ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 25 ਫਰਵਰੀ 2020 - ਪੰਜਾਬੀ ਮਾਂ ਬੋਲੀ ਦੀ ਦੇਸ਼ ਵਿਦੇਸ਼ ਵਿਚ ਸੇਵਾ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਵਲੋਂ ਪ੍ਰਵਾਸੀ ਭਾਰਤੀ ਹਰਜੀਤ ਸਿੰਘ ਰੋਲੀ, ਨਾਮੀ ਗੀਤਕਾਰ ਜੱਗਾ ਨਿੱਕੂਵਾਲ ਅਤੇ ਭਾਈ ਬਲਵਿੰਦਰ ਸਿੰਘ ਪਰਵਾਨਾ ਦੇ ਅੰਤਰ ਰਾਸ਼ਟਰੀ ਢਾਡੀ ਜਥੇ ਦਾ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ।
ਜਿਸ ਦੇ ਮੁੱਖ ਮਹਿਮਾਨ ਐਸ.ਡੀ.ਐਮ. ਕੰਨੂ ਗਰਗ ਸਨ । ਸਮਾਗਮ ਵਿਚ ਬੋਲਦਿਆਂ ਐੱਸ. ਡੀ. ਐਮ. ਗਰਗ ਨੇ ਕਿਹਾ ਕਿ ਜਿਥੇ ਵਿਦੇਸ਼ ਅੰਦਰ ਪ੍ਰਵਾਸੀ ਭਾਰਤੀ ਹਰਜੀਤ ਸਿੰਘ ਰੋਲੀ ਅਤੇ ਇਲਾਕੇ ਅੰਦਰ ਨਾਮੀ ਗੀਤਕਾਰ ਜੱਗਾ ਨਿੱਕੂਵਾਲ ਵਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਜਾ ਰਹੀ ਹੈ ਉਥੇ ਹੀ ਅੰਤਰ ਰਾਸ਼ਟਰੀ ਢਾਡੀ ਜਾਥੀ ਢਾਡੀ ਭਾਈ ਬਲਵਿੰਦਰ ਸਿੰਘ ਪਰਵਾਨਾ ਨੂੰ ਵੀ ਗੁਰਮਤਿ ਰਾਹੀਂ ਸਿੱਖ ਸਾਹਿਤ ਨਾਲ ਜੋੜਿਆ ਜਾ ਰਿਹਾ ਹੈ ਅਤੇ ਇਨ੍ਹਾਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਕਲੱਬ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ ਇਸ ਤੋਂ ਪਹਿਲਾਂ ਕਲੱਬ ਪ੍ਰਧਾਨ ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ ਨੇ ਬੋਲਿਆ ਕਿ ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਿਤ ਕਰਨ ਲਈ ਕਲੱਬ ਵਲੋਂ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਪੰਜਾਬੀ ਬੋਲੀ ਦੀ ਸੇਵਾ ਕਰਨ ਵਾਲੀਆਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਅਤੇ ਇਹ ਲੜੀ ਭਵਿੱਖ ਵਿਚ ਵੀ ਚਲਦੀ ਰਹੇਗੀ।
ਹਕੀਮ ਮਿਨਹਾਸ ਨੇ ਕਲੱਬ ਦੇ ਸਨਮਾਨ ਸਮਾਰੋਹ ਵਿਚ ਪਹੁੰਚਣ ਲਈ ਮੁੱਖ ਮਹਿਮਾਨ ਐੱਸ ਡੀ ਐਮ ਗਰਗ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਦੱਸਿਆ ਕਿ ਪ੍ਰਵਾਸੀ ਭਾਰਤੀ ਹਰਜੀਤ ਸਿੰਘ ਰੋਲੀ ਨੂੰ ਸਮਾਜ ਸੇਵੀ ਅਤੇ ਸਭਿਆਚਾਰਕ ਪ੍ਰਮੋਟਰ ਦਾ ਅਵਾਰਡ ਦਿੱਤਾ ਜਾ ਰਿਹਾ ਹੈ। ਇਸ ਤੋਂ ਬਿਨਾ ਅੰਤਰ ਰਾਸ਼ਟਰੀ ਢਾਡੀ ਜਥਾ ਪਰਵਾਨਾ ਦੇ ਜਥੇ ਵਿਚ ਪਰਮਜੀਤ ਸਿੰਘ ਨਿੱਕੂਵਾਲ , ਕਰਨੈਲ ਸਿੰਘ ਅਮਰਪੁਰੀ ਅਤੇ ਗੁਰਿੰਦਰ ਸਿੰਘ ਘਨੌਲੀ ਦੇ ਜਥੇ ਨੂੰ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਗਿਆ ।ਅੰਤ ਵਿਚ ਮਿਊਜ਼ਿਕ ਵਾਇਰਸ ਰਿਕਾਰਡਸ ਦੇ ਮਾਲਿਕ ਗੀਤਕਾਰ ਜੱਗਾ ਨਿੱਕੂਵਾਲ ਨੇ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਰਾਣਾ ਰਣ ਬਹਾਦਰ ਸਿੰਘ , ਰਾਣਾ ਰਾਮ ਸਿੰਘ , ਮੇਹਰ ਸਿੰਘ ਢਿੱਲੋਂ , ਸੇਵਾ ਮੁਕਤ ਐੱਸ ਪੀ ਸ਼ਵਿੰਦਰਜੀਤ ਸਿੰਘ ਬੈਂਸ , ਸਾਬਕਾ ਸਰਪੰਚ ਕਰਮ ਚੰਦ ਸਜਮੋਰ , ਕੁਲਵੰਤ ਸਿੰਘ ਸੰਘਾ , ਰੰਗ ਮੰਚ ਕਲਾਕਾਰ ਰਾਜ ਘਈ ਵੀ ਹਾਜ਼ਰ ਸਨ।