← ਪਿਛੇ ਪਰਤੋ
ਕੁਲਜਿੰਦਰ ਸਰਾ
ਚੰਡੀਗੜ੍ਹ, 24 ਫਰਵਰੀ 2020 - ਚੰਡੀਗੜ੍ਹ ਦੀ ਮਾਡਰਨ ਜੇਲ੍ਹ ਦੇ ਬਾਥਰੂਮ 'ਚ ਇੱਕ ਕੈਦੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕੈਦੀ ਦਾ ਨਾਮ ਵੀਰਪਾਲ ਦੱਸਿਆ ਜਾ ਰਹੀ ਹੈ। ਜਾਣਕਾਰੀ ਮੁਤਾਬਕ ਵੀਰਪਾਲ ਉਰਫ ਵੀਰੂ ਸੈਕਟਰ 56 'ਚ ਰਹਿੰਦਾ ਸੀ ਤੇ ਉਸਨੂੰ 22 ਫਰਵਰੀ ਨੂੰ ਬੁੜੈਲ ਜੇਲ੍ਹ 'ਚ ਭੇਜਿਆ ਗਿਆ ਸੀ। ਪੁਲਿਸ ਨੇ ਮ੍ਰਿਤਕ ਦੇਹ ਨੂੰ ਸੈਕਟਰ 32 ਦੇ ਹਸਪਤਾਲ ਦੇ ਮੁਰਦਾ ਘਰ 'ਚ ਰੱਖਿਆ ਹੈ। ਪਤਾ ਲੱਗਾ ਹੈ ਕਿ ਕੈਦੀ ਨੇ ਕੰਬਲ ਦਾ ਫੰਦਾ ਬਣਾਇਆ ਸੀ।
Total Responses : 266