ਕੱਪ ਸ਼੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ
ਅਸ਼ੋਕ ਵਰਮਾ
ਬਠਿੰਡਾ 24 ਫਰਵਰੀ 2020: ਗੁਰਦੁਆਰਾ ਗੁਰੂਸਰ ਬੇਰੀਆ ਪਾਤਸ਼ਾਹੀ ਦਸਵੀਂ ਪਿੰਡ ਭੁੱਚੋ ਖੁਰਦ ਬਠਿੰਡਾ ਵਿਖੇ ਸ੍ਰੀ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਵੱਲੋਂ ਪਹਿਲਾ ਗੱਤਕਾ ਕੱਪ ਸ਼੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਇਆ ਗਿਆ। ਜਿਸ ਵਿੱਚ ਤਕਰੀਬਨ ਲੜਕਿਆਂ ਦੀਆਂ 10 ਅਤੇ ਲੜਕੀਆਂ ਦੀਆਂ 8 ਟੀਮਾਂ ਨੇ ਭਾਗ ਲਿਆ। ਇਸ ਮੌਕੇ ਲੜਕਿਆਂ ਵਿੱਚ ਪਹਿਲਾ ਸਥਾਨ ਬਾਬਾ ਬਿਧੀ ਚੰਦ ਗੱਤਕਾ ਅਖਾੜਾ ਸ੍ਰੀ ਅੰਮਿ੍ਰਤਸਰ ਸਾਹਿਬ, ਦੂਜਾ ਸਥਾਨ ਮੀਰੀ ਪੀਰੀ ਗਾਤਕਾ ਗੱਤਕਾ ਅਖਾੜਾ ਚਮਿੰਡਾ. ਤੀਸਰਾ ਸਥਾਨ ਨਿਰਵੈਰ ਖਾਲਸਾ ਗੱਤਕਾ ਅਖਾੜਾ ਬੁਰਜ ਕੁਲਾਰਾਂ,ਲੜਕੀਆਂ ਵਿੱਚ ਪਹਿਲਾ ਸਥਾਨ ਮਾਤਾ ਭਾਗ ਕੌਰ ਗੱਤਕਾ ਅਖਾੜਾ ਸ੍ਰੀ ਮੁਕਤਸਰ ਸਾਹਿਬ, ਦੂਜਾ ਸਥਾਨ ਮੀਰੀ ਪੀਰੀ ਗੱਤਕਾ ਅਖਾੜਾ ਡੇਹਲੋਂ,ਤੀਜਾ ਸਥਾਨ ਮਾਤਾ ਸਾਹਿਬ ਕੌਰ ਗਤਕਾ ਅਖਾੜਾ ਜੀਦਾ ਨੇ ਪ੍ਰਾਪਤ ਕੀਤਾ, ਫ੍ਰੀ ਸੋਟੀ ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਪਰਵਿੰਦਰ ਸਿੰਘ ਗਿੱਲ ਕਲਾਂ ਦੂਜਾ ਸਥਾਨ ਸਰਬਜੋਤ ਸਿੰਘ ਨਾਰੰਗ ਵਾਲਾ ਤੀਜਾ ਸਥਾਨ ਫਤਿਹ ਸਿੰਘ ਲੁਧਿਆਣਾ ਨੇ ਪ੍ਰਾਪਤ ਕੀਤਾ ਅਤੇ ਲੜਕੇ ਲੜਕੀਆਂ ਦੇ ਵਿਅਕਤੀਗਤ ਪ੍ਰਦਰਸ਼ਨ ਵੀ ਕਰਵਾਏ ਗਏ ਾਸਮਾਗਮ ਦੀ ਸ਼ੁਰੂਆਤ ਪਿੰਡ ਦੀ ਸਮੂਹ ਪੰਚਾਇਤ ਸਰਪੰਚ ਬਲਤੇਜ ਸਿੰਘ ਨੇ ਕੀਤੀ। ਉਨਾਂ ਦੇ ਨਾਲ ਪ੍ਰਧਾਨ ਜ਼ਿਲਾ ਗੱਤਕਾ ਐਸ. ਬਠਿੰਡਾ ਹਰਜੀਤ ਸਿੰਘ ਗਿੱਲ ਕਲਾਂ, ਅਜੀਤ ਪਾਲ ਸਿੰਘ ਪਟਵਾਰੀ, ਗੁਰਜੋਤ ਸਿੰਘ ਕਾਵਿ, ਭਗਵਾਨ ਸਿੰਘ, ਲਾਲ ਸਿੰਘ, ਚਮਕੌਰ ਸਿੰਘ ਆਦਿ ਪਤਵੰਤੇ ਸੱਜਣਾਂ ਵੱਲੋਂ ਕੀਤੀ ਗਈ। ਇਸ ਮੌਕੇ ਜਸਕਰਨ ਸਿੰਘ ਖਾਲਸਾ ਨੇ ਦੱਸਿਆ ਕਿ ਇਹ ਉਪਰਾਲਾ ਕਰਵਾਉਣ ਦਾ ਮੁੱਖ ਮਕਸਦ ਨੌਜਵਾਨ ਬੱਚੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਤੋਂ ਇਲਾਵਾ ਬੱਚੇ ਗੁਰਸਿੱਖੀ ਨਾਲ ਜੁੜ ਸਕਣ। ਇਸ ਦੌਰਾਨ ਸਾਰੇ ਹੀ ਗੱਤਕਾ ਖਿਡਾਰੀਆਂ ਤੇ ਸੰਗਤਾਂ ਵਿੱਚ ਬੜਾ ਉਤਸ਼ਾਹ ਵੇਖਣ ਨੂੰ ਮਿਲਿਆ। ਜਸਕਰਨ ਸਿੰਘ ਖ਼ਾਲਸਾ ਨੇ ਪਿੰਡ ਵਾਸੀਆਂ ਵੱਲੋਂ ਗੱਤਕਾ ਖੇਡਣ ਵਾਲੇ ਅਤੇ ਸਕੂਲ ਵਿਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਵਿੱਚ ਗੁਰਦੁਆਰਾ ਲਵੇਰੀਸਰ ਸਾਹਿਬ ਦਾ ਵਿਸ਼ੇਸ਼ ਯੋਗ ਰਿਹਾ। ਸਹਿਯੋਗੀ ਸ਼ਖ਼ਸੀਅਤਾਂ ਹਰਜੀਤ ਸਿੰਘ ਗਿੱਲ ਕਲਾਂ ਅਜੀਤ ਪਾਲ ਸਿੰਘ ਪਟਵਾਰੀ ,ਗੁਰਜੋਤ ਸਿੰਘ ਲਾਡੀ, ਗੁਰਜੀਤ ਸਿੰਘ, ਭਗਵਾਨ ਸਿੰਘ,ਸਰਬਜੀਤ ਸਿੰਘ ਤਲਵੰਡੀ ਸਾਬੋ,ਪਰਮਿੰਦਰ ਸਿੰਘ ਸਿੱਧੂ, ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਜੀਵਨ ਸਿੰਘ ਰਾਮਪੁਰਾ, ਕੁਲਵਿੰਦਰ ਸਿੰਘ ਬੀਬੀ ਵਾਲਾ, ਮੱਖਣ ਸਿੰਘ ਖ਼ਾਲਸਾ, ਰਾਜ ਬਾਦਸ਼ਾਹ, ਭਿੰਦਰ ਸਿੰਘ,ਸਰਦੂਲ ਸਿੰਘ, ਜਗਸੀਰ ਸਿੰਘ, ਹਰਜੀਤ ਸਿੰਘ, ਪੱਪੀ ਸਿੰਘ, ਮਨਜੀਤ ਸਿੰਘ, ਬਲਜੀਤ ਸਿੰਘ, ਭੋਲਾ ਸਿੰਘ, ਸੀਰਾ ਸਿੰਘ, ਮਾਨ ਨਿਹਾਲ ਸਿੰਘ, ਗੁਰਦੀਪ ਸਿੰਘ ਬਾਣੇ ਵਾਲੇ, ਸਿਮਰਨਜੋਤ ਸਿੰਘ ਖਾਲਸਾ ਤੋਂ ਇਲਾਵਾ ਸਮੂਹ ਕਲੱਬ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।