ਗੁਰਮੀਤ ਪਲਾਹੀ
ਵੱਡੀ ਗਿਣਤੀ 'ਚ ਲੇਖਕ, ਪੱਤਰਕਾਰ, ਸਕੂਲੀ ਬੱਚੇ , ਸ਼ਹਿਰਨਿਵਾਸੀ ਅਤੇ ਪ੍ਰਵਾਸੀ ਪੰਜਾਬੀ ਸ਼ਾਮਲ ਹੋਏ
ਫਗਵਾੜਾ, 25 ਫਰਵਰੀ 2020 - ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਫਗਵਾੜਾ ਦੇ ਸੱਦੇ ਉਤੇ, ਪੰਜਾਬੀ ਵਿਰਸਾ ਟਰੱਸਟ ਅਤੇ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਪੰਜਾਬੀ ਮਾਂ-ਬੋਲੀ ਜਾਗਰਿਤੀ ਮਾਰਚ ਦਾ ਆਯੋਜਿਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ 'ਚ ਲੇਖਕਾਂ, ਪੱਤਰਕਾਰਾਂ, ਸ਼ਹਿਰੀਆਂ , ਪ੍ਰਵਾਸੀ ਪੰਜਾਬੀਆਂ ਅਤੇ ਸਕੂਲੀ ਬੱਚਿਆਂ ਨੇ ਹਿੱਸਾ ਲਿਆ। ਇਸ ਮਾਰਚ ਦੀ ਸ਼ੁਰੂਆਤ ਪ੍ਰਸਿੱਧ ਸਮਾਜ ਸੇਵੀ ਅਤੇ ਉਦਯੋਗਪਤੀ ਕੇ.ਕੇ. ਸਰਦਾਨਾ, ਕਮਲ ਧਾਲੀਵਾਲ ਅਤੇ ਗੁਰਮੀਤ ਸਿੰਘ ਪਲਾਹੀ ਨੇ ਕੀਤੀ। ਇਸ ਸਮੇਂ ਬੋਲਦਿਆਂ ਪ੍ਰੋ: ਜਸਵੰਤ ਸਿੰਘ ਗੰਡਮ ਪ੍ਰਧਾਨ ਪੰਜਾਬੀ ਵਿਰਸਾ ਟਰੱਸਟ ਨੇ ਕਿਹਾ ਕਿ ਪੰਜਾਬੀ ਕਾਰੋਬਾਰ, ਸਰਕਾਰ ਅਤੇ ਰੁਜ਼ਗਾਰ ਦੀ ਭਾਸ਼ਾ ਬਨਣੀ ਚਾਹੀਦੀ ਹੈ, ਤਦੇ ਇਸ ਨੂੰ ਪੰਜਾਬ ਵਿੱਚ ਸਹੀ ਥਾਂ ਮਿਲੇਗੀ। ਇਹ ਪੰਜਾਬੀ ਮਾਂ-ਬੋਲੀ ਜਾਗਰਿਤੀ ਮਾਰਚ ਬਲੱਡ ਬੈਂਕ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਤੋਂ ਸ਼ੁਰੂ ਹੋ ਕੇ, ਗੁੜਮੰਡੀ, ਸਰਾਏ ਰੋਡ, ਬਾਂਸਾ ਵਾਲਾ ਬਜ਼ਾਰ ਅਤੇ ਪੁਰਾਣਾ ਡਾਕਖਾਨਾ ਤੋਂ ਹੁੰਦਾ ਹੋਇਆ ਗੁਰੂ ਹਰਿਗੋਬਿੰਦ ਨਗਰ ਪਾਰਕ ਵਿੱਚ ਪੁੱਜਿਆ ਜਿਥੇ ਪ੍ਰੋ: ਜਸਵੰਤ ਸਿੰਘ ਗੰਡਮ, ਡਾ: ਐਸ.ਐਲ. ਵਿਰਦੀ, ਗੁਰਮੀਤ ਸਿੰਘ ਪਲਾਹੀ, ਮਲਕੀਅਤ ਸਿੰਘ ਰਘਬੋਤਰਾ, ਅਨੁਰਾਗ ਮਨਖੰਡ ਅਤੇ ਤਰਨਜੀਤ ਸਿੰਘ ਕਿੰਨੜਾ ਨੇ ਪੰਜਾਬੀ ਭਾਸ਼ਾ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਸਕੂਲੀ ਬੱਚਿਆਂ ਜਿਹਨਾ ਵਿੱਚ ਐਪਲ ਆਰਚੈਡ, ਐਸ.ਡੀ. ਮਾਡਲ ਸਕੂਲ, ਆਦਰਸ਼ ਬਾਲ ਵਿਦਿਆਲਿਆ, ਆਰੀਆ ਮਾਡਲ ਸੀਨੀਅਰ ਸੈਕੰਡਰੀ ਆਦਿ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ। ਉਹਨਾ ਨੇ ਆਪਣੇ ਹੱਥ ਵਿੱਚ " ਮਾਂ-ਬੋਲੀ ਨੂੰ ਭੁੱਲ ਜਾਓਗੇ, ਕੱਖਾਂ ਵਾਗੂੰ ਰੁਲ ਜਾਓਗੇ", " ਪੰਜਾਬੀ ਬੋਲੀ ਸਭ ਧਰਮਾਂ ਦੀ ਭਾਸ਼ਾ ਹੈ", " ਪੰਜਾਬੀ ਮੇਰੀ ਜਾਨ ਵਰਗੀ, ਪੰਜਾਬੀ ਮੇਰੀ ਪਹਿਚਾਣ ਵਰਗੀ", " ਪੰਜਾਬ, ਪੰਜਾਬੀ, ਪੰਜਾਬੀਅਤ ਦਾ ਮਾਣ, ਸਾਡੀ ਮਾਂ-ਬੋਲੀ ਪੰਜਾਬੀ", "ਪੰਜਾਬ ਦਾ ਮਹਾਨ ਵਿਰਸਾ- ਸਾਡੀ ਮਾਂ ਬੋਲੀ ਪੰਜਾਬੀ", "ਸਮੇਂ ਦੀ ਹਨ੍ਹੇਰੀ ਵਿੱਚ ਝੁਲਣਾ ਨਹੀਂ, ਮਾਂ-ਬੋਲੀ ਨੂੰ ਅਸੀਂ ਭੁੱਲਣਾ ਨਹੀਂ", " ਮਾਂ ਬੋਲੀ ਦਾ ਕਰੋ ਸਤਿਕਾਰ, ਕਰੋ ਪੰਜਾਬੀ ਨਾਲ ਪਿਆਰ" ਆਦਿ ਲਿਖੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਇਸ ਮਾਰਚ ਵਿੱਚ ਪਰਵਿੰਦਰਜੀਤ ਸਿੰਘ, ਸੁਰਜੀਤ ਜੱਜ, ਮੋਹਨ ਸਿੰਘ ਸਾਂਈ, ਕਰਮਜੀਤ ਸਿੰਘ ਸੰਧੂ, ਬਲਦੇਵ ਰਾਜ ਕੋਮਲ, ਲਸ਼ਕਰ ਢੰਡਵਾੜਵੀ, ਸੀਤਲ ਰਾਮ ਬੰਗਾ, ਜਤਿੰਦਰ ਪਾਲ ਸਿੰਘ ਕੇਨੈਡਾ, ਬਲਕਾਰ ਸਿੰਘ ਹੰਟਰ ਟਰਾਂਸਪੋਰਟ ਕੈਨੇਡਾ, ਵਿਪੁਨ ਚੌਸਰ ਕੈਨੇਡਾ, ਅਮਿਤ ਸ਼ੁਕਲਾ, ਮੁਨੀਸ਼ ਪ੍ਰਭਾਕਰ ਐਮਸੀ, ਜਤਿੰਦਰ ਵਰਮਾ ਐਮ.ਸੀ., ਸੌਰਵ ਖੁਲਰ, ਬੰਟੀ ਵਾਲੀਆ ਐਮ.ਸੀ., ਰਿੰਪਲ ਪੁਰੀ, ਟੀ.ਡੀ.ਚਾਵਲਾ, ਹਰੀਪਾਲ ਸਿੰਘ, ਕੁਲਵੰਤ ਚਾਨਾ, ਡਾ: ਖੇਤੀ ਆਦਰਸ਼ ਬਾਲ ਵਿਦਿਆਲਾ, ਹਰੀਪਾਲ ਸਿੰਘ, ਪ੍ਰਿਥੀਪਾਲ ਬੋਲਾ, ਅਸ਼ਵਨੀ ਸ਼ਰਮਾ, ਜਸਵਿੰਦਰ ਸਿੰਘ, ਹਰਜੀਤ ਸਿੰਘ ਪਰਮਾਰ, ਗੁਰਬਖਸ਼ ਸਿੰਘ ਪਰਮਾਰ, ਗੁਰਜੀਤ ਵਾਲੀਆ, ਇਲਾਹੀ ਸੋਹਲ ਗਾਇਕ, ਰਜੇਸ਼ ਪਲਟਾ,ਸਤੀਸ਼ ਚੱਢਾ ਪ੍ਰਧਾਨ ਪ੍ਰੈਜੀਡੇਂਟ ਗਰੁੱਪ ਆਦਿ ਹਾਜ਼ਰ ਸਨ। ਆਸ਼ੂ ਸ਼ਰਮਾ ਅਤੇ ਬੰਟੀ ਸ਼ਰਮਾ ਸ਼੍ਰੀਨਾਥ ਪੈਲਸ ਵਲੋਂ ਫੁੱਲਾਂ ਦੀ ਵਰਖਾ ਅਤੇ ਪਾਣੀ ਦੀ ਸੇਵਾ ਕੀਤੀ ਗਈ।