17 ਰਾਜਾਂ ਦੀਆਂ 55 ਰਾਜ ਸਭਾ ਸੀਟਾਂ ਲਈ ਚੋਣਾਂ 26 ਮਾਰਚ ਨੂੰ
ਨਵੀਂ ਦਿੱਲੀ, 25 ਫਰਵਰੀ, 2020 : 17 ਰਾਜਾਂ ਦੀਆਂ ਖਾਲੀ ਹੋਈਆਂ 55 ਰਾਜ ਸਥਾ ਸੀਟਾਂ ਲਈ ਚੋਣਾਂ 26 ਮਾਰਚ ਨੂੰ ਹੋਣਗੀਆਂ। ਇਹ ਸੀਟਾਂ ਮੈਂਬਰਾਂ ਦੇ ਅਪ੍ਰੈਲ 2020 ਵਿਚ ਸੇਵਾ ਮੁਕਤ ਹੋਣ 'ਤੇ ਖਾਲੀ ਹੋ ਰਹਆਂ ਹਨ। ਚੋਣ ਮਿਤੀ ਦਾ ਐਲਾਨ ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਹੈ।
ਇਸ ਬਾਬਤ ਐਲਾਨ ਪ੍ਰੋਗਰਾਮ ਅਨੁਸਾਰ ਚੋਣਾਂ ਲਈ ਨੋਟੀਫਿਕੇਸ਼ਨ 6 ਮਾਰਚ ਨੂੰ ਜਾਰੀ ਹੋਵੇਗਾ, ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੰਤਿਮ ਤਾਰੀਕ 13 ਮਾਰਚ ਹੋਵੇਗੀ ਅਤੇ ਵੋਟਾਂ 26 ਮਾਰਚ ਨੂੰ ਸਵੇਰੇ 9.00 ਤੋਂ ਸ਼ਾਮ 4.00 ਵਜੇ ਤੱਕ ਪੈਣਗੀਆਂ। ਇਸੇ ਦਿਨ ਸ਼ਾਮ ਨੂੰ ਨਤੀਜੇ ਦਾ ਐਲਾਨ ਕੀਤਾ ਜਾਵੇਗਾ।
17 ਰਾਜਾਂ ਦੀਆਂ ਇਹਨਾਂ ਸੀਟਾਂ ਵਿਚ ਮਹਾਰਾਸ਼ਟਰ ਦੀਆਂ ਸੱਤ, ਉੜੀਸਾ ਦੀਆਂ ਚਾਰ, ਤਾਮਿਲਨਾਡੂ ਦੀਆਂ ਛੇ, ਪੱਛਮੀ ਬੰਗਾਲ ਦੀਆਂ ਪੰਜ, ਆਂਧਰਾ ਪ੍ਰਦੇਸ਼ ਦੀਆਂ ਚਾਰ, ਤੇਲੰਗਾਨਾ ਦੀਆਂ ਦੋ, ਆਸਾਮ ਦੀਆਂ ਤਿੰਨ, ਬਿਹਾਰ ਦੀਆਂ ਪੰਜ, ਛਤੀਸਗੜ• ਦੀਆਂ ਦੋ, ਗੁਜਰਾਤ ਦੀਆਂ 4, ਹਰਿਆਣਾ ਦੀਆਂ ਦੋ, ਹਿਮਾਚਲ ਪ੍ਰਦੇਸ਼ ਦੀ ਇਕ ਅਤੇ ਝਾਰਖੰਡ ਦੀਆਂ ਦੋ, ਮੱਧ ਪ੍ਰਦੇਸ਼ ਦੀਆਂ ਤਿੰਨ, ਮਣੀਪੁਰ ਦੀ ਇਕ, ਰਾਜਸਥਾਨ ਦੀਆਂ ਤਿੰਨ ਅਤੇ ਮੇਘਾਲਿਆ ਦੀ ਇਕ ਸੀਟ ਸ਼ਾਮਲ ਹੈ।