ਫਿਰੋਜ਼ਪੁਰ 'ਚ ਅਕਾਲੀ ਦਲ ਦੀ ਵਿਸ਼ਾਲ ਰੈਲੀ
ਫਿਰੋਜ਼ਪੁਰ, 25 ਫਰਵਰੀ 2020 - ਸ੍ਰੋਮਣੀ ਅਕਾਲੀ ਦਲ ਬਾਦਲ ਦੀ ਪੰਜਾਬ ਕਾਂਗਰਸ ਸਰਕਾਰ ਦੀ ਰੋਸ ਰੈਲੀ ਵਿਚ ਲੱਖਾਂ ਦੀ ਤਦਾਦ ਵਿਚ ਲੋਕਾਂ ਦਾ ਆਇਆ ਹੜ੍ਹ ਅਤੇ ਇਹ ਰੋਸ ਰੈਲੀ ਪੰਜਾਬ ਵਿਚ ਇਕ ਮੀਲ ਪੱਥਰ ਹੋਵੇਗੀ। ਇਸ ਰੋਸ ਰੈਲੀ ਵਿਚ ਤਿੰਨ ਸਾਲ ਦੀ ਕਾਰਗੁਜ਼ਾਰੀ ਵਿਚ ਲੋਕਾਂ ਦੇ ਮਨਾਂ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਹ ਵਿਚਾਰ ਅੱਜ ਦਾਣਾ ਮੰਡੀ ਫਿਰੋਜ਼ਪੁਰ ਛਾਉਣੀ ਵਿਚ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਆਖਿਆ ਕਿ ਲੋਕ ਭਲੀਭਾਂਤੀ ਕਾਂਗਰਸ ਤੋਂ ਜਾਣੂ ਹੋ ਚੁੱਕੇ ਹਨ ਅਤੇ ਕੈਪਟਨ ਸਰਕਾਰ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਕੋਲ ਸੱਤਾ ਹਾਸਲ ਕੀਤੀ ਹੈ।
ਹੁਣ ਲੋਕ ਭਲੀ ਭਾਂਤੀ ਇਨ੍ਹਾਂ ਦੀ ਕਾਂਗਰਸ ਸਰਕਾਰ ਤੋਂ ਜਾਣੂ ਹੋ ਚੁੱਕੇ ਹਨ। ਬਾਦਲ ਨੇ ਕਿਹਾ ਕਿ ਜਨਤਾ ਦੀ ਸ਼ਕਤੀ ਦਾ ਸਾਹਮਣਾ ਸਰਕਾਰਾਂ ਨਹੀਂ ਕਰ ਸਕਦੀਆਂ। ਕੈਪਟਨ ਸਾਹਿਬ ਤੁਹਾਡੇ ਕੋਲ ਝੂਠਾਂ ਦੀ ਪੰਡ ਬਨੀ ਹੋਈ ਹੈ ਅਤੇ ਜਦੋਂ ਤੋਂ ਪੰਜਾਬ ਬਣਿਆ ਹੈ ਸਭ ਤੋਂ ਨਿਕੰਮਾ ਮੁੱਖ ਮੰਤਰੀ ਸਾਬਤ ਹੋਇਆ ਹੈ। ਤੁਹਾਡਾ ਨਿਸ਼ਾਨਾ ਸਿਰਫ ਮੁੱਖ ਮੰਤਰੀ ਬਨਣਾ ਸੀ, ਪਰ ਪੰਜਾਬ ਦਾ ਵਿਕਾਸ ਪੰਜਾਬ ਦਾ ਭਲਾ ਨਹੀਂ ਸੋਚਿਆ। ਇਥੇ ਸਾਡੇ ਪਿਤਾ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੰਤਰੀ ਬਣ ਕੇ ਪੰਜਾਬ ਨੂੰ ਇਕ ਨਵੀਂ ਦਿਸ਼ਾ ਦਿੱਤੀ। ਸਭ ਤੋਂ ਅਤੇ ਪੰਜਾਬ ਦੇ ਹਿੱਤਾਂ ਲਈ ਕੰਮ ਕੀਤਾ ਅਤੇ ਬਿਜਲੀ ਜੋ ਕਿ ਪੰਜਾਬ ਵਿਚ ਕਈ ਕਈ ਦਿਨ ਨਹੀਂ ਸੀ ਆਉਂਦੀ 24 ਘੰਟੇ ਪੰਜਾਬ ਵਾਸੀਆਂ ਨੂੰ ਬਿਜਲੀ ਦਿੱਤੀ ਅਤੇ ਸੜਕਾਂ ਪੁਲ ਬਣਾਏ ਇਕ ਮਿਸਾਲ ਹੈ। ਹੁਣ ਜੇਕਰ ਬਿਜਲੀ ਦੀ ਗੱਲ ਕਰੀਏ ਤਾਂ ਬਿਜਲੀ 2.80 ਪੈਸੇ ਯੁਨਿਟ ਮਿਲਦੀ ਹੈ ਅਤੇ ਅਸੀਂ ਉਸ ਨੂੰ 5 ਰੁਪਏ ਯੁਨਿਟ ਦਿੱਤੀ ਜਿਹੜੀ ਕਿ ਹੁਣ 10 ਰੁਪਏ ਯੁਨਿਟ ਕਰ ਦਿੱਤੀ ਹੈ ਅਤੇ ਕੈਪਟਨ ਕਹਿੰਦਾ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ।
ਕੈਪਟਨ ਦੀਆਂ ਨੀਤੀਆਂ ਖਾਲੀ ਹਨ ਦਿਮਾਗ ਨਹੀਂ ਜੇਕਰ ਕੈਪਟਨ ਸਰਕਾਰ ਇਕ ਮਹੀਨੇ ਲਈ ਪਾਸੇ ਹੋ ਜਾਵੇ ਤਾਂ ਅਸੀਂ ਇਕ ਮਹੀਨੇ ਵਿਚ ਖ਼ਜ਼ਾਨਾ ਭਰ ਕੇ ਵਿਖਾ ਦੇਵਾਂਗੇ ਜਿਵੇਂ ਕਿ ਸ਼ਰਾਬ ਦਾ ਇਕ ਸਾਲ ਵਿਚ 7 ਹਜ਼ਾਰ ਕਰੋੜ ਰੁਪਿਆ ਆਉਂਦਾ ਹੈ ਇਸ ਤਰ੍ਹਾਂ ਜੀਐੱਸਟੀ ਇਕ ਸਾਲ ਦਾ 20-25 ਹਜ਼ਾਰ ਕਰੋੜ ਬਿਜਲੀ ਤੇ 4-5 ਕਰੋੜ ਰਜਿਸਟਰੀਆਂ ਤੇ 4-5 ਕਰੋੜ ਸਾਲ ਦਾ ਇਸ ਤੋਂ ਇਲਾਵਾ ਗਰੀਬ ਲੋਕਾਂ ਦੇ ਰਾਸ਼ਨ ਦੇ ਪੀਲੇ ਕਾਰਡ ਬਣੇ ਸਨ ਸਭ ਕੱਟ ਦਿੱਤੇ। ਬਾਦਲ ਨੇ ਅੱਗੇ ਕਿਹਾ ਕਿ ਸਿਰਫ ਡੇਢ ਸਾਲ ਵਿਚ ਕਾਂਗਰਸ ਦਾ ਭੋਗ ਪਾਇਆ ਜਾਵੇਗਾ ਅਤੇ ਮੈਂ ਆਪ ਜੀ ਨੂੰ ਯਕੀਨ ਦਿਵਾਉਂਦਾ ਹਾਂ ਕਿ ਮੈਂ ਸਭ ਤੋਂ ਪਹਿਲਾ ਬਿਜਲੀ ਦਾ ਬਿੱਲ ਅੱਧਾ ਕਰ ਦੇਵਾਂਗਾ, ਕੱਚੀਆਂ ਜ਼ਮੀਨਾਂ ਨੂੰ ਪੱਕਾ ਕੀਤਾ ਜਾਵੇਗਾ। ਜਦਕਿ ਕੈਪਟਨ ਕਹਿੰਦਾ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ 11 ਲੱਖ ਨੌਕਰੀਆਂ ਦਿੱਤੀਆਂ ਹਨ। ਇਹ ਸਭ ਝੂਠ ਦਾ ਪੁਲੰਦਾ ਹੈ। ਬਾਦਲ ਨੇ ਅੱਗੇ ਕਿਹਾ ਕਿ ਜਿਹੜੇ ਪੁਲਿਸ ਅਫਸਰ ਕਾਂਗਰਸ ਸਰਕਾਰ ਦੇ ਕਹਿਣ ਤੇ ਲੋਕਾਂ ਉਪਰ ਝੂਠੇ ਪਰਚੇ ਦਰਜ ਕਰ ਰਹੇ ਹਨ ਉਨ੍ਹਾਂ ਦਾ ਨਾਮ ਮੈਂ ਆਪਣੀ ਲਾਲ ਡਾਇਰੀ ਵਿਚ ਲਿਖੇ ਜਾਣਗੇ ਅਤੇ ਉਸੇ ਥਾਣੇ ਵਿਚ ਉਨ੍ਹਾਂ ਨੂੰ ਹਵਾਲਾਤ ਵਿਚ ਬੰਦ ਕੀਤਾ ਜਾਵੇਗਾ।
ਇਸ ਰੋਸ ਰੈਲੀ ਵਿਚ ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ ਪੰਜਾਬ, ਹਰੀ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ, ਜਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ ਪੰਜਾਬ, ਵਰਦੇਵ ਸਿੰਘ ਮਾਨ ਹਲਕਾ ਗੁਰੂਹਰਸਹਾਏ, ਜਗਮੀਤ ਸਿੰਘ ਬਰਾੜ, ਸੁਰਿੰਦਰ ਸਿੰਘ ਮਲੂਕਾ, ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ, ਦਵਿੰਦਰ ਬਜਾਜ ਜ਼ਿਲ੍ਹਾ ਪ੍ਰਧਾਨ ਬੀਜੇਪੀ, ਸੁਖਪਾਲ ਸਿੰਘ ਨੰਨੂੰ ਸਾਬਕਾ ਵਿਧਾਇਕ, ਚਰਨਜੀਤ ਸਿੰਘ ਬਰਾੜ ਪੀਏ ਸਿਆਸੀ ਸਕੱਤਰ, ਸੁਖਬੀਰ ਸਿੰਘ ਬਾਦਲ, ਅਵਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਤੇ ਸਮੂਹ ਐੱਸਜੀਪੀਸੀ ਮੈਂਬਰ ਨੇ ਕਰੜੇ ਹੱਥੀਂ ਪੰਜਾਬ ਸਰਕਾਰ ਨੂੰ ਲੈਂਦਿਆਂ ਕਿਹਾ ਕਿ ਇਹ ਰੈਲੀ ਇਕ ਇਤਿਹਾਸਿਕ ਰੋਸ ਰੈਲੀ ਹੈ ਅਤੇ ਹੁਣ ਤੋਂ ਹੀ ਅਸੀਂ ਪੰਜਾਬ ਦੀ ਵਾਗਡੋਰ ਸੁਖਬੀਰ ਸਿੰਘ ਬਾਦਲ ਨੂੰ ਸੌਂਪਦੇ ਹਾਂ ਅਤੇ ਅੱਜ ਹੀ ਅਸੀਂ ਇਨ੍ਹਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ ਜੋ ਕਿ ਭਲੀ ਭਾਤੀਂ ਵੱਡਾ ਠਾਠਾ ਮਾਰਦਾ ਇਕੱਠ ਤੋਂ ਹੀ ਲੋਕ ਜਾਣੂ ਹੋ ਗਏ ਹਨ ਕਿ ਲੋਕ ਕਾਂਗਰਸ ਤੋਂ ਬਹੁਤ ਦੁਖੀ ਹਨ ਅਤ ਹੁਣ ਜਨਤਾ ਜਾਗ ਗਈ ਹੈ ਉਨ੍ਹਾਂ ਨੇ ਛੇਤੀ ਹੀ ਕਾਂਗਰਸ ਦਾ ਭੋਗ ਪਾ ਕੇ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਨਾਉਣ ਲਈ ਉਤਾਵਲੀ ਹੈ।