← ਪਿਛੇ ਪਰਤੋ
ਦਿੱਲੀ ਹਿੰਸਾ : ਦੋ ਹੋਰ ਲੋਕਾਂ ਦੀ ਮੌਤ ਹੋਈ, ਮ੍ਰਿਤਕਾਂ ਦੀ ਗਿਣਤੀ 27 'ਤੇ ਪਹੁੰਚੀ ਨਵੀਂ ਦਿੱਲੀ, 27 ਫਰਵਰੀ, 2020 : ਨਾਗਰਿਕਤਾ ਸੋਧ ਐਕਟ (ਸੀ ਏ ਏ) ਦੇ ਵਿਵਾਦ ਨੂੰ ਲੈ ਕੇ ਭੜਕੀ ਹਿਸੰਾ ਵਿਚ ਉੱਤਰ ਪੂਰਬੀ ਦਿੱਲੀ ਵਿਚ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਇਸ ਹਿੰਸਾ ਵਿਚ ਹੁਣ ਤੱਕ ਮਾਰੇ ਜਾ ਚੁੱਕੇ ਲੋਕਾਂ ਦੀ ਗਿਣਤੀ 27 'ਤੇ ਪਹੁੰਚ ਗਈ। 25 ਮੌਤਾਂ ਗੁਰੂ ਤੇਗ ਬਹਾਦਰ ਹਸਪਤਾਲ ਵਿਚ ਹੋਈਆਂ ਸਨ ਤੇ ਦੋ ਮੌਤਾਂ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਵਿਚ ਬੁੱਧਵਾਰ ਦੇਰ ਰਾਤ ਹੋਈਆਂ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਿਸ਼ੋਰ ਸਿੰਘ ਨੇ ਦੋ ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ। ਬੁੱਧਵਾਰ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਦੇ ਐਮ ਐਸ ਸੁਨੀਲ ਕੁਮਾਰ ਨੇ ਦੱਸਿਆ ਸੀ ਕਿ ਇਲਾਜ ਦੌਰਾਨ ਤਿੰਨ ਹੋਰ ਮੌਤਾਂ ਹੋਈਆਂ ਹਨ ਜਿਸ ਨਾਲ ਹਸਪਤਾਲ ਵਿਚ ਹੁਣ ਤੱਕ ਮਰੇ ਲੋਕਾਂ ਦੀ ਗਿਣਤੀ 25 ਹੋ ਗਈ ਹੈ। ਉਹਨਾਂ ਆਸ ਪ੍ਰਗਟ ਕੀਤੀ ਸੀ ਕਿ ਹੋਰ ਮੌਤਾਂ ਨਹੀਂ ਹੋਣਗੀਆਂ। ਦਿੱਲੀ ਪੁਲਿਸ ਨੇ ਉੱਤਰ ਪੂਰਬੀ ਦਿੱਲੀ ਵਿਚ ਹਿੰਸਾ ਦੇ ਮਾਮਲੇ ਵਿਚ 18 ਐਫ ਆਈ ਆਰ ਦਰਜ਼ ਕੀਤੀਆਂ ਹਨ ਤੇ 106 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Total Responses : 189