ਰਜਨੀਸ਼ ਸਰੀਨ
- ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਮਨਾਹੀ ਦੇ ਹੁਕਮ
- 100 ਮੀਟਰ ਦੇ ਘੇਰੇ ’ਚ ਅਣ ਅਧਿਕਾਰਿਤ ਵਿਅਕਤੀਆਂ ਦੇ ਦਾਖਲੇ ’ਤੇ ਪਾਬੰਦੀ
ਨਵਾਂਸ਼ਹਿਰ, 27 ਫ਼ਰਵਰੀ 2020 - ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 3 ਮਾਰਚ ਅਤੋਂ 13 ਅਪਰੈਲ 2020 ਤੱਕ ਹੋਣ ਵਾਲੀਆਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਨੂੰ ਨਿਰਵਿਘਨ ਅਤੇ ਨਕਲ ਰਹਿਤ ਬਣਾਉਣ ਦੇ ਮੰਤਵ ਨਾਲ ਧਾਰਾ 144 ਅਧੀਨ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਨ੍ਹਾਂ ਹੁਕਮਾਂ ਤਹਿਤ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ’ਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅਤੇ ਅਣਅਧਿਕਾਰਿਤ ਵਿਅਕਤੀਆਂ ਦੇ ਦਾਖਲੇ ’ਤੇ ਪਾਬੰਦੀ ਲਈ ਇਹ ਹੁਕਮ 3 ਮਾਰਚ ਤੋਂ 13 ਅਪਰੈਲ 2020 ਤੱਕ ਲਾਗੂ ਰਹਿਣਗੇ।
ਜਿਨ੍ਹਾਂ ਸਕੂਲਾਂ/ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਇਹ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ, ਉਨ੍ਹਾਂ ’ਚ ਬਲਾਕ ਸੜੋਆ ’ਚ ਸਰਕਾਰੀ ਸ. ਸ. ਸਕੂਲ ਬਕਾਪੁਰ, ਸ.ਸ.ਸ. ਸਕੂਲ ਬਿਛੋੜੀ, ਸ.ਸ.ਸ. ਸਕੂਲ ਭੱਦੀ, ਚੌ. ਮੇਲਾ ਰਾਮ ਭੂਬਲਾ , ਸ.ਸ.ਸ. ਸਕੂਲ ਮਾਲੇਵਾਲ, ਸ.ਸ.ਸ. ਸਕੂਲ ਸਿੰਬਲ ਮਜਾਰਾ, ਸ.ਹਾਈ.ਸਕੂਲ ਕੁਕੜ ਸੁੂਹਾ, ਸ.ਸ.ਸ.ਸਕੂਲ ਸੜੋਆ ਅਤੇ ਸ. ਹਾਈ ਸਕੂਲ ਪੋਜੇਵਾਲ ’ਚ ਬਣਾਏ ਪ੍ਰੀਖਿਆ ਕੇਂਦਰ ਸ਼ਾਮਿਲ ਹਨ।
ਬਲਾਕ ਮੁਕੰਦਪੁਰ ’ਚ ਸ.ਸ.ਸ.ਸਕੂਲ ਮੰਡਾਲੀ, ਸ.ਸ.ਸ.ਸਕੂਲ ਮੁਕੰਦਪੁਰ, ਅਮਰਦੀਪ ਸੈਕੰਡਰੀ ਸਕੂਲ ਮੁਕੰਦਰਪੁਰ, ਇੰਦਰਪੁਰੀ ਸ.ਕੰਨਿਆ ਸ.ਸ. ਸਕੂਲ ਹੇੜੀਆ, ਖਾਲਸਾ ਸ.ਸ.ਸਕੂਲ ਸਰਹਾਲ ਕਾਜੀਆ, ਸ.ਸ.ਸ.ਸਕੂਲ ਔੜ, ਸ. ਹਾਈ ਸਕੂਲ ਜਗਤਪੁਰ, ਸ. ਹਾਈ ਸਕੂਲ ਝਿੰਗੜਾ ਅਤੇ ਸ. ਕੰਨਿਆ ਸ.ਸ.ਸਕੂਲ ਚੱਕ ਬਿਲਗਾ ਦੇ ਪ੍ਰੀਖਿਆ ਕੇਂਦਰ ਸ਼ਾਮਿਲ ਹਨ।
ਬਲਾਕ ਬੰਗਾ ’ਚ ਸ.ਸ.ਸ.ਸਕੂਲ ਮਕਸੂਦਪੁਰ, ਸ. ਹਾਈ ਸਕੂਲ ਜੱਸੋਮਜਾਰਾ, ਸ਼੍ਰੀ ਗੁਰੂ ਹਰ ਰਾਏ ਸ.ਸ.ਸ.ਸਕੂਲ ਸੰਧਵਾ, ਸ.ਸ.ਸ.ਸਕੂਲ ਘੁਮਾਣ, ਸ.ਸ.ਸ.ਸਕੂਲ ਫਰਾਲਾ, ਸ.ਸ.ਸ.ਸਕੂਲ ਬੰਗਾ, ਸਵਾਮੀ ਰੂਪ ਚੰਦ ਜੈਨ ਮਾਡਲ ਸ.ਸ.ਸਕੂਲ ਬੰਗਾ, ਬਾਬਾ ਗੋਲਾ ਸ. ਕੰਨਿਆ ਸ.ਸ. ਸਕੂਲ ਬੰਗਾ, ਸਿੱਖ ਨੈਸ਼ਨਲ ਕਾਲਜੀਏਟ ਸ.ਸ. ਸਕੂਲ ਬੰਗਾ, ਚਰਨ ਕੰਵਲ ਕਾਨਵੈਂਟ ਸ.ਸ.ਸਕੂਲ ਬੰਗਾ, ਪ੍ਰੀਖਿਆ ਕੇਂਦਰ ਸ਼ਾਮਿਲ ਹਨ।
ਬਲਾਕ ਬਲਾਚੌਰ ’ਚ ਸ.ਸ.ਸ.ਸਕੂਲ ਬਾਗੋਵਾਲ, ਸ. ਕੰਨਿਆ ਸ.ਸ. ਸਕੂਲ ਬਲਾਚੌਰ, ਬੀ.ਏ.ਵੀ. ਸ.ਸ. ਸਕੂਲ ਬਲਾਚੌਰ, ਸ.ਸ.ਸ.ਸਕੂਲ ਥੋਪੀਆ, ਡੀ.ਏ.ਵੀ. ਸ.ਸ. ਕਾਠਗੜ੍ਹ, ਸ.ਸ.ਸ.ਸਕੂਲ ਰੈਲਮਾਜਰਾ, ਬਲਾਚੌਰ ਪਬਲਿਕ ਸ.ਸ. ਸਕੂਲ ਬਲਾਚੌਰ, ਸ.ਸ.ਸ.ਸਕੂਲ ਰੱਤੇਵਾਲ, ਲੈਫ. ਜਨਰਲ ਬਿਕਰਮ ਸਿੰਘ ਮੈਮੋਰੀਅਲ ਸ.ਸ.ਸ.ਸਕੂਲ ਮਹਿੰਦੀਪੁਰ, ਸ. ਹਾਈ ਸਕੂਲ ਗਹੰੂਣ ’ਚ ਸਥਾਪਿਤ ਪ੍ਰੀਖਿਆ ਕੇਂਦਰ ਸ਼ਾਮਿਲ ਹਨ।
ਬਲਾਕ ਨਵਾਂਸ਼ਹਿਰ ’ਚ ਡਬਲਿਊ ਐਲ.ਆਰੀਆ ਕੰਨਿਆ ਸ.ਸ. ਸਕੂਲ ਨਵਾਂਸ਼ਹਿਰ, ਸ.ਸ.ਸ.ਸਕੂਲ ਨਵਾਂਸ਼ਹਿਰ, ਦੋਆਬਾ ਆਰੀਆ ਸ.ਸ.ਸ.ਸਕੂਲ ਨਵਾਂਸ਼ਹਿਰ, ਜੇ.ਐਸ.ਐਫ.ਐਚ. ਖਾਲਸਾ ਸ.ਸ.ਸਕੂਲ ਨਵਾਂਸ਼ਹਿਰ, ਦੋਆਬਾ ਸਿੱਖ ਨੈਸ਼ਨਲ ਸ.ਸ.ਸਕੂਲ ਨਵਾਂਸ਼ਹਿਰ, ਡਾ. ਆਸਾ ਨੰਦ ਮਾਡਲ ਆਰੀਆਂ ਸਕੂਲ ਨਵਾਂਸ਼ਹਿਰ, ਸ.ਸ.ਸ.ਸਕੂਲ ਹਿਆਲਾ, ਸ.ਕੰਨਿਆ ਸ.ਸ. ਸਕੂਲ ਰਾਹੋਂ ’ਚ ਬਣਾਏ ਗਏ ਪ੍ਰੀਖਿਆ ਕੇਂਦਰ ਸ਼ਾਮਿਲ ਹਨ।
ਬਲਾਕ ਕਾਹਮਾ ’ਚ ਸ.ਸ.ਸ.ਸਕੂਲ ਕਾਹਮਾ, ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਆਦਰਸ਼ ਸ.ਸ.ਸ.ਸਕੂਲ ਖਟਕੜ ਕਲਾਂ, ਸ.ਸ.ਸ.ਸਕੂਲ ਕਰਨਾਣਾ, ਸ.ਸ.ਸ.ਸਕੂਲ ਸੂਰਾਪੁਰ, ਸ.ਸ.ਸ.ਸਕੂਲ ਮੂਸਾਪੁਰ, ਸ.ਸ.ਸ.ਸਕੂਲ ਸਾਹਲੋ, ਸ.ਸ.ਸ.ਸਕੂਲ ਨੋਰਾ ਅਤੇ ਸ.ਸ.ਸ.ਸਕੂਲ ਭਾਰਟਾ ਕਲਾਂ ’ਚ ਸਥਾਪਿਤ ਪ੍ਰੀਖਿਆ ਕੇਂਦਰ ਸ਼ਾਮਿਲ ਹਨ।
ਬਲਾਕ ਜਾਡਲਾ ’ਚ ਸ.ਸ.ਸ.ਸਕੂਲ ਜਾਡਲਾ, ਪੀ.ਸੀ.ਜੀ.ਐਮ.ਐਨ. ਹਾਈ ਸਕੂਲ ਜਾਡਲਾ, ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸ.ਸ. ਸਕੂਲ ਦੌਲਤਪੁਰ, ਸ.ਸ.ਸ.ਸਕੂਲ ਉਸਮਾਨਪੁਰ, ਸ.ਸ.ਸ.ਸਕੂਲ ਮੁੱਤੋਂ, ਸ.ਸ.ਸ.ਸਕੂਲ ਸਨਾਵਾ, ਸ.ਸ.ਸ.ਸਕੂਲ ਲੜਕੇ ਰਾਹੋਂ, ਸ.ਸ.ਸ.ਸਕੂਲ ਲੰਗੜੋਆ ’ਚ ਬਣਾਏ ਪ੍ਰੀਖਿਆ ਕੇਂਦਰ ਸ਼ਾਮਿਲ ਹਨ।