← ਪਿਛੇ ਪਰਤੋ
ਜੰਮੂ ਕਸ਼ਮੀਰ ਦੇ 100 ਹੋਣਹਾਰ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਲਈ ਦਾਖਲਾ ਹਰੀਸ਼ ਕਾਲੜਾ ਰੂਪਨਗਰ , 24 ਫਰਵਰੀ 2020: ਆਈ. ਆਈ. ਟੀ. ਰੋਪੜ ਵਲੋਂ ਆਪਣੇ ਕੈਂਪਸ ਵਿਚ ਪੜ੍ਹਨ ਵਾਲੇ ਨੌਜਵਾਨ ਵਿਦਿਆਰਥੀਆਂ ਤੋਂ ਇਲਾਵਾ ਹੋਰਨਾਂ ਨੌਜਵਾਨਾਂ ਦੇ ਸਸ਼ਕਤੀਕਰਨ ਦੀ ਦਿਸ਼ਾ ਵਿਚ ਇੱਕ ਹੋਰ ਕਦਮ ਚੁੱਕਦਿਆਂ ਹੋਏ ਅੱਜ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ੍ਰੀ ਰਮੇਸ਼ ਪੋਖਰਿਆਲ ਨਿਸ਼ੰਕ ਦੀ ਸ਼ੁਭ ਹਾਜ਼ਰੀ ਵਿਚ ਪ੍ਰਧਾਨ ਮੰਤਰੀ ਵਿਸ਼ੇਸ਼ ਸਕਾਲਰਸ਼ਿਪ ਯੋਜਨਾ ਦੇ ਤਹਿਤ ਦੇਸ਼ ਭਰ ਦੇ ਅਖਿਲ ਭਾਰਤੀ ਤਕਨੀਕੀ ਸਿੱਖਿਆ ਪ੍ਰੀਸ਼ਦ ਤੋਂ ਪ੍ਰਵਾਨਿਤ ਸੰਸਥਾਨਾਂ ਵਿਚ ਪੜ੍ਹਨ ਵਾਲੇ ਜੰਮੂ ਕਸ਼ਮੀਰ ਦੇ 100 ਹੋਣਹਾਰ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਦੇਣ ਦੇ ਲਈ ਅਖਿਲ ਭਾਰਤੀ ਤਕਨੀਕੀ ਸਿੱਖਿਆ ਪ੍ਰੀਸ਼ਦ ਦੇ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਐਮ. ਓ. ਯੂ ਦੇ ਤਹਿਤ ਇੰਡੀਅਨ ਇੰਸਟੀਚਿਊਟ ਆਫ਼ ਤਕਨੋਲੋਜੀ ਰੋਪੜ ਦੁਆਰਾ ਜੰਮੂ ਕਸ਼ਮੀਰ ਦੇ 100 ਹੋਣਹਾਰ ਵਿਦਿਆਰਥੀਆਂ ਨੂੰ ਆਪਣੇ ਹੀ ਕੈਂਪਸ ਵਿਚ ਇੰਟਰਨਸ਼ਿਪ ਦੇ ਲਈ ਦਾਖਲਾ ਦਿੱਤਾ ਜਾਵੇਗਾ। ਇਸ ਐਮ. ਓ. ਯੂ ਦਾ ਉਦੇਸ਼ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਰਾਸ਼ਟਰੀ ਮਹੱਤਤਾ ਰੱਖਣ ਵਾਲੇ ਸੰਸਥਾਨ ਵਿਚ ਅਕਾਦਮਿਕ ਸੰਸਕ੍ਰਿਤੀ ਦੇ ਲਈ ਐਕਸਪੋਜ਼ਰ ਪ੍ਰਦਾਨ ਕਰਨਾ ਹੈ। ਆਈ. ਆਈ. ਟੀ ਰੋਪੜ ਇਸ ਤਰ੍ਹਾਂ ਦੀ ਰਾਸ਼ਟਰ ਨਿਰਮਾਣ ਪਹਿਲ ਨੂੰ ਪੂਰਣ ਭਾਵਨਾ ਦੇ ਨਾਲ ਲਾਗੂ ਕਰਨ ਲਈ ਕਾਰਜ਼ਸ਼ੀਲ ਹੈ। ਇਸ ਇੰਟਰਨਸ਼ਿਪ ਪ੍ਰੋਗਰਾਮ ਦੇ ਲਾਭਾਂ ਨੂੰ ਕੇਂਦਰਿਤ ਕਰਦੇ ਹੋਏ ਆਈ. ਆਈ. ਟੀ ਰੋਪੜ ਦੇ ਡਾਇਰੈਕਟਰ ਪ੍ਰੋ. ਸਰਿਤ ਕੇ ਦਾਸ ਨੇ ਕਿਹਾ ਕਿ ਆਈ. ਆਈ. ਟੀ ਰੋਪੜ ਵਿਚ ਅਸੀਂ ਆਪਣੇ ਸਨਾਤਕਾਂ ਦੀ ਰੋਜ਼ਗਾਰ ਸਮਰੱਥਾ ਵਿਚ ਸੁਧਾਰ ਕਰਨ ਦੇ ਲਈ ਦ੍ਰਿੜਤਾ ਨਾਲ ਪਹਿਲ ਦਿੰਦੇ ਹਾਂ ਅਤੇ ਇੱਕ ਸਾਰਥਿਕ ਇੰਟਰਨਸ਼ਿਪ ਵਿਦਿਆਰਥੀ ਦੇ ਸੁਪਨੇ ਦੀ ਨੌਕਰੀ ਦੇ ਲਈ ਮੂਲ ਆਧਾਰ ਦੇ ਰੂਪ ਵਿਚ ਕੰਮ ਕਰਦੀ ਹੈ ਜਿੱਥੇ ਉਨ੍ਹਾਂ ਨੂੰ ਨਾ ਕੇਵਲ ਵਿਵਹਾਰਿਕ ਰੂਪ ਨਾਲ ਉਨ੍ਹਾਂ ਸਿਧਾਂਤਾਂ ਜੋ ਕਿ ਉਨ੍ਹਾਂ ਨੇ ਆਪਣੀ ਕਲਾਸਾਂ ਵਿਚ ਸਿੱਖੇ ਹਨ ਨੂੰ ਲਾਗੂ ਕਰਨ ਦੇ ਲਈ ਮੌਕਾ ਪ੍ਰਾਪਤ ਹੁੰਦਾ ਹੈ, ਬਲਕਿ ਉਨ੍ਹਾਂ ਨੂੰ ਅਗੇਤੇ ਕੈਰੀਅਰ ਵਿਕਲਪ ਦੇ ਸੰਦਰਭ ਵਿਚ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਹਾਲ ਹੀ ਵਿਚ ਪੀ. ਐਚ. ਡੀ. ਪ੍ਰੋਗਰਾਮ ਵਿਚ ਪ੍ਰਵੇਸ਼ ਦੇ ਲਈ ਜੰਮੂ ਤੇ ਕਸ਼ਮੀਰ ਦੇ ਵਿਦਿਆਰਥੀਆਂ ਦੇ ਲਈ ਵਿਸ਼ੇਸ਼ ਅਭਿਆਨ ਵਿਚ ਆਈ. ਆਈ. ਟੀ ਰੋਪੜ ਵਲੋਂ ਵਾਕ ਇੰਨ ਇੰਟਰਵਿਊ ਆਯੋਜਿਤ ਕੀਤੀ ਗਈ, ਜਿਸ ਵਿਚ ਕੁੱਲ 223 ਵਿਦਿਆਰਥੀ ਇੰਟਰਵਿਊ ਦੇ ਲਈ ਹਾਜ਼ਰ ਹੋਏ ਅਤੇ ਵੱਖ- ਵੱਖ ਵਿਭਾਗਾਂ ਦੇ ਲਈ 13 ਵਿਦਿਆਰਥੀਆਂ ਦੀ ਚੋਣ ਕੀਤੀ ਗਈ।
Total Responses : 265