ਰਵੀ ਜੱਖੂ
ਚੰਡੀਗੜ੍ਹ, 28 ਫਰਵਰੀ 2020 - ਸਾਲ 2020-21 ਲਈ ਪੰਜਾਬ ਦਾ ਕੁੱਲ ਬਜਟ 1,54,805 ਕਰੋੜ ਰੁਪਏ ਹੋਵੇਗਾ - ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ
- ਸਰਕਾਰੀ ਕਰਮਚਾਰੀਆਂ ਨੂੰ 1 ਮਾਰਚ ਤੋਂ ਡੀ.ਏ ਦੀ 6 ਫ਼ੀਸਦੀ ਕਿਸ਼ਤ ਜਾਰੀ ਕੀਤੀ ਜਾਵੇਗੀ
- ਪੰਜਾਬ ‘ਚ ਨਵੀਂ ਭਰਤੀਆਂ ਜਲਦ ਕੀਤੀਆਂ ਜਾਣਗੀਆਂ
- ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾਂ ਦੀ ਸਰਵਿਸ ਉਮਰ 60 ਤੋਂ 58 ਸਾਲ ਕਰ ਦਿੱਤੀ ਹੈ
- ਬਿਨਾਂ ਜ਼ਮੀਨ ਵਾਲੇ ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ ਕਰਨ ਲਈ 520 ਕਰੋੜ ਰੁਪਏ ਰੱਖੇ ਰਾਖਵੇਂ
- ਮੰਡੀ ਫ਼ੀਸ 4 ਤੋਂ ਘਟਾ ਕੇ 1 ਫ਼ੀਸਦੀ ਕੀਤੀ
- ਕਿਸਾਨਾਂ ਦੇ ਕਰਜ਼ੇ ਇਸ ਸਾਲ ਕੀਤੇ ਜਾਣਗੇ ਮੁਆਫ
- ਵਿੱਤੀ ਗੁਰਦਾਸਪੁਰ ਅਤੇ ਬਲਾਚੌਰ 'ਚ ਦੋ ਖੇਤੀਬਾੜੀ ਕਾਲਜ ਬਣਾਏ ਜਾਣਗੇ, ਸਰਕਾਰੀ ਖੇਤੀਬਾੜੀ ਕਾਲਜਾਂ ਦਾ ਬਜਟ 14 ਕਰੋੜ ਰੁਪਏ ਰੱਖਿਆ ਗਿਆ
- ਖੇਡਾਂ ਲਈ 270 ਕਰੋੜ ਰੁਪਏ ਰੱਖੇ ਗਏ
- ਸਿੱਖਿਆ ਲਈ 13,092 ਕਰੋੜ ਰੱਖੇ ਰਾਖਵੇਂ
- ਹੁਣ ਪੰਜਾਬ ’ਚ ਪ੍ਰਾਇਮਰੀ ਸਰਪਲੱਸ ਹੋ ਗਿਆ ਹੈ
- ਪੀ.ਏ.ਯੂ. ਅਧੀਨ ਮੋਹਾਲੀ 'ਚ ਸਥਾਪਿਤ ਹੋਵੇਗਾ ਐਗਰੀਕਲਚਰ ਮਾਰਕੀਟਿੰਗ ਇਨੋਵੇਸ਼ਨ ਅਤੇ ਇੰਟੈਲੀਜੈਂਸ ਸੈਂਟਰ, 10 ਕਰੋੜ ਰੁਪਏ ਰੱਖੇ ਗਏ ਰਾਖਵੇਂ
- ਨਹਿਰੀ ਵਿਕਾਸ 2510 ਕਰੋੜ ਰੁਪਏ ਰੱਖੇ
- ਗੁਰਦਾਸਪੁਰ ਅਤੇ ਬਟਾਲਾ 'ਚ ਗੰਨਾ ਮਿੱਲਾਂ ਲਈ 50 ਕਰੋੜ ਰੁਪਏ ਰਾਖਵੇਂ
- ਸਿਹਤ ਲਈ 4675 ਕਰੋੜ ਰੁਪਏ ਰਾਖਵੇਂ
- ਮਹਿਲਾਵਾਂ ਤੇ ਬੱਚਿਆਂ ਲਈ 3498 ਕਰੋੜ, ਸੜਕਾਂ ਲਈ 3830 ਕਰੋੜ, ਸ਼ਹਿਰੀ ਵਿਕਾਸ ਲਈ 5026 ਕਰੋੜ ਰੱਖੇ ਰਾਖਵੇਂ
- ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਸਰਕਾਰ ਨੇ ਸਾਲ 2020-21 ਲਈ 8275 ਕਰੋੜ ਰੁਪਏ ਰੱਖੇ
- 20 ਕਰੋੜ ਪਰਾਲੀ ਦੀ ਸੰਭਾਲ ਲਈ ਰੱਖੇ, 100 ਰੁਪਏ ਪ੍ਰਤੀ ਕੁਇੰਟਲ ਪਰਾਲੀ ਲਈ ਦਿੱਤੇ ਜਾਣਗੇ
- ਅਪ੍ਰੈਲ ਮਹੀਨੇ ਤੋਂ ਦਿੱਤੇ ਜਾਣਗੇ ਨੌਜਵਾਨਾਂ ਨੂੰ ਸਮਾਰਟ ਫ਼ੋਨ
- ਪੇਂਡੂ ਵਿਕਾਸ ਲਈ 526 ਕਰੋੜ ਰੁਪਏ ਰੱਖੇ ਗਏ
- ਹੁਸ਼ਿਆਰਪੁਰ 'ਚ ਮਿਲਟਰੀ ਸਕੂਲ ਲਈ 11 ਕਰੋੜ ਰੁਪਏ ਰਾਖਵੇਂ ਰੱਖੇ ਗਏ
- ਸੂਬੇ 'ਚ ਆਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ 25 ਕਰੋੜ ਰੁਪਏ ਰਾਖਵੇਂ ਰੱਖੇ ਗਏ
- ਡੰਗਰਾਂ ਨੂੰ ਛੂਤ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਪੰਜਾਬ ਵੈਟਰਨਰੀ ਵੈਕਸੀਨ ਇੰਸਟੀਚਿਊਟ, ਲੁਧਿਆਣਾ ਦਾ 32 ਕਰੋੜ ਰੁਪਏ ਨਾਲ ਨਵੀਨੀਕਰਨ ਕੀਤਾ ਜਾਵੇਗਾ
- ਫੋਕਲ ਪੁਆਇੰਟ 131 ਕਰੋੜ ਰਾਖਵੇਂ
- ਸਰਕਾਰੀ ਸਕੂਲਾਂ ‘ਚ 12ਵੀਂ ਤੱਕ ਮੁਫ਼ਤ ਸਿੱਖਿਆ ਦਾ ਐਲਾਨ
- ਇੰਡਸਟਰੀ ਨੂੰ ਸਬਸਿਡੀ 'ਤੇ ਬਿਜਲੀ ਦੇਣ ਨੂੰ ਲੈ ਕੇ 2,267 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ
- ਪੰਜਾਬ ਦੇ ਸਟੇਡੀਅਮ ਅਤੇ ਖੇਡ ਢਾਂਚੇ ਨੂੰ ਅੱਗੇ ਵਧਾਉਣ ਅਤੇ ਇਸ ਦੇ ਲਈ 35 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ
- ਪੰਜਾਬ ‘ਚ 3 ਨਵੇਂ ਮੈਗਾ ਉਦਯੋਗਿਕ ਪਾਰਕ 1000-1000 ਏਕੜ ਦੇ ਮੱਤੇਵਾੜਾ, ਬਠਿੰਡਾ ਤੇ ਰਾਜਪੁਰਾ ‘ਚ ਬਣਾਏ ਜਾਣਗੇ
- ਜਲੰਧਰ ਜ਼ਿਲ੍ਹੇ ਦੇ ਪਿੰਡ ਬੱਲਾਂ ਤੱਕ ਪਹੁੰਚਣ ਲਈ ਸੜਕ ਅਤੇ ਆਲੇ-ਦੁਆਲੇ ਦੇ ਨਵੀਨੀਕਰਨ ਲਈ 5 ਕਰੋੜ ਰੁਪਏ ਰਾਖਵੇਂ
- ਸਮਾਰਟ ਵਿਲੇਜ ਸਕੀਮ ਲਈ ਪਹਿਲਾਂ ਤੋਂ ਚੱਲ ਰਹੇ ਅਤੇ ਇਸ ਸਾਲ ਕੀਤੇ ਜਾਣ ਵਾਲੇ 20,440 ਕੰਮ ਲਈ 600 ਕਰੋੜ ਰੁਪਏ ਦੀ ਲੋੜ ਪਈ ਤਾਂ ਵਧਾਇਆ ਵੀ ਜਾ ਸਕਦਾ ਹੈ
- 12 ਅਪ੍ਰੈਲ ਨੂੰ ਸ਼ੁਰੂ ਹੋਣ ਵਾਲੇ ਸ੍ਰੀ ਗੁਰੂ ਤੇਗ਼ ਬਹਾਦਰ ਦੀ ਦੇ 400 ਸਾਲਾ ਪ੍ਰਕਾਸ਼ ਪੁਰਬ ਲਈ 25 ਕਰੋੜ ਰੱਖੇ ਰਾਖਵੇਂ, ਇਸ ਤੋਂ ਬਿਨਾਂ ਗੁਰੂ ਤੇਗ ਬਹਾਦਰ ਮਾਰਗ ਦੇ ਨਾਂਅ 'ਤੇ ਬੰਗਾ ਤੋਂ ਅਨੰਦਪੁਰ ਸਾਹਿਬ ਤੱਕ 54.50 ਕਿਲੋਮੀਟਰ ਲੰਬੀ 4 ਲੇਨ ਸੜਕ ਬਣਾਈ ਜਾਵੇਗੀ
- 35 ਕਰੋੜ ਆਈ.ਟੀ.ਆਈ ਸੈਂਟਰ ਲਈ ਰਾਖਵੇਂ, 19 ਨਵੇਂ ਆਈ.ਟੀ.ਆਈ ਸੈਂਟਰ ਬਣਾਏ ਜਾਣਗੇ, 19 ਸਰਕਾਰੀ ਅਤੇ 1 ਗ਼ੈਰ ਸਰਕਾਰੀ ਆਈ. ਟੀ. ਆਈ. ਨੂੰ ਕੀਤਾ ਜਾਵੇਗਾ ਅਪਗ੍ਰੇਡ
- ਸਮਾਰਟ ਸਿਟੀ ਪ੍ਰੋਗਰਾਮ ਲਈ 810 ਕਰੋੜ ਰੁਪਏ ਰਾਖਵੇਂ
- ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਲੁਧਿਆਣਾ ਸ਼ਹਿਰ ਲਈ 104 ਅਤੇ ਅੰਮ੍ਰਿਤਸਰ ਲਈ 76 ਕਰੋੜ ਰੁਪਏ ਰਾਖਵੇਂ
- ਸੈਰ ਸਪਾਟਾ ਵਿਭਾਗ ਲਈ 437 ਕਰੋੜ ਰੁਪਏ ਰੱਖੇ ਰਾਖਵੇਂ
- ਬੁੱਢਾ ਨਾਲੇ ਦੀ ਸਫ਼ਾਈ ਲਈ 650 ਕਰੋੜ ਰਾਖਵੇਂ
- ਸਵੱਛ ਭਾਰਤ ਮਿਸ਼ਨ ਲਈ 103 ਕਰੋੜ ਰੁਪਏ ਰਾਖਵੇਂ
- 2020-21 'ਚ 5 ਨਵੇਂ ਡਿਗਰੀ ਕਾਲਜ ਖੋਲ੍ਹਣ ਦੇ ਉਦੇਸ਼ ਲਈ 25 ਕਰੋੜ ਰਾਖਵੇਂ
- ਪਟਿਆਲਾ 'ਚ ਬਣਾਇਆ ਜਾਵੇਗਾ ਅਤਿ ਆਧੁਨਿਕ ਬੱਸ ਸਟੈਂਡ
- ਬਜ਼ੁਰਗਾਂ ਦੀ ਸੰਭਾਲ ਲਈ ਬਣਾਇਆ ਜਾਵੇਗਾ ਬੁਢਾਪਾ ਘਰ, ਖ਼ਰਚੇ ਜਾਣਗੇ 5 ਕਰੋੜ
- ਤੰਦਰੁਸਤ ਪੰਜਾਬ ਸਿਹਤ ਕੇਂਦਰ 2022 ਤੱਕ ਸਾਰੇ 2950 ਸਬ ਸੈਂਟਰ ਅਪਗ੍ਰੇਡ ਕਰਨ ਦਾ ਉਦੇਸ਼
- ਪੰਜਾਬ 'ਚ ਰੱਖਿਆ ਸੇਵਾਵਾਂ ਲਈ 29 ਫ਼ੀਸਦੀ ਇਜ਼ਾਫਾ ਕਰਦੇ ਹੋਏ 127 ਕਰੋੜ ਰੁਪਏ ਰਾਖਵੇਂ
- ਮੋਹਾਲੀ ਮੈਡੀਕਲ ਕਾਲਜ 2020-21 ਤੋਂ ਸ਼ੁਰੂ ਹੋਵੇਗਾ, ਜਿਸ ਦੇ ਲਈ 157 ਕਰੋੜ ਰਾਖਵੇਂ ਰੱਖੇ ਗਏ
- ਪੇਂਡੂ ਅਤੇ ਪੰਚਾਇਤਾਂ ਦੇ ਵਿਕਾਸ ਅਤੇ ਸੁਧਾਰ ਲਈ ਰੱਖੇ ਗਏ 3830 ਕਰੋੜ ਰੁਪਏ ਰਾਖਵੇਂ
- ਬੱਸੀ ਪਠਾਣਾ ‘ਚ ਵੇਰਕਾ ਪਲਾਂਟ ਜਲਦ ਹੋਵੇਗਾ ਸ਼ੁਰੂ
- ਉਦਯੋਗਿਕ ਬਿਜਲੀ ਸਬਸਿਡੀ ਲਈ 2,267 ਕਰੋੜ ਰੁਪਏ ਰੱਖੇ ਰਾਖਵੇਂ
- ਮਨਰੇਗਾ ਸਕੀਮ ਲਈ 320 ਕਰੋੜ ਰਾਖਵੇਂ
- ਹੁਸ਼ਿਆਰਪੁਰ ਅਤੇ ਕਪੂਰਥਲਾ 'ਚ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਲਈ 10-10 ਦਿੱਤੇ ਜਾਣਗੇ
- ਸਰਹੱਦੀ ਖੇਤਰ ਲਈ 200 ਅਤੇ ਕੰਢੀ ਖੇਤਰ ਲਈ 100 ਕਰੋੜ ਰਾਖਵੇਂ ਰੱਖੇ ਗਏ
- ਤਰਨਤਾਰਨ ‘ਚ ਬਣੇਗੀ ਲਾਅ ਯੂਨੀਵਰਸਿਟੀ
- ਪੰਜਾਬ ਪੁਲਿਸ ਫੋਰਸ ਦੇ ਆਧੁਨਿਕਰਨ ਦੇ ਲਈ 132 ਕਰੋੜ, ਜੇਲ੍ਹ ਸੁਧਾਰ ਅਤੇ ਸੁਰੱਖਿਆ ਦੇ ਲਈ 25 ਕਰੋੜ ਰੁਪਏ ਰਾਖਵੇਂ