ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 25 ਫਰਵਰੀ 2020 - ''ਆਪਣੀ ਗੱਡੀ ਆਪਣਾ ਰੁਜ਼ਗਾਰ (ਅਗਰ) ਸਕੀਮ” ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਸਕੀਮ ਲਈ ਫਾਰਮ ਜਮਾ ਕਰਾਉਣ ਦੀ ਮਿਤੀ 04-03-2020 ਤੱਕ ਵਧਾ ਦਿੱਤੀ ਗਈ ਹੈ। ਇਸ ਸਕੀਮ ਅਧੀਨ ਕਾਰ ਲਈ 75000/- ਰੁਪਏ ਤੱਕ ਦੀ ਸਬਸਿਡੀ ਜਾਂ ਕਾਰ ਦੀ ਕੁੱਲ ਕੀਮਤ ਦਾ 15% ਜੋ ਵੀ ਘੱਟ ਹੈ ਅਤੇ ਆਟੋ ਰਿਕਸ਼ਾ ਲਈ 50,000/- ਰੁਪਏ ਦੀ ਸਬਸਿਡੀ ਜਾਂ ਆਟੋ ਰਿਕਸ਼ਾ ਦੀ ਕੁੱਲ ਕੀਮਤ ਦਾ 15% ਜੋ ਵੀ ਘੱਟ ਹੈ, ਸਰਕਾਰ ਵਲੋਂ ਸਫਲ ਉਮੀਦਵਾਰਾਂ ਨੂੰ ਪ੍ਰਦਾਨ ਕੀਤੀ ਜਾਵੇਗੀ ।
ਉਨ੍ਹਾਂ ਦੱਸਿਆ ਕਿ ਕੋਈ ਵੀ ਨੋਜਵਾਨ ਜੋ ਅੰਮ੍ਰਿਤਸਰ ਜਿਲ੍ਹੇ ਦਾ ਨਿਵਾਸੀ ਹੈ, ਜਿਸਦੀ ਉਮਰ 01-11-2019 ਤੱਕ 21 ਤੋਂ 45 ਸਾਲ ਦੇ ਵਿਚਕਾਰ, ਘੱਟੋ-ਘੱਟ ਮਿਡਲ (ਅੱਠਵੀਂ ਜਮਾਤ) ਪਾਸ ਹੈ ਅਤੇ ਨੀਲਾ ਕਾਰਡ/ਸਮਾਰਟ ਕਾਰਡ ਧਾਰਕ ਹੈ, ਉਹ ਇਸ ਸਕੀਮ ਲਈ ਅਪਲਾਈ ਕਰ ਸਕਦਾ ਹੈ। ਉਮੀਦਵਾਰ ਕੋਲ ਕਮਰਸ਼ੀਅਲ ਫੋਰ ਵਹ੍ਹੀਲਰ LMV ਡਰਾਈਵਿੰਗ ਲਾਇਸੈਂਸ ਹੋਣਾ ਲਾਜ਼ਮੀ ਹੈ ਅਤੇ ਥ੍ਰੀ ਵਹੀਲਰ ਲਈ, ਜੋ ਵੀ ਲੋੜੀਂਦਾ ਲਾਈਸੈਂਸ ਹੋਵੇ, ਹੋਣਾ ਚਾਹੀਦਾ ਹੈ । ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਚਾਹਵਾਨ ਉਮੀਦਵਾਰ ਫਾਰਮ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਓਰੋ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਨੇੜੇ ਜ਼ਿਲ੍ਹਾ ਅਦਾਲਤਾਂ, ਅੰਮ੍ਰਿਤਸਰ ਵਿਖੇ ਜਮਾ ਕਰਵਾਉਣ ਅਤੇ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 98725-69068 ਸੰਪਰਕ ਕੀਤਾ ਜਾ ਸਕਦਾ ਹੈ।