ਹਰੀਸ਼ ਕਾਲੜਾ
ਨੂਰਪੁਰਬੇਦੀ, 27 ਫਰਵਰੀ 2020 - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ ਵਿਖੇ ਵੱਖ ਵੱਖ ਪਿੰਡਾਂ ਦੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਨਵੇਂ ਬਣ ਰਹੇ, ਚਾਰ ਕਮਰਿਆਂ ਅਤੇ ਬਰਾਂਡੇ ਲਈ ਵੱਖ ਵੱਖ ਦਾਨੀ ਸੱਜਣਾਂ ਵੱਲੋਂ, ਜਿਨ੍ਹਾਂ ਵਿਚ ਨੰਬਰਦਾਰ ਗੁਰਚੇਤ ਸਿੰਘ ਬਸੀ ਵੱਲੋਂ 10 ਹਜਾਰ ਰੁਪਏ, ਸੈਕਟਰੀ ਰਾਮ ਸਿੰਘ ਭੱਟੋਂ ਵੱਲੋਂ 10ਹਜਾਰ ਰੁਪਏ, ਰਣਦੀਪ ਸਿੰਘ ਪਿੰਡ ਸ਼ੇਖਪੁਰ ਵੱਲੋਂ 40 ਹਜਾਰ ਰੁਪਏ ਦੀ ਨਗਦ ਰਾਸ਼ੀ ਪ੍ਰਿੰਸੀਪਲ ਸ਼ਰਨਜੀਤ ਕੌਰ ਨੂੰ ਭੇਟ ਕੀਤੀ, ਇਸ ਤੋਂ ਇਲਾਵਾ ਚਨੌਲੀ ਬਸੀ ਵਿਖੇ ਅਧਿਆਪਕ ਰਹੇ ਐਸ.ਐਚ.ਓ. ਸੰਨ੍ਹੀ ਖੰਨਾ ਵੱਲੋਂ ਇੱਕ ਟਿੱਪਰ ਰੇਤੇ ਦਾ, ਡਾ. ਕਮਲਜੀਤ ਸਿੰਘ ਚਨੌਲੀ ਦੇ ਯਤਨਾਂ ਸਦਕਾ ਸਾਬਕਾ ਸਰਪੰਚ ਅਜਵਿੰਦਰ ਸਿੰਘ ਬੇਂਈਹਾਰਾ ਵੱਲੋਂ ਇੱਕ ਟਿੱਪਰ ਬਜਰੀ ਦਾ ਸਕੂਲ ਨੂੰ ਭੇਜਿਆ ਗਿਆ।
ਇਸ ਮੌਕੇ ਪ੍ਰਿੰਸੀਪਲ ਸ਼ਰਨਜੀਤ ਕੌਰ ਵੱਲੋਂ ਦਾਨ ਦੇਣ ਵਾਲੇ ਮੋਹਤਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਦੱਸਿਆ ਕਿ ਹੁਣ ਇਹਨਾਂ ਕਮਰਿਆਂ ਦਾ ਫਰਸ਼ ਪੈ ਜਾਵੇਗਾ। ਇਸ ਤੋਂ ਬਾਅਦ ਦਰਵਾਜ਼ੇ, ਖਿੜਕੀਆਂ, ਰੰਗ ਰੋਗਨ ਤੇ ਬਿਜਲੀ ਦੀ ਫਿਟਿੰਗ ਦਾ ਕੰਮ ਰਹਿ ਜਾਵੇਗਾ, ਇਹ ਕੰਮ ਵੀ ਦਾਨੀ ਲੋਕਾਂ ਦੇ ਸਹਿਯੋਗ ਨਾਲ ਸਿਰੇ ਚੜ੍ਹ ਜਾਵੇਗਾ।
ਉਹਨਾਂ ਦੱਸਿਆ ਕਿ ਸਾਡੀ ਇਹ ਪੂਰੀ ਕੋਸ਼ਿਸ਼ ਰਹੇਗੀ ਕਿ ਇਹ ਇਮਾਰਤ ਅਪ੍ਰੈਲ 2020 ਤੱਕ ਪੂਰੀ ਤਰਾਂ ਮੁਕੰਮਲ ਹੋ ਜਾਵੇ ਤਾਂ ਜੋ ਨਵੇਂ ਸੈਸ਼ਨ ਵਿਚ ਵਿਦਿਆਰਥੀਆਂ ਨੂੰ ਇਸ ਅੰਦਰ ਬਿਠਾਇਆ ਜਾ ਸਕੇ।ਇਸ ਮੌਕੇ ਲੈਕਚਰਾਰ ਸ਼ਸ਼ੀ ਬਾਲਾ, ਅਰਵਿੰਦਰ ਕੁਮਾਰ, ਹਰਨੇਕ ਸਿੰਘ,ਮਾਸਟਰ ਗੋਪਾਲ ਕ੍ਰਿਸ਼ਨ, ਬਲਰਾਮ ਕੁਮਾਰ, ਤਲਵਿੰਦਰ ਸਿੰਘ ਢੀਂਡਸਾ,ਨਵਦੀਪ ਸਿੰਘ, ਸਤਵੰਤ ਕੌਰ,ਦਵਿੰਦਰ ਕੌਰ, ਅਮਨ ਕੁਮਾਰ, ਵਿਜੈ ਕੁਮਾਰ, ਅਸਵਨੀ ਕੁਮਾਰ, ਗੁਰਚਰਨ ਸਿੰਘ, ਇੰਦਰਜੀਤ ਸਿੰਘ,ਮਨਦੀਪ ਤੇ ਮਮਤਾ ਹਾਜਰ ਸਨ।