ਰਵੀ ਜੱਖੂ
ਚੰਡੀਗੜ੍ਹ, 26 ਫਰਵਰੀ 2020 - ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਦਿੱਤੇ ਜਾਣ ਵਾਲੇ ਸਮਾਰਟਫੋਨਾਂ ਨੂੰ ਹੁਣ ਕੋਰੋਨਾ ਵਾਇਰਸ ਨੇ ਆਪਣੇ ਲਪੇਟੇ ਵਿੱਚ ਲੈ ਲਿਆ ਹੈ। ਜੀ ਹਾਂ, ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ। ਬੁੱਧਵਾਰ ਨੂੰ ਵਿਧਾਨ-ਸਭਾ ਵਿੱਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚਾਈਨਾ ਵਿੱਚ ਛਾਏ ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਸਮਾਰਟ ਲਿਆਉਣ ਨੂੰ ਹਾਲੇ ਹੋਰ ਸਮਾਂ ਲੱਗੇਗਾ।
ਜ਼ਿਕਰਯੋਗ ਹੈ ਕਿ 2017 ਵਿੱਚ ਹੋਇਆਂ ਵਿਧਾਨ-ਸਭਾ ਚੋਣਾਂ ਦੋਰਾਨ ਕਾਂਗਰਸ ਸਰਕਾਰ ਨੇ ਸੂਬੇ ਦੇ ਨੋਜਾਵਨਾ ਨੂੰ ਸਮਾਰਟ ਫ਼ੋਨ ਦੇਣ ਦਾ ਵਾਅਦਾ ਕੀਤਾ ਸੀ। ਪਰ ਤਿੰਨ ਸਾਲਾ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸੂਬੇ ਦੇ ਨੋਜਵਾਨਾ ਕੋਲ ਸਰਕਾਰੀ ਸਮਾਰਟ ਫ਼ੋਨ ਦੀ ਘੰਟੀ ਨਹੀਂ ਵੱਜੀ ਅਤੇ ਇਹਨਾ ਸਰਕਾਰੀ ਸਮਾਰਟ ਫ਼ੋਨਾਂ ਦੀ ਘੰਟੀ ਵੱਜਣ ਨੂੰ ਅਜੇ ਹੋਰ ਸਮਾਂ ਲੱਗੇਗਾ।