ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 26 ਫਰਵਰੀ 2020 - ਹੋਲੇ ਮੁਹੱਲੇ ਦੋਰਾਨ 5 ਮਾਰਚ ਤੋ 10 ਮਾਰਚ ਤੱਕ 10 ਫਸਟ ਏਡ ਪੋਸਟਾਂ/ਡਿਸਪੈਂਸਰੀਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਤੇ 4 ਫਸਟ ਏਡ ਪੋਸਟਾਂ/ਡਿਸਪੈਂਸਰੀਆਂ ਕੀਰਤਪੁਰ ਸਾਹਿਬ ਵਿਖੇ ਸਥਾਪਿਤ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰੂਪਨਗਰ ਡਾ.ਐਚ.ਐਨ.ਸ਼ਰਮਾ ਨੇ ਦੱਸਿਆ ਕਿ ਇਸ ਤੋ ਇਲਾਵਾ 21 ਲੋੜੀਂਦੀਆਂ ਐਂਬੂਲੈਂਸਾਂ ਦਾ ਪ੍ਰਬੰਧ ਵੀ ਹੋਲੇ ਮੁਹੱਲੇ ਦੇ ਤਿਉਹਾਰ ਮੌਕੇ ਕਰ ਲਿਆ ਜਾਵੇਗਾ।
ਹੋਲੇ ਮੁਹੱਲੇ ਦੇ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਿਨੇ ਬਬਲਾਨੀ ਵਲੋ ਸਿਹਤ ਵਿਭਾਗ ਨੂੰ ਜਾਰੀ ਕੀਤੀਆ ਹਦਾਇਤਾ ਅਨੁਸਾਰ ਸ਼ਰਧਾਲੂਆਂ ਅਤੇ ਸੰਗਤਾਂ ਦੀ ਭਾਰੀ ਆਮਦ ਨੂੰ ਧਿਆਨ ਵਿਚ ਰੱਖਦੇ ਹੋਏ ਸਿਹਤ ਵਿਭਾਗ ਨੂੰ ਮੁਢਲੀ ਡਾਕਟਰੀ ਸਹੂਲਤ ਦੇ ਨਾਲ ਨਾਲ ਲੋੜੀਦੇ ਵਿਸੇਸ਼ ਟੈਸਟ ਕਰਨ ਲਈ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਿਵਲ ਸਰਜਨ ਇਸ ਤੋ ਪਹਿਲਾ ਲੰਗਰਾ ਵਿਚ ਪੀਣ ਵਾਲੇ ਸਟੋਰ ਕੀਤੇ ਪਾਣੀ ਦਾ ਸਿਹਤ ਵਿਭਾਗ ਦੀਆਂ ਟੀਮਾ ਵਲੋ ਲੰਗਰਾ ਵਿਚ ਜਾ ਕੇ ਕਲੋਰੀਨੇਸ਼ਨ ਕਰਨ ਅਤੇ ਭਾਂਡੇ ਧੋਣ ਵਾਲੇ ਪਾਣੀ ਨੂੰ ਕੀਟਾਣੂ ਰਹਿਤ ਬਣਾਉਣ ਲਈ ਉਸ ਪਾਣੀ ਲਈ ਲਾਲ ਦਵਾਈ ਪਾਉਣ ਦੇ ਪ੍ਰਬੰਧਾ ਬਾਰੇ ਪਹਿਲਾ ਹੀ ਜਾਣਕਾਰੀ ਦੇ ਚੁੱਕੇ ਹਨ। ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੇ ਸਿਹਤ ਵਿਭਾਗ ਦੇ ਅਧਿਕਾਰੀਆ ਨੂੰ ਰਾਊਂਡ ਦੀ ਕਲਾਕ 24 ਘੰਟੇ ਮੇਲੇ ਦੌਰਾਨ ਡਿਊਟੀ ਉੱਤੇ ਅਧਿਕਾਰੀਆ ਤੇ ਮੈਡੀਕਲ ਸਟਾਫ ਦੀ ਤੈਨਾਤੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆ ਨੁੰ ਹਦਾਇਤ ਕੀਤੀ ਹੈ ਕਿ ਉਹ ਲੋੜੀਦੀਆਂ ਦਵਾਈਆਂ ਦਾ ਢੁਕਵੀਂ ਮਾਤਰਾ ਵਿਚ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਖਾਣ ਪੀਣ ਦੀਆ ਵਸਤਾ ਦੀ ਵਿਸੇਸ਼ ਜਾਂਚ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਰੂਪਨਗਰ ਨੂੰ ਹਦਾਇਤ ਕੀਤੀ ਹੈ ਕਿ ਹਰ ਸਾਲ ਘੋੜਿਆਂ ਦੇ ਟੈਸਟ ਕਰਵਾਏ ਜਾਂਦੇ ਹਨ। ਇਸ ਤਿਉਹਾਰ ਮੋਕੇ ਕਾਫੀ ਗਿਣਤੀ ਵਿਚ ਘੋੜੇ ਇਥੇ ਪੁੱਜਦੇ ਹਨ ਅਤੇ ਹੋਲੇ ਮੁਹੱਲੇ ਦੋਰਾਨ ਚਰਨ ਗੰਗਾ ਸਟੇਡੀਅਮ ਵਿਚ ਉਨ੍ਹਾਂ ਦੀਆਂ ਦੋੜਾਂ ਵੀ ਹੁੰਦੀਆ ਹਨ। ਇਸ ਲਈ ਪਸ਼ੂਆਂ ਦੀ ਸਾਂਭ ਸੰਭਾਲ ਉ੍ਹਨਾਂ ਦੀ ਸਿਹਤ ਦੀ ਜਾਂਚ ਅਤੇ ਮੁਢਲੀ ਸਿਹਤ ਸਹਾਇਤਾ ਦੇ ਹਰ ਤਰਾਂ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜਿਸ ਤਰਾਂ ਅਸੀਂ ਮਨੁੱਖ ਦੀ ਸਿਹਤ ਦਾ ਵਿਸੇਸ਼ ਧਿਆਨ ਰੱਖ ਰਹੇ ਹਾਂ ਉਸੇ ਤਰਾਂ ਹੋਲੇ ਮੁਹੱਲੇ ਦੋਰਾਨ ਘੋੜਿਆਂ ਅਤੇ ਹੋਰ ਜਾਨਵਰਾਂ ਦੀ ਸਿਹਤ ਦਾ ਧਿਆਨ ਰੱਖਣਾ ਵੀ ਪ੍ਰਸਾਸ਼ਨ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਲੋੜੀਦੇ ਸਟਾਫ ਅਤੇ ਦਵਾਈਆ ਦਾ ਪ੍ਰਬੰਧ ਸਮਾਂ ਰਹਿੰਦੇ ਕਰ ਲਿਆ ਜਾਵੇ।