ਹਰਿੰਦਰ ਨਿੱਕਾ,
ਬਰਨਾਲਾ, 28 ਫਰਵਰੀ, 2020 : ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਦੇਸ਼ ਦੇ ਸਿਵਲ ਡਿਫੈਂਸ ਸ਼ਹਿਰ ਬਰਨਾਲਾ ਵਿਖੇ ਕਮਾਂਡੈਂਟ ਰਛਪਾਲ ਸਿੰਘ ਧੂਰੀ ਵੱਲੋਂ ਸੂਬਾਈ ਮੁੱਖ ਦਫ਼ਤਰ ਚੰਡੀਗó· ਦੀ ਵਿਸ਼ੇਸ਼ ਟੀਮ ਨਾਲ ਬਰਨਾਲਾ ਸ਼ਹਿਰ ਵਿਖੇ ਸਥਿਤ ਸਿਵਲ ਡਿਫੈਂਸ ਦੇ ਸਾਇਰਨਾਂ ਨੂੰ ਚੈੱਕ ਕੀਤਾ ਗਿਆ। ਦੱਸਣਯੋਗ ਹੈ ਕਿ ਬਰਨਾਲਾ, ਸਿਵਲ ਡਿਫੈਂਸ ਸ਼ਹਿਰ ਹੋਣ ਕਾਰਨ ਅਤੇ ਏਅਰ ਫ਼ੋਰਸ ਸਟੇਸ਼ਨ ਨਜ਼ਦੀਕ ਹੋਣ ਕਾਰä ਦੇਸ਼ ਵਿਰੋਧੀ ਤਾਕਤਾਂ ਦੇ ਖਤਰੇ ਨੂੰ ਕੰਟਰੋਲ ਕਰਨ ਲਈ ਐਮਰਜੈਂਸੀ ਹਾਲਾਤ ਸਮੇਂ ਸਾਇਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਨਾਗਰਿਕਾਂ ਨੂੰ ਸੁਚੇਤ ਕੀਤਾ ਜਾ ਸਕੇ ਅਤੇ ਕਿਸੇ ਵੀ ਤਰਾਂ ਦੇ ਜਾਨੀ-ਮਾਲੀ ਨੁਕਸਾਨ ਨੂੰ ਪੂਰੀ ਤਰਾਂ ਟਾਲਿਆ ਜਾ ਸਕੇ। ਇਸ ਮੌਕੇ ਕਮਾਂਡੈਂਟ (ਪੰਜਾਬ ਹੋî ਗਾਰਡਜ਼, ਸੰਗਰੂਰ) ਰਛਪਾਲ ਸਿੰਘ ਧੂਰੀ, ਜੀ.ਪੀ. ਸਿੰਘ ਜੇ.ਐਸ.ਓ. ਸਿਵਲ ਡਿਫੈਂਸ, ਸਬ-ਇੰਸਪੈਕਟਰ ਮਨਮੀਤ ਸਿੰਘ, ਹਰਜੀਤ ਸਿੰਘ ਤੇ ਹੋਰਨਾਂ ਤਕਨੀਕੀ ਮੈਂਬਰਾਂ ਵੱਲੋਂ ਸਾਇਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ।