ਅਸ਼ੋਕ ਵਰਮਾ
ਬਠਿੰਡਾ, 27 ਫਰਵਰੀ 2020 - ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਖੇ 10+1 ਦੇ ਵਿਦਿਆਰਥੀਆਂ ਵੱਲੋਂ 10+2 ਦੇ ਵਿਦਿਆਰਥੀਆਂ ਨੂੰ ‘ਏਡਿਊ-2020’ ਨਾਂ ਹੇਠ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਜਿੱਥੇ ਵਿਦਿਆਰਥੀਆਂ ਨੇ ਸਕੂਲ ਵਿਚ ਬਿਤਾਏ ਪਲਾਂ ਨੂੰ ਯਾਦ ਕੀਤਾ ਉੱਥੇ ਹੀ 10+1 ਅਤੇ 10+2 ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਭਿਆਚਾਰਕ ਵੰਨਗੀਆਂ ਜਿਵੇਂ ਮਾਡਲਿੰਗ, ਗੀਤ, ਡਾਂਸ, ਸਕਿੱਟ, ਲੋਕ ਨਾਚ ਗਿੱਧਾ ਅਤੇ ਭੰਗੜਾ ਆਦਿ ਦੀਆਂ ਖ਼ੂਬਸੂਰਤ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ।
ਇਸ ਵਿਦਾਇਗੀ ਸਮਾਰੋਹ ਦੌਰਾਨ 10+2 ਆਰਟਸ ਦੇ ਵਿਦਿਆਰਥੀ ਪਵਨਦੀਪ ਸਿੰਘ ਨੂੰ ‘ਮਿਸਟਰ ਫੇਅਰਵੈੱਲ’ ਅਤੇ 10+2 ਮੈਡੀਕਲ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੂੰ ‘ਮਿਸ ਫੇਅਰਵੈੱਲ’ ਚੁਣਿਆ ਗਿਆ। ਇਸੇ ਤਰਾਂ 10+2 ਕਾਮਰਸ ਦੇ ਜਸ਼ਨਦੀਪ ਸਿੰਘ ਨੂੰ ‘ਮਿਸਟਰ ਟੇਲੈਂਟਡ’ ਅਤੇ 10+2 ਆਰਟਸ ਦੀ ਰੂਬਲਪ੍ਰੀਤ ਕੌਰ ਨੂੰ ‘ਮਿਸ ਟੇਲੈਂਟਡ’ ਦਾ ਖ਼ਿਤਾਬ ਦਿੱਤਾ ਗਿਆ ਜਦੋਂ ਕਿ 10+2 ਮੈਡੀਕਲ ਦੇ ਧਰੁਵਦੀਪ ਨੂੰ ‘ਮਿਸਟਰ ਹੈਂਡਸਮ’ ਅਤੇ 10+2 ਆਰਟਸ ਦੀ ਵਿਦਿਆਰਥਣ ਨਵਦੀਪ ਕੌਰ ਨੂੰ ‘ਮਿਸ ਚਾਰਮਿੰਗ’ ਚੁਣਿਆ ਗਿਆ। ਵਿਦਿਆਰਥੀਆਂ ਨੇ ਬੜੀ ਹੀ ਭਾਵੁਕਤਾ ਨਾਲ ਸਕੂਲ ਵਿਚ ਬਿਤਾਏ ਯਾਦਗਾਰੀ ਪਲਾਂ ਨੂੰ ਯਾਦ ਕੀਤਾ। 10+1 ਦੇ ਵਿਦਿਆਰਥੀਆਂ ਨੇ 10+2 ਦੇ ਸਾਰੇ ਵਿਦਿਆਰਥੀਆਂ ਨੂੰ ਯਾਦਗਾਰੀ ਤੋਹਫ਼ੇ ਵੀ ਭੇਂਟ ਕੀਤੇ।
ਬੀ.ਐਫ.ਜੀ.ਆਈ. ਦੇ ਡਾਇਰੈਕਟਰ (ਐਡਮਨ) ਸ. ਅਮੀਤੋਜ ਧਾਲੀਵਾਲ ਅਤੇ ਐਗਜ਼ੈਕਟਿਵ ਡਾਇਰੈਕਟਰ ਡਾ. ਅਮਾਨਤ ਧਾਲੀਵਾਲ ਨੇ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਉਨਾਂ ਨੇ ਅਕਾਦਮਿਕ, ਖੇਡਾਂ ਅਤੇ ਸਭਿਆਚਾਰਕ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸ਼ੱੁਭਕਾਮਨਾਵਾਂ ਦਿੰਦਿਆਂ ਉਨਾਂ ਨੇ ਵਿਦਿਆਰਥੀਆਂ ਨੂੰ ਸਵੈ ਵਿਸ਼ਵਾਸ ਨਾਲ ਸਖ਼ਤ ਮਿਹਨਤ ਕਰਨ ਲਈ ਪੇ੍ਰਰਿਤ ਵੀ ਕੀਤਾ। ਬੀ.ਐਫ.ਜੀ.ਆਈ. ਦੇ ਡਾਇਰੈਕਟਰਜ਼, ਡਿਪਟੀ ਡਾਇਰੈਕਟਰਜ਼, ਵੱਖ-ਵੱਖ ਕਾਲਜਾਂ ਦੇ ਪਿ੍ਰੰਸੀਪਲ, ਡੀਨ ਅਤੇ ਵੱਖ-ਵੱਖ ਕੇਂਦਰੀ ਵਿਭਾਗਾਂ ਦੇ ਮੁਖੀਆਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰ ਕੇ ਇਸ ਸਮਾਰੋਹ ਦੀ ਰੌਣਕ ਵਧਾਈ।
ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ. ਬਲਜਿੰਦਰ ਸਿੰਘ ਸਿੱਧੂ ਨੇੇ 10+2 ਦੇ ਵਿਦਿਆਰਥੀਆਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦਿਆਂ ਉਨਾਂ ਦੇ ਚੰਗੇਰੇ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।