ਯਾਦਵਿੰਦਰ ਸਿੰਘ ਤੂਰ
ਦੋਰਾਹਾ, 27 ਫਰਵਰੀ 2020 - ਲੁਧਿਆਣਾ 'ਚ ਕਸਬਾ ਬੀਜਾ ਦੇ ਨਜ਼ਦੀਕ ਪਿੰਡ ਜਸਪਾਲੋਂ ਦੇ ਐਵਰੇਸਟ ਸਕੂਲ 'ਚ ਇੱਕ ਨੌਜਵਾਨ ਨੇ ਸਕੂਲ ਮੈਡਮ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਸਕੂਲ ਮੈਡਮ ਗੰਭੀਰ ਜ਼ਖਮੀ ਹੋ ਗਈ। ਜਾਣਕਾਰੀ ਮੁਤਾਬਕ ਹਮਲਾ ਕਰਨ ਵਾਲਾ ਨੌਜਵਾਨ ਪਿੰਡ ਜਸਪਾਲੋਂ ਦਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਉੱਥੇ ਹੀ ਸਕੂਲ ਪ੍ਰਿੰਸੀਪਲ ਅਤੇ ਟੀਚਰ ਨੇ ਦੱਸਿਆ ਪੀੜਤ ਲੜਕੀ ਨਵਜੋਤ ਕੌਰ ਦੀ ਉਮਰ ਲਗਭਗ 21-22 ਸਾਲ ਹੈ ਤੇ ਉਹ ਸਕੂਲ 'ਚ ਹਿੰਦੀ ਅਤੇ ਇੰਗਲਿਸ਼ ਦੀਆਂ ਕਲਾਸਾਂ ਲੈਂਦੇ ਸੀ ਤੇ ਜਿਸ ਨੇ ਹਮਲਾ ਕੀਤਾ ਹੈ ਉਹ ਵੀ ਇੱਸੇ ਸਕੂਲ 'ਚ ਇਸ ਟੀਚਰ ਕੋਲ ਪਿਛਲੇ ਸਾਲ ਹੀ ਬਾਰ੍ਹਵੀਂ ਪਾਸ ਕਰਕੇ ਗਿਆ ਸੀ ਜਿਸ ਦੀ ਪਹਿਚਾਣ ਯੁਵਰਾਜ ਸਿੰਘ ਵੱਜੋ ਹੋਈ ਹੈ ਜੋ ਕਿ ਸਕੂਲ 'ਚ ਆਇਆ ਅਤੇ ਸਕੂਲ ਟੀਚਰ 'ਤੇ ਤੇਜ਼ਧਾਰ ਦਾਅ ਨਾਲ ਹਮਲਾ ਕਰ ਦਿੱਤਾ।
ਇਸ ਸਬੰਧ 'ਚ ਪੀੜਤ ਲੜਕੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਮੇਰੇ ਕੋਲ ਪਿਛਲੇ ਸਾਲ ਸਕੂਲ 'ਚ ਹੀ ਪੜਦਾ ਸੀ ਤੇ ਇੱਕ ਮਹੀਨਾ ਪਹਿਲਾ ਇਸ ਨੇ ਮੈਨੂੰ ਪ੍ਰਪੋਜ ਕੀਤਾ ਸੀ ਤੇ ਮੈਂ ਇਸ ਨੂੰ ਜਵਾਬ ਦੇ ਦਿੱਤਾ ਸੀ ਉਸ ਨੌਜਵਾਨ ਨੇ ਸਕੂਲ 'ਚੋਂ ਛੁੱਟੀ ਤੋਂ ਬਾਅਦ ਕਰੀਬ 10 ਮਿੰਟ ਤੱਕ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਦਿੱਤਾ। ਪੀੜਤ ਲੜਕੀ ਨੇ ਦੱਸਿਆ ਕਿ ਉਹ ਉਸ ਨੂੰ ਕਰੀਬ ਇੱਕ ਮਹੀਨੇ ਤੋਂ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਵਿਆਹ ਲਈ ਮਜ਼ਬੂਰ ਕਰ ਰਿਹਾ ਸੀ ਜਦੋਂ ਉਸ ਨੇ ਨਾਂਹ ਕਰ ਦਿੱਤੀ ਤਾਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਉੱਧਰ ਦੂਜੇ ਪਾਸੇ ਲੜਕੀ 'ਤੇ ਹਮਲਾ ਕਰਨ ਵਾਲੇ ਨੌਜਵਾਨ ਦਾ ਕਹਿਣਾ ਹੈ ਕਿ ਦੋਵਾਂ 'ਚ ਪ੍ਰੇਮ ਚੱਲ ਰਿਹਾ ਸੀ। ਟੀਚਰ ਨੇ ਸਕੂਲ 'ਚ ਉਸ ਨੂੰ ਪ੍ਰਪੋਜ ਕੀਤਾ ਸੀ ਤੇ ਇਹ ਮੇਰੇ ਲਈ ਸਕੂਲ ਰੋਜ ਖਾਣ ਲਈ ਖਾਣਾ, ਖੀਰ ਅਤੇ ਹੋਰ ਸਾਮਾਨ ਲੈ ਕੇ ਆਉਂਦੀ ਸੀ ਤੇ ਮੈਨੂੰ ਕਹਿੰਦੀ ਸੀ ਕਿ ਕੁਝ ਬਣ ਕੇ ਦਿਖਾ ਮੈਂ ਤੇਰੇ ਨਾਲ ਵਿਆਹ ਕਰਵਾਵਾਂਗੀ। ਨੌਜਵਾਨ ਨੇ ਦੱਸਿਆ ਕਿ ਉਹ ਸਮੇਂ-ਸਮੇਂ 'ਤੇ ਲੜਕੀ ਵੱਲੋਂ ਕੀਤੀ ਜਾਂਦੀ ਹਰ ਡਿਮਾਂਡ ਨੂੰ ਪੂਰਾ ਵੀ ਕਰਦਾ ਸੀ। ਪਰ ਉਸ ਵੱਲੋਂ ਪਤਾ ਨਹੀਂ ਕਿਉਂ ਹੁਣ ਉਸ ਕੋਲੋਂ ਪਾਸਾ ਵੱਟਿਆ ਜਾ ਰਿਹਾ ਸੀ ਜਿਸ ਤੋਂ ਦੁਖੀ ਹੋ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।