ਭਿੱਖੀਵਿੰਡ ਸ਼ਹਿਰ ਦੇ ਪੱਟੀ ਰੋਡ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਨੇੜੇ ਪਾਗਲ ਦੇ ਰੂਪ ਵਿੱਚ ਬੈਠੇ ਇੱਕ ਵਿਅਕਤੀ ਦੀ ਤਸਵੀਰ...
ਹਰਜਿੰਦਰ ਸਿੰਘ ਗੋਲ੍ਹਣ
ਸ਼ਹਿਰ ਵਿੱਚ ਘੁੰਮਦੇ ਪਾਗਲਾਂ ਦੇ ਰੂਪ ਵਿੱਚ ਮਰਦ ਤੇ ਔਰਤਾਂ ਕਿਤੇ ਦੇਸ਼ ਵਿਰੋਧੀ ਤਾਂ ਨਹੀਂ ! ਇਹਨ੍ਹਾਂ ਪਾਗਲਾਂ ਨੂੰ ਦਿਨ ਰਾਤ ਵੇਲੇ ਗਲੀਆਂ ਬਾਜ਼ਾਰਾਂ ਵਿੱਚ ਘੁੰਮਦੇ ਵੇਖ ਕੇ ਸਰਕਾਰ ਦੀਆਂ ਏਜੰਸੀਆਂ ਭਾਵੇਂ ਬੇਖਬਰ ਦਿਖਾਈ ਦੇ ਰਹੀਆਂ ਹਨ ,ਜਦੋਂ ਕਿ ਇਹਨ੍ਹਾਂ ਔਰਤਾਂ ਤੇ ਮਰਦਾ ਨੂੰ ਦਿਨ ਤੇ ਰਾਤ ਸੜਕਾਂ ਤੇ ਗਲੀਆਂ ਵਿਚ ਘੁੰਮਦੇ ਵੇਖ ਕੇ ਭਿੱਖੀਵਿੰਡ ਸ਼ਹਿਰ ਨਿਵਾਸੀ ਕਿਆਸ ਅਰਾਈਆਂ ਲਾ ਰਹੇ ਹਨ ਕਿ ਕਿਤੇ ਇਹ ਵਿਅਕਤੀ ਸਮਾਜ ਵਿਰੋਧੀ ਤਾਂਕਤਾ ਦੇ ਆਦਮੀ ਤਾਂ ਨਹੀਂ ਕਿ ਜੋ ਮੌਕਾ ਪਾ ਕੇ ਕਿਤੇ ਸਾਡੇ ਦੇਸ਼ ਦਾ ਨੁਕਸਾਨ ਤਾਂ ਨਹੀਂ ਕਰ ਸਕਦੇ ! ਭਿੱਖੀਵਿੰਡ ਸ਼ਹਿਰ ਚ ਘੁੰਮਦੇ ਇਨ੍ਹਾਂ ਮਰਦ ਤੇ ਔਰਤਾਂ ਸਬੰਧੀ ਆਪਣਾ ਪ੍ਰਤੀਕਰਮ ਦਿੰਦਿਆਂ ਸਮਾਜ ਸੇਵੀ ਰੰਗਲਾ ਪੰਜਾਬ ਫਰੈਂਡਜ਼ ਕਲੱਬ ਭਿੱਖੀਵਿੰਡ ਦੇ ਆਗੂ ਗੁਲਸ਼ਨ ਅਲਗੋਂ, ਹੈਪੀ ਸੰਧੂ, ਗੁਰਜੰਟ ਸਿੰਘ ਕਲਸੀ, ਅਸ਼ਵਨੀ ਕੁਮਾਰ ਨੇ ਆਖਿਆ ਕਿ ਇਹਨ੍ਹਾਂ ਮਰਦਾਂ ਤੇ ਔਰਤਾਂ ਦੀ ਬਰੀਕੀ ਨਾਲ ਜਾਂਚ ਪੜਤਾਲ ਕਰਕੇ ਪਤਾ ਕਰਨਾ ਚਾਹੀਦਾ ਕਿ ਇਹ ਵਿਅਕਤੀ ਵਾਕਿਆ ਹੀ ਪਾਗਲ ਜਾਂ ਪਾਗਲਾਂ ਦੇ ਰੂਪ ਵਿੱਚ ਸਮਾਜ ਵਿਰੋਧੀ ਅਨਸਰ ਤਾਂ ਨਹੀਂ!