ਜੀ ਐਸ ਪੰਨੂ
ਪਟਿਆਲਾ, 27 ਫਰਵਰੀ 2020 - ਮਨਦੀਪ ਸਿੰਘ ਸਿੱਧੂ ਐਸ.ਐਸ.ਪੀ.ਪਟਿਆਲਾ ਵੱਲੋਂ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ਮਿਤੀ 19/02/2020 ਨੂੰ ਨੇਪਾਲੀ ਢਾਬਾ ਨੇੜੇ 24 ਨੰਬਰ ਫਾਟਕ ਪਟਿਆਲਾ ਨੇੜੇ ਮਜੀਠੀਆ ਇਨਕਲੇਵ ਪਟਿਆਲਾ ਵਿਖੇ ਅਮਰੀਕ ਸਿੰਘ ਪੁੱਤਰ ਗੁਰਜੰਟ ਵਾਸੀ ਮਜੀਠੀਆ ਇਨਕਲੇਵ ਪਟਿਆਲਾ ਅਤੇ ਸਿਰਮਰਨਜੀਤ ਸਿੰਘ ਉਰਫ ਹੈਪੀ ਪੁੱਤਰ ਦਰਸਨ ਸਿੰਘ ਵਾਸੀ ਪ੍ਰਤਾਪ ਨਗਰ ਪਟਿਆਲਾ ਜ਼ੋ ਕਿ ਦੋਵੇਂ ਬਿਜਲੀ ਬੋਰਡ ਦੇ ਕਰਮਚਾਰੀ ਸਨ ਦਾ ਢਾਬੇ 'ਤੇ ਕਿਸੇ ਗੱਲ ਨੂੰ ਲੈ ਕੇ ਨਾ ਮਾਲੂਮ ਵਿਅਕਤੀਆਂ ਨਾਲ ਝਗੜਾ ਹੋ ਗਿਆ ਸੀ। ਅਮਰੀਕ ਸਿੰਘ ਤੇ ਸਿਮਰਨਜੀਤ ਸਿੰਘ ਹੈਪੀ ਢਾਬੇ ਤੋਂ ਜਾਣ ਲੱਗੇ ਤਾਂ ਢਾਬੇ ਤੋਂ ਕੁੱਝ ਦੂਰ ਹੀ ਸੜਕ 'ਤੇ ਨਾ-ਮਾਲੂਮ ਵਿਅਕਤੀ/ਵਿਅਕਤੀਆਂ ਵੱਲੋਂ 12 ਬੋਰ ਰਾਇਫਲ ਨਾਲ ਫਾਇਰ ਮਾਰਕੇ ਅਮਰੀਕ ਸਿੰਘ ਅਤੇ ਸਿਮਰਨਜੀਤ ਸਿੰਘ ਹੈਪੀ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਗਏ ਸੀ। ਮ੍ਰਿਤਕ ਅਮਰੀਕ ਸਿੰਘ ਨੈਸਨਲ ਪੱਧਰ ਦਾ ਹਾਕੀ ਦਾ ਖਿਡਾਰੀ ਸੀ ਜ਼ੋ ਕਿ ਵਿਆਹਿਆ ਹੋਇਆ ਸੀ ਅਤੇ ਸਿਮਰਨਜੀਤ ਸਿੰਘ ਕੁਆਰਾ ਸੀ ਇਹ ਦੋਵੇਂ ਹੀ ਬਿਜਲੀ ਬੋਰਡ ਦੇ ਕਰਮਚਾਰੀ ਸਨ।
ਇਸ ਦੋਹਰੇ ਕਤਲ ਕੇਸ ਸਬੰਧੀ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਟੀਮ ਵੱਲੋਂ ਮੌਕੇ 'ਤੇ ਕਾਫੀ ਲੋਕਾਂ ਅਤੇ ਨੇੜੇ ਤੇੜੇ ਰਹਿੰਦੇ ਵਿਅਕਤੀਆ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਗਈ ਅਤੇ ਮੌਕੇ ਤੋਂ ਮੋਬਾਇਲ ਫੋਰੈਸਿਕ ਟੀਮ ਦੇ ਮਾਹਿਰਾ ਵੱਲੋਂ ਵੀ ਮੌਕੇ ਤੋਂ ਸਬੂਤ ਇਕੱਤਰ ਕੀਤੇ ਗਏ।
ਤਫਤੀਸ ਦੌਰਾਨ ਇਸ ਮੁਕੱਦਮਾ ਵਿੱਚ ਮਨਰਾਜ ਸਿੰਘ ਸਰਾਉ (ਉਮਰ 20 ਸਾਲ) ਅਤੇ ਇਸ ਦਾ ਪਿਤਾ ਅਮਨਦੀਪ ਸਿੰਘ (ਉਮਰ ਕਰੀਬ 45) ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਦੁਗਾਲ ਥਾਣਾ ਪਾਤੜਾ ਹਾਲ ਮਕਾਨ ਨੰਬਰ 2052 ਏ ਸੈਕਟਰ 66 ਐਮ.ਆਈ.ਜੀ.ਫਲੈਟ ਐਸ.ਏ.ਐਸ.ਨਗਰ ਮੋਹਾਲੀ ਸਾਹਮਣੇ ਆਏ ਸੀ ਨੂੰ ਮੁਲਜ਼ਮ ਨਾਮਜਦ ਕੀਤਾ ਗਿਆ ਸੀ ਜਿਹਨਾ ਦੀ ਗ੍ਰਿਫਤਾਰੀ ਸਬੰਧੀ ਟੀਮ ਵੱਲੋ ਸੰਗਰੂਰ, ਮਾਨਸਾ, ਮੋਹਾਲੀ ਅਤੇ ਚੰਡੀਗੜ੍ਹ ਵਿਖੇ ਇਹਨਾ ਦੇ ਟਿਕਾਣਿਆਂ 'ਤੇ ਰੇਡਾਂ ਕੀਤੀਆ ਜਾ ਰਹੀਆ ਸਨ। ਮਨਰਾਜ ਸਿੰਘ ਸਰਾਉ ਨੂੰ ਸਮਾਣਾ ਪਟਿਆਲਾ ਰੋਡ 'ਤੇ ਸਥਿਤ ਪਿੰਡ ਢੈਂਠਲ ਤੋ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੀ ਨਿਸਾਨਦੇਹੀ 'ਤੇ ਵਾਰਦਾਤ ਸਮੇਂ ਵਰਤੀ ਰਾਈਫਲ 12 ਬੋਰ ਸਮੇਤ 20 ਜਿੰਦਾ ਕਾਰਤੂਸ 12 ਬੋਰ ਅਤੇ 03 ਖੋਲ ਰੋਦ 12 ਬੋਰ ਅਤੇ ਇੱਕ ਅਸਲਾ ਲਾਇਸੰਸ ਜ਼ੋ ਕਿ ਮਨਰਾਜ ਸਿੰਘ ਸਰਾਓ ਤੇ ਨਾਮ ਤੇ ਸਾਲ 2018 ਵਿੱਚ ਜਿਲ੍ਹਾ ਐਸ.ਏ.ਐਸ.ਨਗਰ ਮੋਹਾਲੀ ਤੋਂ ਜਾਰੀ ਹੋਇਆ ਹੈ, ਬਰਾਮਦ ਕੀਤੇ ਗਏ ਹਨ।
ਗ੍ਰਿਫਤਾਰ ਹੋਏ ਮਨਰਾਜ ਸਿੰਘ ਸਰਾਉ ਦੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਮਨਰਾਜ ਸਿੰਘ ਸਰਾਉ ਤੇ ਇਸ ਦਾ ਪਿਤਾ ਅਮਨਦੀਪ ਸਿੰਘ ਦੋਵੇ ਜਣੇ ਆਈ.ਟੀ.ਆਈ.ਰੋਡ ਕੋਲ ਬਣੇ ਇਕ ਪੀ.ਜੀ. ਵਿੱਚ ਕਿਰਾਏ ਪਰ ਪਿਛਲੇ ਇਕ ਹਫਤੇ ਤੋ ਰਹਿੰਦੇ ਸੀ ਅਤੇ ਕਦੇ ਕਦਾਈਂ ਨੇਪਾਲੀ ਢਾਬੇ 'ਤੇ ਖਾਣਾ ਖਾਣ ਲਈ ਆਉਦੇ ਸੀ ਜ਼ੋ ਕਿ ਪੀ.ਜੀ. ਦੇ ਨੇੜੇ ਹੈ। ਇਸ ਤੋ ਪਹਿਲਾ ਇਹ ਦੋਵੇ ਜਣੇ ਮੋਹਾਲੀ ਵਿਖੇ ਹੀ ਆਪਣੀ ਰਿਹਾਇਸ 'ਤੇ ਰਹਿੰਦੇ ਸੀ। ਅਮਨਦੀਪ ਸਿੰਘ ਕੋਲ ਪਿੰਡ ਦੁਗਾਲ ਵਿਖੇ ਜਮੀਨ ਹੈ ਜਿਸ ਨੇ ਠੇਕੇ 'ਤੇ ਦਿੱਤੀ ਹੋਈ ਹੈ ਹੋਰ ਕੋਈ ਕੰਮ ਧੰਦਾ ਨਹੀ ਕਰਦਾ ਹੈ ਅਮਨਦੀਪ ਸਿੰਘ ਦਾ ਆਪਣੀ ਘਰਵਾਲੀ ਨਾਲ ਘਰੇਲੂ ਝਗੜਾ ਚਲਦਾ ਹੈ ਜਿਸ ਕਰਕੇ ਉਹ ਆਪਣੇ ਇੱਕ ਲੜਕੇ ਨਾਲ ਪਟਿਆਲਾ ਵਿਖੇ ਅਲੱਗ ਤੌਰ 'ਤੇ ਰਹਿ ਰਹੀ ਹੈ। ਮਨਰਾਜ ਸਿੰਘ ਸਰਾਉੁ ਜ਼ੋ ਕਿ ਬੀ.ਏ.ਦੀ ਪੜਾਈ ਲਵਲੀ ਯੂਨੀਵਰਸਿਟੀ ਜਲੰਧਰ ਤੋਂ ਕਰ ਰਿਹਾ ਹੈ ਅਤੇ ਮਨਰਾਜ ਸਿੰਘ ਸਰਾਉ ਪੜਾਈ ਦੇ ਨਾਲ ਨਾਲ ਸਾਲ 2017 ਤੋਂ ਟਰੇਪ ਸੂਟਿੰਗ ਵੀ ਕਰਦਾ ਹੈ ਅਤੇ ਪਟਿਆਲਾ ਵਿਖੇ ਟਰੈਨਿੰਗ ਵੀ ਲੈ ਰਿਹਾ ਹੈ। ਜੋ ਇਕ ਵਧੀਆ ਟਰੇਪ ਸੂਟਰ ਹੈ ਜਿਸ ਵਿੱਚ ਕਈ ਤਗਮੇ ਵੀ ਹਾਸਲ ਕਰ ਚੁੱਕਾ ਹੈ।
ਜਦੋਂ ਵਕਤ ਕਰੀਬ 9-30 ਪੀ.ਐਮ ਤੋ ਬਾਅਦ ਖਾਣਾ ਖਾਣ ਲਈ ਨੇਪਾਲੀ ਢਾਬੇ 'ਤੇ ਗਏ ਸੀ ਜਿਥੇ ਪਹਿਲਾ ਹੀ ਮ੍ਰਿਤਕ ਅਮਰੀਕ ਸਿੰਘ ਅਤੇ ਸਿਮਰਨਜੀਤ ਸਿੰਘ ਹੈਪੀ ਬੈਠੇ ਸਨ। ਨੇਪਾਲੀ ਢਾਬੇ ਉੱਪਰ ਮ੍ਰਿਤਕ ਅਮਰੀਕ ਸਿੰਘ ਤੇ ਸਿਮਰਨਜੀਤ ਸਿੰਘ ਹੈਪੀ ਦਾ ਮਨਰਾਜ ਸਿੰਘ ਸਰਾਓੁ ਇਸ ਦੇ ਪਿਤਾ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜੀ ਤੋ ਬਾਅਦ ਝਗੜਾ ਹੋਇਆ ਸੀ ਜਿਸ ਵਿੱਚ ਅਮਨਦੀਪ ਸਿੰਘ ਦੇ ਵੀ ਸੱਟਾਂ ਲੱਗੀਆ ਸਨ। ਇਸ ਝਗੜੇ ਦੀ ਰੰਜਸ ਕਾਰਨ ਮਨਰਾਜ ਸਿੰਘ ਸਰਾਓ ਅਤੇ ਇਸ ਦੇ ਪਿਤਾ ਨੇ ਪੀ.ਜੀ. ਤੋ 12 ਬੋਰ ਰਾਈਫਲ ਲੈ ਕੇ ਦੁਬਾਰਾ ਨੇਪਾਲੀ ਢਾਬੇ ਤੇ ਆ ਗਏ ਜਦੋ ਢਾਬੇ ਤੋ ਅਮਰੀਕ ਸਿੰਘ ਤੇ ਸਿਮਰਨਜੀਤ ਸਿੰਘ ਹੈਪੀ ਆਪਣੇ ਆਪਣੇ ਘਰ ਨੂੰ ਮੋਟਰਸਾਇਲ ਪਰ ਜਾਣ ਲੱਗੇ ਤਾਂ ਇਹਨਾ ਦੋਵਾਂ ਨੇ 12 ਬੋਰ ਰਾਈਫਲ ਨਾਲ ਦੋਵਾਂ ਅਮਰੀਕ ਸਿੰਘ ਅਤੇ ਸਿਮਰਨਜੀਤ ਸਿੰਘ ਹੈਪੀ 'ਤੇ ਕਾਤਲਾਨਾਂ ਹਮਲਾ ਕਰਕੇ, ਗੋਲੀਆਂ ਮਾਰਕੇ ਕਤਲ ਕਰ ਦਿੱਤਾ ਜਿੱਥੇ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਅਤੇ ਇਹ ਦੋਵੇਂ ਜਣੇ ਮੌਕੇ ਤੋਂ ਫਰਾਰ ਹੋ ਗਏ ਸੀ। ਦੋਸੀ ਮਨਰਾਜ ਸਿੰਘ ਸਰਾਓ ਕੋਲੋਂ ਪਾਸੋਂ ਪੁੱਛਗਿੱਛ ਜਾਰੀ ਹੈ ਜਿਸ ਨੂੰ ਪੇਸ ਅਦਾਲਤ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।