ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 27 ਫਰਵਰੀ 2020 - ਸ੍ਰੀ ਅਨੰਦਪੁਰ ਸਾਹਿਬ ਦੇ 132 ਕੇ.ਵੀ ਸਬ ਸਟੇਸ਼ਨ ਦੀ ਜਰੂਰੀ ਮੁਰੰਮਤ ਕਰਨ ਲਈ ਮਿਤੀ 29 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 8 ਵਜੇ ਤੋ ਸ਼ਾਮ 6 ਵਜੇ ਤੱਕ ਬਿਜਲੀ ਦੀ ਬੰਦ ਰਹੇਗੀ। ਜਿਸ ਕਾਰਨ ਇਸ ਤੋ ਚੱਲਦੇ 11 ਕੇ.ਵੀ ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਦਿੰਦਿਆਂ ਸਹਾਇਕ ਕਾਰਜਕਾਰੀ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਨੇ ਦਸਿਆ ਕਿ ਇਹਨਾਂ ਫੀਡਰਾਂ ਅਧੀਨ ਆਉਦੇ ਸਾਰੇ ਖਪਤਕਾਰਾਂ ਵਲੋਂ ਜਰੂਰੀ ਸੇਵਾਵਾਂ ਦਾ ਬਦਲਵਾਂ ਪ੍ਰਬੰਧ ਆਪਣੇ ਪੱਧਰ 'ਤੇ ਕਰ ਲਿਆ ਜਾਵੇ। ਉਨ੍ਹਾਂ ਹੋਰ ਦੱਸਿਆ ਕਿ ਸ਼ਹਿਰੀ ਨੰ: 1 ਅਤੇ 2, ਢੇਰ, ਲੰਮਲੈਹੜੀ, ਸ੍ਰੀ ਦਸਮੇਸ ਅਕੈਡਮੀ, ਕੋਟਲਾ, ਚੰਡੇਸਰ, ਅਗੰਮਪੁਰ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।