← ਪਿਛੇ ਪਰਤੋ
ਦਿੱਲੀ ਹਿੰਸਾ ਬਾਰੇ ਸਰਕਾਰ ਨੂੰ ਝਾੜ ਪਾਉਣ ਵਾਲੇ ਜਸਟਿਸ ਐਸ ਮੁਰਲੀਧਰ ਦੇ ਤਬਾਦਲੇ ਦਾ ਨੋਟੀਫਿਕੇਸ਼ਨ ਜਾਰੀ ਨਵੀਂ ਦਿੱਲੀ, 27 ਫਰਵਰੀ, 2020 : ਜਸਟਿਸ ਐਸ ਮੁਰਲੀਧਰ ਦੇ ਦਿੱਲੀ ਹਾਈ ਕੋਰਟ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਤਬਾਦਲੇ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ। ਜਾਰੀ ਨੋਟੀਫਿਕੇਸ਼ਨ ਮੁਤਾਬਕ ਰਾਸ਼ਟਰਪਤੀ ਨੇ ਚੀਫ ਜਸਟਿਸ ਆਫ ਇੰਡੀਆ ਨਾਲ ਸਲਾਹ ਮਸ਼ਵਰੇ ਮਗਰੋਂ ਇਹ ਹੁਕਮ ਜਾਰੀ ਕੀਤੇ ਹਨ। ਇਥੇ ਦੱਸਣਯੋਗ ਹੈ ਕਿ ਬੁੱਧਵਾਰ ਨੂੰ ਸੁਣਵਾਈ ਦੌਰਾਨ ਜਸਟਿਸ ਮੁਰਲੀਧਰ ਨੇ ਕੇਂਦਰ ਸਰਕਾਰ ਨੂੰ ਸਖ਼ਤ ਝਾੜਾਂ ਪਾਈਆਂ ਸਨ ਤੇ ਆਖਿਆ ਸੀ ਕਿ ਉਹ 1984 ਕਤਲੇਆਮ ਨੂੰ ਦੁਹਰਾਉਣ ਨਹੀਂ ਦੇਣਗੇ। ਇਸ ਝਾੜਝੰਬ ਤੋਂ ਬਾਅਦ ਦੇਰ ਰਾਤ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ।
Total Responses : 930