ਅਸ਼ੋਕ ਵਰਮਾ
ਮਾਨਸਾ, 25 ਫਰਵਰੀ 2020 - ਹਫਤਾਵਰੀ ਕਿਸ਼ਤਾਂ ਦੀ ਇਕੱਠੀ ਕੀਤੀ ਰਾਸ਼ੀ ਨੂੰ ਹੜੱਪ ਕਰਨ ਦੀ ਨੀਯਤ ਨਾਲ ਝੂਠੀ ਕਹਾਣੀ ਘੜ ਕੇ ਝੂਠਾ ਮੁਕੱਦਮਾ ਦਰਜ਼ ਕਰਾਉਣ ਵਾਲੇ ਮੇਵਾ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪੰਧੇਰ ਅਤੇ ਉਸਦੇ ਸਾਥੀ ਇੰਦਰਜੀਤ ਸਿੰਘ ਪੁੱਤਰ ਸੁਖਜੀਵਨ ਸਿੰਘ ਵਾਸੀ ਪੰਧੇਰ ਨੂੰ ਮਾਨਸਾ ਪੁਿਿਲਸ ਨੇ ਗਿ੍ਰਫਤਾਰ ਕਰ ਲਿਆ ਹੈ। ਪੁਲਿਸ ਨੇ ਦਵਾਂ ਮੁਲਜਮਾਂ ਕੋਲੋਂ41,400 ਰੁਪਏ ਅਤੇ ਵਾਰਦਾਤ ਦੌਰਾਨ ਵਰਤਿਆ ਮੋਟਸਾਈਕਲ ਵੀ ਬਰਾਮਦ ਕਰ ਲਏ ਹਨ। ਪੁਲਿਸ ਨੇ ਮੁਕੱਦਮਾ ਵਿੱਚ ਜੁਰਮ 406,120-ਬੀ. ਦਾ ਵਾਧਾ ਕੀਤਾ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਦੱਈ ਮੇਵਾ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪੰਧੇਰ ਨੇ ਮਿਤੀ 24 ਫਰਵਰੀ ਨੂੰ ਥਾਣਾ ਭੀਖੀ ਵਿਖੇ ਆਪਣਾ ਬਿਆਨ ਲਿਖਾਇਆ ਕਿ ਉਸਦੇ ਪਿੰਡ ਦੇ ਕਰੀਬ 14/15 ਵਿਆਕਤੀਆਂ ਨੇ ਸੁਭ-ਲਕਸ਼ਮੀ ਕੰਪਨੀ ਪਾਸੋੋਂ ਕਰਜੇ ਲਏ ਹੋੋਏ ਹਨ। ਕਰਜੇ ਦੀ ਹਫਤਾਵਰੀ ਕਿਸ਼ਤ 41,400/-ਰੁਪਏ ਇਕੱਠੀ ਕਰਕੇ ਮੇਵਾ ਸਿੰਘ ਆਪਣੇ ਮੋੋਟਰਸਾਈਕਲ ਪਲਟੀਨਾ ਤੇ ਭੀਖੀ ਦਫਤਰ ਵਿਖੇ ਜਮਾਂ ਕਰਾਉਣ ਲਈ ਜਾ ਰਿਹਾ ਸੀ।
ਜਦੋੋਂ ਉਹ ਪਿੰਡ ਮੱਤੀ ਸੂਏ ਦੇ ਨਜਦੀਕ ਪੁੱਜਿਆ ਤਾਂ ਸਾਹਮਣੇ ਤੋੋਂ ਬੁਲਟ ਮੋੋਟਰਸਾਈਕਲ ਸਵਾਰ 2 ਨਾਮਲੂਮ ਵਿਆਕਤੀਆਂ ਨੇ ਉਸਨੂੰ ਹੱਥ ਦੇ ਕੇ ਰੋੋਕਿਆ ਅਤੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਪੈਸਿਆਂ ਵਾਲਾ ਬੈਗ ਖੋੋਹ ਕੇ ਭੱਜ ਗਏ। ਮੁਦਈ ਦੇ ਬਿਆਨ ਤੇ ਨਾਮਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਥਾਣਾ ਭੀਖੀ ਦਰਜ਼ ਕੀਤਾ ਗਿਆ। ਉਨਾਂ ਦੱਸਿਆ ਕਿ ਉਪ ਕਪਤਾਨ ਪੁਲਿਸ (ਸ:ਡ:) ਮਾਨਸਾ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਭੀਖੀ ਨੇੇੇੇ ਹੋਏ ਝਪਟਮਾਰਾਂ ਦਾ ਸੁਰਾਗ ਲਗਾ ਕੇ ਕਾਬੂ ਕਰਨ ਲਈ ਟੀਮਾਂ ਬਣਾਈਆ ਸਨ। ਵਿਗਿਆਨਕ ਢੰਗ ਨਾਲ ਤਫਤੀਸ ਆਰੰਭ ਕਰਕੇ ਵਾਰਦਾਤ ਵਾਲੀ ਜਗਾਂ ਦਾ ਮੁਆਇਨਾ ਕੀਤਾ ਗਿਆ ਅਤੇ ਪੁਲਿਸ ਪਾਰਟੀ ਨੇ ਵਾਰਦਾਤ ਸਮੇਂ ਮੌੌਕੇ ਤੇ ਆਸ-ਪਾਸ ਲੋੋਕਾਂ ਪਾਸੋੋਂ ਪੁੱਛ-ਪੜਤਾਲ ਕੀਤੀ ਤਾਂ ਮਾਮਲਾ ਕੁਝ ਸ਼ੱਕੀ ਜਾਪਿਆ।
ਉਨਾਂ ਦੱਸਿਆ ਕਿ ਮੁਦੱਈ ਤੋਂ ਵੀ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਮੁਕੱਦਮਾ ਝੂਠਾ ਦਰਜ਼ ਕਰਾਉਣਾ ਪਾਇਆ ਗਿਆ। ਇਹ ਗੱਲ ਸਾਹਮਣੇ ਆਈ ਕਿ ਮੁਦੱਈ ਮੁਕੱਦਮਾ ਪਾਸ ਜ਼ਮੀਨ ਜਾਇਦਾਦ ਨਾ ਹੋੋਣ ਕਰਕੇ ਉਸਨੇ ਆਪਣੇ ਸਾਥੀ ਇੰਦਰਜੀਤ ਸਿੰਘ ਪੁੱਤਰ ਸੁਖਜੀਵਨ ਸਿੰਘ ਵਾਸੀ ਪੰਧੇਰ ਨਾਲ ਸਲਾਹ-ਮਸ਼ਵਰਾ ਕਰਕੇ ਹਫਤਾਵਰੀ ਕਿਸ਼ਤਾਂ ਦੀ ਰਕਮ 41,400/-ਰੁਪਏ ਹੜੱਪ ਕਰਨ ਲਈ ਆਪਣੇ ਕੱਪੜਿਆਂ ਤੇ ਮਿਰਚਾਂ ਛਿੜਕ ਕੇ ਝੂਠੀ ਕਹਾਣੀ ਬਣਾਈ ਸੀ। ਪੁਲਿਸ ਨੇ ਮੇਵਾ ਸਿੰਘ ਅਤੇ ਇੰਦਰਜੀਤ ਸਿੰਘ ਵਾਸੀਆਨ ਪੰਧੇਰ ਨੂੰ ਕਾਬੂ ਕਰਕੇ ਉਹਨਾਂ ਦੀ ਨਿਸ਼ਾਨਦੇਹੀ ਤੇ ਨਗਦੀ ਬਰਾਮਦ ਕਰ ਲਈ ਗਈ ਜੋੋ ਇਹਨਾਂ ਨੇ ਆਪਸ ਵਿੱਚ ਵੰਡ ਕੇ ਵੱਖ ਵੱਖ ਥਾਵਾਂ ਤੇ ਛੁਪਾ ਕੇ ਰੱਖੀ ਸੀ। ਅਤੇ ਉਨਾਂ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਅਜਿਹੀਆ ਹੋੋਰ ਵਾਰਦਾਤਾਂ ਆਦਿ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।