ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 26 ਫਰਵਰੀ 2020 - ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਦਿਨੇਸ਼ ਕੁਮਾਰ ਵਲੋਂ ਸਥਾਨਕ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਵਿਖੇ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੂਰਪੁਰ ਬੇਦੀ, ਨੰਗਲ ਅਤੇ ਤਖਤਗੜ੍ਹ ਬਲਾਕਾਂ ਨਾਲ ਸੰਬੰਧਿਤ ਨਿੱਜੀ ਸਕੂਲਾਂ ਦੇ ਮੁਖੀਆਂ ਨਾਲ ਸੁਰੱਖਿਅਤ ਅਤੇ ਮੰਜੂਰਸ਼ੁਦਾ ਵਾਹਨਾਂ ਦੀ ਵਰਤੋਂ ਸੰਬੰਧੀ ਮੀਟਿੰਗ ਕੀਤੀ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਬੱਚਿਆਂ ਦੇ ਆਉਣ-ਜਾਣ ਲਈ ਸੁਰੱਖਿਅਤ ਤੇ ਮੰਜੂਰਸ਼ੁਦਾ ਗੱਡੀਆਂ ਦੀ ਵਰਤੋਂ ਕੀਤੀ ਜਾਵੇ ਉਹਨਾਂ ਕਿਹਾ ਕਿ ਇਸ ਨੂੰ ਬਹੁਤ ਹੀ ਜਰੂਰੀ ਸਮਝਿਆ ਜਾਵੇ ਕਿਉਂਕਿ ਇਨ੍ਹਾਂ ਗੱਡੀਆਂ ਵਿਚ ਦੇਸ਼ ਦਾ ਭਵਿੱਖ ਬੈਠਾ ਹੁੰਦਾ ਹੈ ਜਿਸ ਲਈ ਅਣਗਹਿਲੀ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਇਨ੍ਹਾਂ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਨਹੀਂ ਤਾ ਅਜਿਹੇ ਸਕੂਲਾਂ ਖਿਲਾਫ ਨਿਯਮਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਬਲਾਕ ਪ੍ਰਾਇਮਰੀ ਸਿਖਿਆ ਅਫਸਰ ਕਮਲਜੀਤ ਭੱਲੜੀ , ਤਰਸੇਮ ਲਾਲ , ਹਰਦੇਵ ਸਿੰਘ ,ਮਲਕੀਤ ਸਿੰਘ ਭੱਠਲ , ਰੀਨਾ ਰਾਣੀ , ਅੰਜਨਾ ਜਸਵਾਲ , ਕਮਲੇਸ਼ ਰਾਣੀ , ਬਲਜਿੰਦਰ ਕੌਰ , ਰੁਪਿੰਦਰ ਕੌਰ , ਬਲਵਿੰਦਰ ਸਿੰਘ , ਡਾਕਟਰ ਸਰਾਜ ਚੌਹਾਨ , ਲਕਸ਼ਮੀ , ਵਿਜੇ ਕੁਮਾਰ , ਪਰਵਿੰਦਰ ਕੌਰ , ਓਂਕਾਰ ਸਿੰਘ ,ਵਿਨੋਦ ਕੁਮਾਰ , ਰਾਧਾ ਕ੍ਰਿਸ਼ਨ , ਕਪਿਲ ਦੇਵ , ਸੀਮਾ ਰਾਣੀ , ਹਰਮਨ ਕੌਰ , ਮਨਾਲੀ ਸਿੰਘ , ਸੁਨੀਤਾ ਰਾਣੀ , ਬਲਬੀਰ ਸਿੰਘ ,ਸਮੇਤ ਵੱਡੀ ਗਿਣਤੀ ਵਿਚ ਸਕੂਲ ਮੁਖੀ ਹਾਜ਼ਰ ਸਨ।