ਹਰਦਮ ਮਾਨ
ਸਰੀ, 25 ਫਰਵਰੀ 2020 - ਪੰਜਾਬੀ ਭਾਈਚਾਰੇ ਲਈ ਇਹ ਖ਼ਬਰ ਬਹੁਤ ਹੀ ਦੁੱਖਦਾਈ ਹੈ ਕਿ ਸ਼ਨੀਵਾਰ ਨੂੰ ਰੈਵਲਸਟੋਕ ਨਜ਼ਦੀਕ ਹਾਈਵੇ 1 ਤੇ ਹੋਈ ਦੋ ਟਰੱਕਾਂ ਦੀ ਟੱਕਰ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਦੋਹਾਂ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਦੀ ਪਛਾਣ ਸਿਦਕਪਾਲ ਸਿੰਘ ਅਤੇ ਅਰਸ਼ਪ੍ਰੀਤ ਸਿੰਘ ਵਜੋਂ ਹੋਈ ਹੈ।
ਪਤਾ ਲੱਗਿਆ ਹੈ ਕਿ ਸਿਦਕਪਾਲ ਦਾ ਪਿਛਲਾ ਪਿੰਡ ਅਜਨਾਲਾ ਦੇ ਨੇੜੇ ਸਹਿੰਸਰਾਂ ਕਲਾਂ ਹੈ ਅਤੇ ਅਰਸ਼ਪ੍ਰੀਤ ਦਾ ਪਿੰਡ ਰਾਮਦੀਵਾਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਦਕਪਾਲ ਕਰੀਬ ਢਾਈ ਸਾਲ ਪਹਿਲਾਂ ਸਟੂਡੈਂਟ ਦੇ ਤੌਰ ਤੇ ਕੈਨੇਡਾ ਆਇਆ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਉਸ ਦੀ ਪੜ੍ਹਾਈ ਖਤਮ ਹੋਈ ਸੀ। ਵਰਕ ਪਰਮਿਟ ਮਿਲਣ ਤੋਂ ਬਾਅਦ ਉਹ ਟਰੱਕ ਚਲਾਉਣ ਲੱਗ ਪਿਆ ਸੀ।
ਇਹ ਦੋਵੇਂ ਨੌਜਵਾਨ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਰਹਿੰਦੇ ਸਨ ਅਤੇ ਟਰੱਕ ਲੋਡ ਲੈ ਕੇ ਸਰੀ ਵੱਲ ਆਏ ਸਨ। ਬਰੈਂਪਟਨ ਵਾਪਸ ਜਾਂਦਿਆਂ ਰੈਵਲਸਟੋਕ ਨਜ਼ਦੀਕ ਹਾਈਵੇ 1 ਤੇ ਦੋ ਟਰੱਕਾਂ ਦੀ ਟੱਕਰ ਹੋ ਗਈ ਅਤੇ ਦੋਹਾਂ ਟਰੱਕਾਂ ਨੂੰ ਅੱਗ ਲੱਗ ਗਈ ਸੀ। ਇਹ ਅੱਗ ਨੇ ਹੀ ਸਿਦਕਪਾਲ ਅਤੇ ਅਰਸ਼ਪ੍ਰੀਤ ਨੂੰ ਮੌਤ ਦੀ ਬੁੱਕਲ ਵਿਚ ਲਪੇਟ ਲਿਆ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com