕਿ ਹੁਣ ਤੱਕ 52 ਹਜ਼ਾਰ ਦੇ ਕਰੀਬ ਸ਼ਰਧਾਲੂ ਕਰਤਾਰਪੁਰ ਸਾਹਿਬ ਗੁਰੂਦਆਰਾ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਉਨਾਂ ਸਵਾਲ ੀਾਕਿ ਸਰਕਾਰ ਜਵਾਬ ਦੇਵੇੇ ਕਿ ਓਥੋਂ ਕਿਹੜਾ ਸਿੱਖ ਸ਼ਰਧਾਲੂ ਅੱਤਵਾਦੀ ਬਣਗੇ ਪਰਤਿਆ ਹੈ। ਉਨਾਂ ਦੋਸ਼ ਲਗਾਇਆ ਕਿ ਕਾਂਗਰਸ ਅਜਿਹੀਆਂ ਗੱਲਾਂ ਕਰਕੇ ਲਾਂਘਾ ਬੰਦ ਕਰਵਾਉਣ ਦੇ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਮੰਦਭਾਗੇ ਬਿਆਨ ਉੱਤੇ ਪੁਲਿਸ ਮੁਖੀ ਉੱਤੇ ਕਾਰਵਾਈ ਕਰਦੇ ਹੋਏ ਕੇਂਦਰ ਅਤੇ ਸੂਬਾ ਸਰਕਾਰ ਪੁਲਿਸ ਮੁਖੀ ਨੂੰ ਅਹੁਦੇ ਤੋਂ ਬਰਖ਼ਾਸਤ ਕਰਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
Total Responses : 260