ਅਸ਼ੋਕ ਵਰਮਾ
ਮਾਨਸਾ, 27 ਫਰਵਰੀ 2020 - ਯੂਥ ਪਾਰਲੀਮੈਂਟ ਦੀ ਵਿਚਾਰ ਚਰਚਾ ਵਿੱਚ ਭਾਗ ਲੈਣ ਨਾਲ ਲੜਕੀਆਂ ਵਿੱਚ ਉਸਾਰੂ ਸੌਚ ਪੈਦਾ ਹੁੰਦੀ ਹੈ। ਪ੍ਰਿੰਸੀਪਲ ਸੁਖਦੇਵ ਸਿੰਘ ਨੌਜਵਾਨਾਂ ਨੂੰ ਪਾਰਲੀਮੈਂਟ ਦੇ ਨਿਯਮਾਂ ਅਤੇ ਉਹਨਾਂ ਨੂੰ ਸਮਾਜਿਕ ਮੁੱਦਿਆਂ ਬਾਰੇ ਜਾਣਕਾਰੀ ਦੇਣ ਹਿੱਤ ਨਹਿਰੂ ਯੁਵਾ ਕੇਦਰ ਮਾਨਸਾ ਵੱਲੋਂ ਬਲਾਕ ਪੱਧਰ ਤੇ ਮੌਕ ਯੂਥ ਪਾਰਲੀਮੈਂਟ ਕਰਵਾਈਆਂ ਜਾ ਰਹੀਆਂ ਹਨ ਅਜਿਹੀ ਹੀ ਬਲਾਕ ਭੀਖੀ ਅਤੇ ਬਲਾਕ ਬੁਢਲਾਡਾ ਦੀ ਮੌਕ ਯੂਥ ਪਾਰਲੀਮੈਂਟ ਭਾਈ ਬਹਿਲੋ ਖਾਲਸਾ ਗਰਲਜ ਕਾਲਜ ਫਫੜੇ ਭਾਈ ਕੇ ਵਿਖੇ ਕਰਵਾਈ ਗਈ।
ਜਿਲ੍ਹਾ ਯੂਥ ਕੋਆਰਡੀਨੇਟਰ ਸ਼੍ਰੀਮਤੀ ਪਰਮਜੀਤ ਕੌਰ ਅਤੇ ਭਾਈ ਬਹਿਲੋ ਖਾਲਸਾ ਗਰਲਜ ਕਾਲਜ ਦੀ ਲੈਕਚਰਾਰ ਵੀਰਵੰਤੀ ਦੀ ਅਗਵਾਈ ਹੇਠ ਹੋਈ ਇਸ ਮੌਕੇ ਪਾਰਲੀਮੈਂਟ ਵਿੱਚ ਵੱਖ ਪਿੰਡਾਂ ਦੀਆਂ 75 ਲੜਕੀਆਂ ਨੇ ਭਾਗ ਲਿਆ। ਪਾਰਲੀਮੈਂਟ ਵਿੱਚ ਭਾਰਤ ਦੀ ਸੰਸਦ ਦੀ ਤਰਜ ਤੇ ਹੀ ਸਪੀਕਰ/ਡਿਪਟੀ ਸਪੀਕਰ/ਸੱਤਾ ਧਿਰ ਅਤੇ ਵਿਰੋਧੀ ਧਿਰ ਦੀ ਭੂਮਿਕਾ ਵੱਖ ਵੱਖ ਭਾਗੀਦਾਰ ਲੜਕੀਆਂ ਨੇ ਅਦਾ ਕੀਤੀ। ਪਾਰਲੀਮੈਟ ਦੀ ਕਾਰਵਾਈ ਨੂੰ ਨੋਟ ਕਰਨ ਲਈ ਵੀ ਸੈਕਟਰੀ ਜਰਨਲ ਅਤੇ ਹੋਰ ਸਟਾਫ ਨਿਯੁਕਤ ਕੀਤਾ ਗਿਆ।
ਇਸ ਮੌਕੇ ਪਾਰਲੀਮੈਂਟ ਵਿੱਚ ਨਾਗਿਰਤਾ ਕਾਨੂੰਨ,ਨਸ਼ਿਆਂ ਦੀ ਰੋਕਥਾਮ ਨੌਜਵਾਨਾਂ ਦਾ ਵਿਦੇਸ਼ ਵਿੱਚ ਚਲਣ ਅਤੇ ਬੇਰੁਜਗਾਰੀ ਬਾਰੇ ਖੁੱਲੇ ਤੇ ਸਮੂਹ ਭਾਗੀਦਾਰਾਂ ਨੇ ਉਸਾਰੁ ਅਤੇ ਹਾਂ ਪੱਖੀ ਸੋਚ ਨਾਲ ਭਾਗ ਲਿਆ।ਵਿਚਾਰ ਚਰਚਾ ਵਿੱਚ ਭਾਗ ਲੈਦਿਆਂ ਗਗਨਦੀਪ ਕੌਰ,ਰਾਜਵੀਰ ਕੌਰ,ਦਿਲਪ੍ਰੀਤ ਸ਼ਰਮਾ,ਹਰਪ੍ਰੀਤ ਕੌਰ ਨੇ ਕਿਹਾ ਕਿ ਬੇਰਜੁਗਾਰੀ ਕਾਰਣ ਹੀ ਨੌਜਵਾਨ ਨਸ਼ਿਆਂ ਵੱਲ ਜਾਂਦਾ ਹੈ ਇਸ ਲਈ ਸਰਕਾਰ ਨੂੰ ਸਭ ਤੋ ਪਹਿਲਾਂ ਨੌਜਵਾਨਾਂ ਲਈ ਰੋਜਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ।ਨਾਗਿਰਕਤਾ ਕਾਨੂੰਨ ਬਾਰੇ ਉਹਨਾਂ ਕਿਹਾ ਕਿ ਸਾਡਾ ਦੇਸ਼ ਧਰਮ ਨਿਰਪੱਖ ਦੇਸ ਹੈ ਇਸ ਲਈ ਬਿੰਨਾ ਕਿਸੇ ਪੱਖਪਤਾ ਤੋ ਇਹ ਕਾਨੂੰਨ ਹਰ ਵਿਅਕਤੀ ਲਈ ਹੋਣਾ ਚਾਹੀਦਾ ਹੈ।
ਵਿਚਾਰ ਚਰਚਾ ਵਿੱਚ ਭਾਗ ਲੈਦਿਆਂ ਪ੍ਰੋ.ਅਰਸ਼ਦੀਪ ਕੌਰ,ਪ੍ਰੋ.ਰਾਜਵੀਰ ਕੋਰ, ਗੁਰਵਿੰਦਰ ਕੌਰ,ਗੁਰਪ੍ਰੀਤ ਕੌਰ ਪ੍ਰੋ.ਜਸਪ੍ਰੀਤ ਕੌਰ,ਪ੍ਰੋ.ਮਨਪ੍ਰੀਤ ਕੌਰ ਅਤੇ ਪ੍ਰੋ.ਰਮਨਦੀਪ ਕੌਰ,ਰਾਜਵੀਰ ਕੋਰ,ਖੁਸ਼ਵਿੰਦਰ ਕੌਰ ਅਤੇ ਗੁਰਪ੍ਰੀਤ ਕੌਰ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਕੇਵਲ ਸਰਕਾਰਾਂ ਨਹੀ ਸਗੋਂ ਲੋਕਾਂ ਨੂੰ ਵੀ ਖੁਦ ਮੁਹਿੰਮ ਚਲਾ ਕੇ ਲੌਕਾਂ ਨੂੰ ਜਾਗਰੁਕ ਕਰਨਾ ਚਾਹੀਦਾ ਹੈ ਅਤੇ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਸਵੈ-ਰੋਜਗਾਰ ਦੇ ਧੰਧਿਆਂ ਵੱਲੋ ਪ੍ਰੇਰਿਤ ਕਰਨਾ ਚਾਹੀਦਾ। ਉਹਨਾਂ ਇਹ ਵੀ ਕਿਹਾ ਕਿ ਸਰਕਾਰਾਂ ਨੂੰ ਵੀ ਅਜਿਹੇ ਕਾਨੂੰਨ ਬਣਾਉਣੇ ਚਾਹੀਦੇ ਹਨ ਜਿਸ ਵਿੱਚ ਕਿਸੇ ਕਿਸਮ ਦਾ ਵਾਦ ਵਿਵਾਦ ਨਾ ਪੈਦਾ ਹੋਵੇ।
ਮੌਕ ਪਾਰਲੀਮੈਟ ਵਿੱਚ ਸਪੀਕਰ ਦੀ ਭੂਮਿਕਾ ਜੀਵਨਜੋਤ ਕੌਰ ਅਤੇ ਸਕੱਤਰ ਦੀ ਭੂਮਿਕਾ ਜਸਪ੍ਰੀਤ ਕੌਰ ਅਤੇ ਪੂਜਾ ਕੌਰ ਨੇ ਬਾਖੂਬੀ ਨਿਭਾਈ।ਪਾਰਲੀਮੈਟ ਦੀ ਵਿਚਾਰ ਚਰਚਾ ਵਿੱਚ ਵਧੀਆ ਵਿਚਾਰ ਰੱਖਣ ਲਈ ਰਾਜਵੀਰ ਕੌਰ ਮੂਲਾ ਸਿੰਘ ਵਾਲਾ ਅਤੇ ਗਗਨਦੀਪ ਕੌਰ ਨੂੰ ਸਨਾਮਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ।
ਯੂਥ ਪਾਰਲੀਮੈਂਟ ਦੇ ਮੁੱਖ ਮਹਿਮਾਨ ਵੱਜੌ ਪੁਹੰਚੇ ਪ੍ਰਿਸੀਪਲ ਡਾ.ਸੁਖਦੇਵ ਸਿੰਘ ਨੇ ਕਿਹਾ ਨੌਜਵਾਨਾਂ ਨੂੰ ਪਾਰਲੀਮੈਟ ਦੇ ਨਿਯਮਾਂ ਦੀ ਜਾਣਕਾਰੀ ਦੇਣ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦੀ ਵਿਚਾਰ ਚਰਚਾ ਲਈ ਨਹਿਰੂ ਯੁਵਾ ਕੇਂਦਰ ਦਾ ਪਾਰਲੀਮੈਂਟ ਕਰਵਾਉਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਸ ਨਾਲ ਨੋਜਵਾਨਾਂ ਦੀ ਵੱਖ ਵੱਖ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਭਾਗੀਦਾਰਤਾ ਵੱਧਦੀ ਹੈ । ਇਸ ਨਾਲ ਨੌਜਵਾਨਾਂ ਵਿੱਚ ਉਸਾਰੂ ਸੌਚ ਪੈਦਾ ਹੁੰਦੀ ਹੈ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾਕਾਰ ਅਤੇ ਪ੍ਰਰੋਗ੍ਰਾਮ ਦੇ ਮੁੱਖ ਪ੍ਰਬੰਧਕ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਇਸ ਸਾਲ ਨਹਿਰੂ ਯੁਵਾ ਕੇਂਦਰ ਵੱਲੋ ਹੁੱਣ ਤੱਕ ਅੱਠ ਪਾਰਲੀਮੈਂਟ ਵਿੱਚ ਤਕਰੀਬਨ 900 ਤੋ ਉਪਰ ਨੋਜਵਾਨ ਲੜਕੇ/ਲੜਕੀਆਂ ਨੂੰ ਪਾਰਲੀਮੈਟ ਦੇ ਨਿਯਮਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਸ ਨਾਲ ਨੌਜਵਾਨਾਂ ਦੀ ਸੋਚ ਬਦਲਣ ਦੇ ਨਾਲ ਨਾਲ ਉਹਨਾਂ ਨੂੰ ਸਰਕਾਰ ਦੀਆਂ ਸਕੀਮਾਂ ਦੀ ਜਾਣਕਾਰੀ ਵੀ ਹਾਸਲ ਹੁੰਦੀ ਹੈ।
ਯੂਥ ਪਾਰਲੀਮੈਂਟ ਨੂੰ ਹੋਰਨਾਂ ਤੋ ਇਲਾਵਾ ਹਰਦੀਪ ਸਿੰਘ ਸਿਧੂ ਜਿਲ੍ਹਾ ਖੇਡ ਅਫਸਰ (ਪ੍ਰਾਇਮਰੀ ਖੇਡਾਂ)ਖੁਸ਼ਵਿੰਦਰ ਸਿੰਘ,ਪ੍ਰੋ,ਗੁਰਵਿੰਦਰ ਕੌਰ, ਪ੍ਰੋ. ਪਰਮਪਾਲ ਕੌਰ, ਪ੍ਰੋ, ਹਰਵੀਰ ਕੋਰ ਅਤੇ ਪ੍ਰੋ. ਹੁਸਨਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ ਅਤੇ ਲੜਕੀਆਂ ਨੂੰ ਆਪਣੇ ਵਿਚਾਰ ਰੱਖਣ ਵਿੱਚ ਮਦਦ ਕੀਤੀ।
ਪ੍ਰੋ.ਵੀਰਵੰਤੀ ਕੌਰ ਨੇ ਆਏ ਮਹਿਮਾਨਾਂ ਅਤੇ ਭਾਗ ਲੈਣ ਵਾਲੋ ਨੋਜਵਾਨਾਂ ਦਾ ਧੰਨਵਾਦ ਕੀਤਾ।