ਨਵੀਂ ਦਿੱਲੀ, 27 ਫਰਵਰੀ 2020 - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਇੱਕ ਬਜ਼ੁਰਗ ਵਿਅਕਤੀ ਆਪਣੇ ਹੱਥਾਂ 'ਚ ਪਾਣੀ ਭਰ ਕੇ ਕੁੱਤੇ ਨੂੰ ਪਿਲਾ ਰਿਹਾ ਹੈ ਅਤੇ ਕੁੱਤਾ ਵੀ ਬੜੇ ਹੀ ਪਿਆਰ ਨਾਲ ਉਸ ਦੇ ਹੱਥਾਂ 'ਚੋਂ ਪਾਣੀ ਪੀ ਰਿਹਾ ਹੈ। ਇਸ ਘਟਨਾ ਨੂੰ ਕਿਸੇ ਨੇ ਆਪਣੇ ਕੈਮਰੇ 'ਚ ਕੈਦ ਕਰ ਲਿਆ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਕਿ ਕੁੱਤੇ ਨੂੰ ਪਿਆਸ ਲੱਗੀ ਹੋਈ ਹੈ ਅਤੇ ਉਸ ਬਜੁਰਗ ਆਦਮੀ ਕੋਲ ਉਸ ਬੇਜ਼ੁਬਾਨ ਜਾਨਵਰ ਨੂੰ ਪਾਣੀ ਪਿਲਾਉਣ ਦਾ ਕੋਈ ਵੀ ਹੋਰ ਸਾਧਨ ਨਹੀਂ ਹੈ ਅਤੇ ਉਹ ਕੁੱਤੇ ਨੂੰ ਆਪਣੇ ਹੱਥਾਂ 'ਚ ਪਾਣੀ ਭਰ ਕੇ ਪਿਲਾਉਂਦਾ ਹੈ ਅਤੇ ਕੁੱਤਾ ਵੀ ਬੜੀ ਹੀ ਬੇਸਬਰੀ ਅਤੇ ਮਾਸੂਮੀਅਤ ਨਾਲ ਬਜ਼ੁਰਗ ਆਦਮੀ ਦੇ ਹੱਥਾਂ 'ਚੋਂ ਪਾਣੀ ਪੀ ਰਿਹਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://twitter.com/i/status/1232142891075567618