ਸੰਜੀਵ ਸੂਦ
ਲੁਧਿਆਣਾ, 25 ਫਰਵਰੀ 2020 - ਮਸ਼ਹੂਰ ਸਮਾਜ ਸੇਵੀ ਐਨਆਰਆਈ ਐੱਸਪੀਐੱਸ ਕਮਰਾ ਅੱਜ ਲੁਧਿਆਣਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਇਸ ਮੌਕੇ ਉਨ੍ਹਾਂ ਵਿਸ਼ੇਸ਼ ਤੌਰ ਤੇ ਇੱਕ ਪਾਸੇ ਜਿੱਥੇ ਪੰਜਾਬੀ ਨੌਜਵਾਨਾਂ ਲਈ ਸੁਨੇਹਾ ਦਿੱਤਾ ਉੱਥੇ ਹੀ ਕਿਹਾ ਕਿ ਪੰਜਾਬ ਦੇ ਵਿਚ ਵੀ ਕੰਮ ਦੀ ਕੋਈ ਕਮੀ ਨਹੀਂ ਹੈ ਪਰ ਸਾਡੇ ਨੌਜਵਾਨ ਕੰਮ ਕਰਨਾ ਨਹੀਂ ਚਾਹੁੰਦੇ।
ਇਸ ਮੌਕੇ ਇਨ੍ਹਾਂ ਲਈ ਐੱਸਪੀਐੱਸ ਓਬਰਾਏ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਜਿਨ੍ਹਾਂ ਨੇ ਦੱਸਿਆ ਕਿ ਮਸਕਟ ਵਿੱਚ ਫਸੀਆਂ ਹੋਈਆਂ ਸੈਂਕੜੇ ਤੋਂ ਵੱਧ ਕੁੜੀਆਂ ਨੂੰ ਬਚਾਉਣ ਲਈ ਹੁਣ ਉਨ੍ਹਾਂ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਵਿਦੇਸ਼ ਵਿਭਾਗ ਨਾਲ ਵੀ ਉਨ੍ਹਾਂ ਨੇ ਰਾਬਤਾ ਕਾਇਮ ਕੀਤਾ ਹੈ। ਐੱਸਪੀਐੱਸ ਓਬਰਾਏ ਨੇ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਵਿਭਾਗ ਅਤੇ ਸਾਰੀਆਂ ਸੂਬੇ ਦੀਆਂ ਸਰਕਾਰਾਂ ਨੂੰ ਪੱਤਰ ਲਿਖੇ ਨੇ ਕਿ ਜੋ ਗੈਰ ਕਾਨੂੰਨੀ ਢੰਗ ਨਾਲ ਟਰੈਵਲ ਏਜੰਟ ਆਪਣੀਆਂ ਦੁਕਾਨਾਂ ਚਲਾ ਰਹੇ ਨੇ ਉਨ੍ਹਾਂ ਤੇ ਸ਼ਿਕੰਜਾ ਕੱਸਿਆ ਜਾਵੇ। ਉਨ੍ਹਾਂ ਕਿਹਾ ਕਿ ਰੁਜ਼ਗਾਰ ਦੀ ਪੰਜਾਬ ਦੇ ਵਿੱਚ ਵੀ ਕੋਈ ਕਮੀ ਨਹੀਂ ਹੈ ਪਰ ਸਾਡੇ ਨੌਜਵਾਨ ਹੁਣ ਕੰਮ ਕਰਨ ਦੇ ਇੱਛੁਕ ਨਹੀਂ ਨੇ ਇਸ ਕਰਕੇ ਉਨ੍ਹਾਂ ਨੂੰ ਬਾਹਰ ਜਾਣਾ ਪੈਂਦਾ ਹੈ ਅਤੇ ਬਾਹਰ ਜਾ ਕੇ ਵੀ ਉਹ ਧੋਖਾਧੜੀ ਦਾ ਸ਼ਿਕਾਰ ਹੁੰਦੇ ਹਨ।