ਹਰਦਮ ਮਾਨ
ਸਰੀ, 24 ਫਰਵਰੀ 2020 - ਸਰੀ ਦੇ ਬਹੁਤ ਹੀ ਨਿੱਘੇ ਇਨਸਾਨ ਅਤੇ ਰੀਐਲਟਰ ਰਣਧੀਰ ਢਿੱਲੋਂ ਦੇਵਤਵਾਲ ਨੂੰ ਉਸ ਸਮੇਂ ਬੜਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਭਤੀਜੇ ਜਸਵਿੰਦਰ ਸਿੰਘ ਢਿੱਲੋਂ ਦੀ ਪਤਨੀ ਜਸਪ੍ਰੀਤ ਕੌਰ ਢਿੱਲੋਂ 18, ਫਰਵਰੀ 2020 ਨੂੰ ਭਰ ਜਵਾਨੀ ਵਿਚ ਸਦੀਵੀ ਵਿਛੋੜਾ ਦੇ ਗਏ। ਉਹ 35 ਸਾਲਾਂ ਦੇ ਸਨ ਅਤੇ ਲੰਮੇਂ ਸਮੇਂ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦਾ ਪੇਕਾ ਪਿੰਡ ਪਰਤਾਪਗੜ੍ਹ (ਟੇਢੇਵਾਲ, ਜ਼ਿਲ੍ਹਾ ਲੁਧਿਆਣਾ) ਅਤੇ ਨਾਨਕਾ ਪਿੰਡ ਖੈਰਾ ਬੇਟ ਸੀ।
ਰਣਧੀਰ ਢਿੱਲੋਂ ਅਤੇ ਜਸਵਿੰਦਰ ਢਿੱਲੋਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਵੈਨਕੂਵਰ ਵਿਚਾਰ ਮੰਚ ਦੇ ਆਗੂ ਮੋਹਨ ਗਿੱਲ, ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ ਤੇ ਅੰਗਰੇਜ਼ ਬਰਾੜ, ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਅਤੇ ਪ੍ਰਸਿੱਧ ਗ਼ਜ਼ਲਗੋ ਜਸਵਿੰਦਰ ਤੇ ਸ਼ਾਇਰ ਹਰਦਮ ਸਿੰਘ ਮਾਨ, ਦੇਸ ਪ੍ਰਦੇਸ ਟਾਈਮਜ਼ ਵੈਨਕੂਵਰ ਦੇ ਸੰਪਾਦਕ ਸੁਖਵਿੰਦਰ ਚੋਹਲਾ, ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ ਦੇ ਮੁੱਖ ਸੰਪਾਦਕ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਉੱਘੇ ਬਿਜਨਸਮੈਨ ਨਾਹਰ ਸਿੰਘ ਢੇਸਾ, ਰੀਐਲਟਰ ਕੁਲਦੀਪ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੇ ਮੀਤ ਪ੍ਰਧਾਨ ਪ੍ਰਿਤਪਾਲ ਗਿੱਲ, ਅਮਰਜੀਤ ਸਿੰਘ ਝੱਜ, ਗੁਰਜੀਤ ਸੇਖੋਂ ਅਤੇ ਜੋਰਾ ਸਿੰਘ ਝੱਜ ਨੇ ਹਮਦਰਦੀ ਦਾ ਇਜ਼ਹਾਰ ਕੀਤਾ ਹੈ।
ਸਵ. ਜਸਪ੍ਰੀਤ ਕੌਰ ਢਿੱਲੋਂ ਦਾ ਅੰਤਿਮ ਸੰਸਕਾਰ 1 ਮਾਰਚ 2020 (ਐਤਵਾਰ) ਨੂੰ ਰਿਵਰਸਾਈਡ ਫਿਊਨਰਲ ਹੋਮ, 7410 ਹੌਪਕੌਟ ਰੋਡ, ਡੈਲਟਾ ਵਿਖੇ ਦੁਪਹਿਰ 12.30 ਵਜੇ ਹੋਵੇਗਾ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ, 8115, 132 ਸਟਰੀਟ, ਸਰੀ ਵਿਖੇ 2.30 ਵਜੇ ਹੋਵੇਗੀ। ਢਿੱਲੋਂ ਪਰਿਵਾਰ, ਗਿੱਲ ਪਰਿਵਾਰ ਅਤੇ ਔਜਲਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਸਵਿੰਦਰ ਢਿੱਲੋਂ 778-885-0420, ਮੇਵਾ ਸਿੰਘ ਢਿੱਲੋਂ 425-595-0423, ਰਣਧੀਰ ਸਿੰਘ ਢਿੱਲੋਂ 604-315-2525, ਚਮਕੌਰ ਸਿੰਘ ਢਿੱਲੋਂ 604-760-5413, ਰਵਿੰਦਰ ਢਿੱਲੋਂ 406-413-5920, ਦਵਿੰਦਰ ਢਿੱਲੋਂ 206-605-1178, ਰਵਿੰਦਰ ਔਜਲਾ 778-952-6263 ਅਤੇ ਬਹਾਦਰ ਗਿੱਲ 206-941-9191 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com