ਫਿਰੋਜ਼ਪੁਰ, 25 ਫਰਵਰੀ 2020 - ਭਾਰਤ ਸਕਾਊਟਸ ਗਾਈਡਜ਼ ਨਵੀਂ ਦਿੱਲੀ ਹੈੱਡਕੁਆਰਟਰ ਵੱਲੋਂ ਆਯੋਜਿਤ ਕੀਤੇ ਗਏ ਰਾਸ਼ਟਰੀ ਪੱਧਰ ਦੇ ਕਬ ਬੁਲਬੁਲ ਉਤਸਵ ਅਤੇ ਰਾਸ਼ਟਰੀ ਏਕਤਾ ਕੈਂਪ 19 ਤੋਂ 23 ਫਰਵਰੀ 2020 ਤੱਕ ਕਰਵਾਇਆ ਗਿਆ। ਇਸ ਕੈਂਪ ਵਿੱਚ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਉਂਕਾਰ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਕੁਲਵਿੰਦਰ ਕੌਰ, ਜ਼ਿਲ੍ਹਾ ਸਕੱਤਰ ਕਮ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਸੁਖਵਿੰਦਰ ਸਿੰਘ ਰੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼, ਸੁਖਵਿੰਦਰ ਸਿੰਘ ਬੀਪੀਓ ਫਿਰੋਜ਼ਪੁਰ ਇੱਕ ਦੀ ਰਹਿਨੁਮਾਈ ਅਤੇ ਚਰਨਜੀਤ ਸਿੰਘ ਚਹਿਲ ਤੇ ਬਲਵਿੰਦਰ ਕੌਰ ਦੀ ਅਗਵਾਈ ਵਿੱਚ ਫਿਰੋਜ਼ਪੁਰ ਦੇ ਛੇ ਵਿਦਿਆਰਥੀਆਂ ਨੇ ਭਾਗ ਲਿਆ।
ਚਰਨੀਤ ਸਿੰਘ ਨੇ ਦੱਸਿਆ ਇਸ ਕੈਂਪ ਵਿਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤੂਤ ਦੇ ਚਾਰ ਵਿਦਿਆਰਥੀ ਅਤੇ ਦੇਵ ਸਮਾਜ ਮਾਡਲ ਸਕੂਲ ਦੇ ਦੋ ਵਿਦਿਆਰਥੀਆਂ ਨੇ ਪੰਜਾਬ ਦੀ ਪ੍ਰਤੀਨਿਧਤਾ ਕੀਤੀ। ਇਸ ਕੈਂਪ ਵਿਚ ਹੋਏ ਵੱਖ ਵੱਖ ਮੁਕਾਬਲਿਆਂ ਵਿਚ ਪੰਜਾਬ ਨੇ ਲੋਕ ਨਾਚ ਮੁਕਾਬਲੇ ਵਿਚ ਏ ਗਰੇਡ, ਰਾਜ ਪ੍ਰਦਰਸ਼ਨੀ ਵਿਚ ਏ ਗਰੇਡ, ਲੋਕ ਗੀਤ ਮੁਕਾਬਲੇ ਵਿਚ ਬੀ ਗਰੇਡ, ਸਟੇਟ ਐਕਸਪੁਜੀਸ਼ਨ ਵਿੱਚ ਏ ਗਰੇਡ, ਵਿਆਹ ਦੀਆਂ ਰਸਮਾਂ ਮੁਕਾਬਲੇ ਵਿਚ ਏ ਗ੍ਰੇਡ ਪ੍ਰਾਪਤ ਕੀਤਾ। ਪੰਜਾਬ ਦੀ ਟੀਮ ਵੱਲੋਂ ਪੂਰੇ ਕੈਂਪ ਵਿਚ ਅਨੁਸ਼ਾਸਨ, ਸੇਵਾ ਭਾਵਨਾ, ਸਿੱਖਿਆ, ਕਲਾ, ਪੇਸ਼ਕਾਰੀ ਤੇ ਸਿਰਜਣਾ ਪੱਖੋਂ ਵੱਧ ਤੋਂ ਵੱਧ ਸਫ਼ਲ ਯਤਨ ਜੁਟਾਏ ਅਤੇ ਪੰਜਾਬ ਦਾ ਨਾਂਅ ਰਾਸ਼ਟਰੀ ਪੱਧਰ ਉੱਤੇ ਚਮਕਾਇਆ।
ਕੈਂਪ ਤੋਂ ਪਰਤ ਗਿਆ ਹੈ ਬੱਚਿਆਂ ਦਾ ਪਿੰਡ ਤੂਤ ਦੇ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਸੁਖਵਿੰਦਰ ਸਿੰਘ ਬੀਪੀਓ ਫਿਰੋਜ਼ਪੁਰ ਇੱਕ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਫ਼ਿਰੋਜ਼ਪੁਰ ਲਈ ਵਿਦਿਆਰਥੀਆਂ ਦਾ ਰਾਸ਼ਟਰੀ ਪੱਧਰ ਦੇ ਕੈਂਪ ਵਿਚ ਭਾਗ ਲੈਣਾ ਇਕ ਮੀਲ ਪੱਥਰ ਸਾਬਿਤ ਹੋਵੇਗਾ। ਇਸ ਮੌਕੇ ਮਹਿੰਦਰ ਸ਼ੈਲੀ ਜ਼ਿਲ੍ਹਾ ਕੁਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਸੁਨੀਤਾ ਰੰਗਬੂਲਾ ਪ੍ਰਿੰਸੀਪਲ ਦੇ ਸਮਾਜ ਮਾਡਲ ਸਕੂਲ, ਰਾਜਿੰਦਰ ਕੌਰ ਸੈਂਟਰ ਹੈੱਡ ਟੀਚਰ ਰੁਕਨਾ ਬੇਗੂ, ਪੂਨਮ ਰਾਣੀ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਤੂਤ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਪੇਸ਼ ਕੀਤੀ।