← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ 24 ਫਰਵਰੀ 2020: ਪਿੰਡ ਨਿਉਰ ਵਿਖੇ ਕਰੀਬ 9 ਵਰੇ ਪਹਿਲਾਂ ਬਿਜਲੀ ਮੀਟਰ ਘਰਾਂ ਤੋਂ ਬਾਹਰ ਕੱਢਣ ਦੇ ਮਾਮਲੇ ’ਚਪੁਲਿਸ ਨਾਲ ਹੋਏ ਟਕਰਾਅ ਉਪਰੰਤ ਕਿਸਾਨ ਅਤੇ ਮਜਦੂਰ ਆਗੂਆਂ ਸਮੇਤ 30ਵਿਅਕਤੀਆਂਤੇ ਦਰਜ ਮਾਮਲੇ ਚੋਂ ਅਦਾਲਤ ਨੇ ਸਾਰਿਆਂ ਨੂੰਬਰੀ ਕਰ ਦਿੱਤਾ ਹੈ।ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲਾ ਪ੍ਰਧਾਨ ਸਿੰਗਾਰਾ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂ ਤੀਰਥ ਸਿੰਘ ਕੋਠਾ ਗੁਰੂ ਅਤੇ ਤਿੰਨ ਔਰਤਾਂ ਸਮੇਤ ਹੋਰ ਅਣਪਛਾਤੇ ਕਿਸਾਨਾਂ ਮਜਦੂਰਾਂ ਤੇ ਇਰਾਦਾ ਕਤਲ ਦੇ ਕੇਸ ਦਾ ਕੇਸ ਦਰਜ ਕੀਤਾ ਸੀ। ਪੁਲਿਸ ਨੇ ਇਸ ਮਾਮਲੇ ’ਚ ਅਦਾਲਤ ਨੇ ਚਲਾਨ ਪੇਸ਼ ਕੀਤਾ ਸੀ। ਬਚਾਅ ਪੱਖ ਤਰਫੋਂ ਐਡਵੋਕੇਟ ਵਿਮਲ ਕੁਮਾਰ ਗਰਗ ਪੇਸ਼ ਹੋਏ ਸਨ ਜਿੰਨਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਇਹ ਫੈਸਲਾ ਸੁਣਾਇਆ ਹੈ। ਗੌਰਤਲਬ ਹੈ ਕਿ ਪਿੰਡ ਨਿਉਰ ਵਿਖੇ ਦਸੰਬਰ 2010 ’ਚ ਬਿਜਲੀ ਮੀਟਰ ਘਰਾਂ ਤੋਂ ਬਾਹਰ ਕੱਢਣ ਦੇ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਜਬਰਦਸਤ ਵਿਰੋਧ ਕੀਤਾ ਜਾ ਰਿਹਾ ਸੀ। ਪਾਵਰਕੌਮ ਦੇ ਅਧਿਕਾਰੀਆਂ ਨੇ ਪਿੰਡ ਦੇ ਮੀਟਰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜਥੇਬੰਦੀਆਂ ਦੇ ਤਿੱਖੇ ਵਿਰੋਧ ਸਦਕਾ ਇਹ ਮੁਹਿੰਮ ਸ਼ੁਰੂ ਨਾ ਹੋ ਸਕੀ। 22 ਦਸਬੰਬਰ 2010 ਨੂੰ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਫਿਰ ਬਿਜਲੀ ਮੀਟਰ ਘਰਾਂ ਤੋਂ ਬਾਹਰ ਕੱਢਣੇ ਸ਼ੁਰੂ ਕੀਤੇ ਜਿਸ ਦੀ ਭਿਣਕ ਮਿਲਦਿਆਂ ਬੀ. ਕੇ. ਯੂ.(ਉਗਰਾਹਾਂ) ਤੇ ਖੇਤ ਮਜ਼ਦੂਰ ਯੂਨੀਅਨ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਦਾ ਵਿਰੋਧ ਕੀਤਾ ਤੇ ਸਕੂਲ ਦੇ ਨਜ਼ਦੀਕ ਬੱਸ ਸਟੈਂਡ ’ਤੇ ਧਰਨਾ ਲਾ ਦਿੱਤਾ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਤੇ ਮਜ਼ਦੂਰਾਂ ਨੇ ਨੇ ਕਿਹਾ ਕਿ ਕਿਸੇ ਵੀ ਕੀਮਤ ’ਤੇ ਘਰਾਂ ਤੋਂ ਮੀਟਰ ਬਾਹਰ ਨਹੀਂ ਕੱਢਣ ਦਿੱਤੇ ਜਾਣਗੇ। ਕੁਝ ਘੰਟੇ ਧਰਨਾ ਚੱਲਣ ਮਗਰੋਂ ਜਥੇਬੰਦੀਆਂ ਵੱਲੋਂ ਇਹ ਧਰਨਾ ਪਿੰਡ ਦੀ ਸੱਥ ’ਚ ਲਿਜਾਇਆ ਗਿਆ। ਇਸੇ ਦੌਰਾਨ ਪਾਵਰਕੌਮ ਦੇ ਅਧਿਕਾਰੀਆਂ ਨੇ ਪੁਲੀਸ ਦੀ ਮਦਦ ਨਾਲ ਮੀਟਰ ਕੁਝ ਘਰਾਂ ਤੋਂ ਬਾਹਰ ਕੱਢਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਦੋਵਾਂ ਧਿਰਾਂ ਵਿਚ ਜ਼ੋਰਦਾਰ ਟਕਰਾਅ ਹੋ ਗਿਆ ਜੋ ਕੁਝ ਸਮੇਂ ’ਚ ਹੀ ਭਿਆਨਕ ਰੂਪ ਧਾਰਨ ਕਰ ਗਿਆ। ਕਿਹਾ ਜਾਂਦਾ ਹੈ ਕਿ ਬਿਜਲੀ ਬੋਰਡ ਦੀ ਇਕ ਪ੍ਰਾਈਵੇਟ ਗੱਡੀ ਤੇ ਕਾਰ ਦੀ ਭੰਨਤੋੜ ਕਰ ਦਿੱਤੀ ਗਈ ਸੀ। ਇਸ ਟਕਰਾਅ ਦੌਰਾਨ ਦੋਨੋਂ ਧਿਰਾਂ ਦੇ ਕਰੀਬ ਇਕ ਦਰਜਨ ਵਿਅਕਤੀ ਜ਼ਖਮੀ ਹੋ ਗਏ। ਪੁਲੀਸ ਵੱਲੋਂ ਕਈ ਘਰਾਂ ਤੋਂ ਕੁਝ ਵਿਅਕਤੀਆਂ ਤੇ ਔਰਤਾਂ ਨੂੰ ਗਿ੍ਰਫਤਾਰ ਵੀ ਕਰਕੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਸੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਸਚਾਈ ਦੀ ਜਿੱਤ ਹੋਈ ਹੈ ਕਿਉਂਕਿ ਪੁਲਿਸ ਵੱਲੋਂ ਝੂਝਾ ਕਕੇਸ ਦਰਜ ਕੀਤਾ ਗਿਆ ਸੀ। -
Total Responses : 265