ਜਗਦੀਸ਼ ਥਿੰਦ
ਫਾਜ਼ਿਲਕਾ 28 ਫਰਵਰੀ ; ਪੰਜ ਮਹੀਨੇ ਪਹਿਲਾਂ ਜਿਲ੍ਹਾ ਫਾਜ਼ਿਲਕਾ ਦੀ ਇੱਕ ਮੰਡੀ ਨਿਵਾਸੀ 14 ਸਾਲਾ ਲੜਕੀ ਘਰ ਅੰਦਰ ਮਾਪਿਆਂ ਨਾਲ ਝਗੜਾ ਹੋਣ ਤੇ ਨਾਰਾਜ਼ ਹੋ ਕੇ ਰੇਲ ਰਾਹੀਂ ਲੁਧਿਆਣਾ ਪੁਜੀ ਤਾਂ ਉਸ ਨੂੰ ਹਵਸ ਦੇ ਅੰਨ੍ਹੇ ਲੋਕਾਂ ਨੇ ਕੈਦ ਕਰ ਲਿਆ ।
ਇੰਨ੍ਹਾਂ ਲੋਕਾਂ ਜਿੱਥੇ ਖੁੱਦ ਇਸ ਨਾਬਾਲਗਾ ਦੀ ਪੱਤ ਲੁੱਟੀ ਉੁੱਥੇ ਲਗਾਤਾਰ ਉਸ ਤੋਂ ਜਿਸਮ ਫਰੋਸ਼ੀ ਕਰਵਾ ਕੇ ਪੈਸਾ ਕਮਾਉਂਦੇ ਰਹੇ ।
ਇਹਨਾਂ ਲੋਕਾਂ ਵੱਲੋਂ ਇਸ ਲੜਕੀ ਨੂੰ ਨਸ਼ੇ ਕਰਵਾ ਕੇ ਗ਼ਲਤ ਧੰਦਾ ਕਰਵਾਇਆ ਜਾਂਦਾ ਰਿਹਾ ।
ਇਸ ਸਬੰਧੀ ਲੁਧਿਆਣਾ ਵਾਸੀ ਦੋ ਔਰਤਾਂ ਅਤੇ ਦੋ ਵਿਅਕਤੀਆਂ ਖਿਲਾਫ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਹੈ ।
ਪੁਲਸ ਤਫ਼ਤੀਸ਼ ਵਿੱਚ ਹੋਰ ਲੋਕਾਂ ਦੇ ਨਾਮ ਵੀ ਆਉਣਗੇ
ਪੁਲਿਸ ਮੁਕੱਦਮੇ ਅਨੁਸਾਰ ਮਿਤੀ 10 - 9 - 2019 ਨੂੰ ਇਹ 14 ਸਾਲਾ ਲੜਕੀ ਰੇਲ ਰਾਹੀਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਉੱਤਰੀ ।
ਇੱਥੋਂ ਇਸ ਨੂੰ ਰਮਨਦੀਪ ਉਰਫ ਸਿਮਰਨ ਨਾਮ ਦੀ ਔਰਤ ਆਪਣੇ ਘਰ ਲੈ ਗਈ ।
ਇੱਕ ਦਿਨ ਰਮਨਦੀਪ ਜਦੋਂ ਘਰੋਂ ਬਾਹਰ ਗਈ ਤਾਂ ਉਸ ਦੀ ਰਖਵਾਲੀ ਲਈ ਗਗਨ ਨਾਮ ਦਾ ਲੜਕਾ ਆ ਗਿਆ ।
ਉਸ ਨੇ ਉਸ ਦੀ ਮਰਜ਼ੀ ਦੇ ਖਿਲਾਫ ਬਲਾਤਕਾਰ ਕੀਤਾ ।
ਇਸ ਤੋਂ ਬਾਅਦ ਉਸ ਨੂੰ ਸੁਨੀਤਾ ਰਾਣੀ ਦੇ ਘਰ ਸ਼ਿਫਟ ਕਰ ਦਿੱਤਾ ਗਿਆ ।
ਦਰਜ ਮੁਕੱਦਮੇ ਅਨੁਸਾਰ ਇਹ ਲੋਕ ਇਸ ਲੜਕੀ ਨੂੰ ਨਸ਼ੇ ਕਰਵਾਉਂਦੇ ਅਤੇ ਗਲਤ ਧੰਦਾ ਕਰਵਾ ਕੇ ਪੈਸੇ ਕਮਾਏ ਜਾਂਦੇ ਰਹੇ ।
ਇਸ ਤਰ੍ਹਾਂ ਇਸ ਨਾਬਾਲਗ ਲੜਕੀ ਨਾਲ ਲਗਾਤਾਰ ਬਲਾਤਕਾਰ ਹੁੰਦਾ ਰਿਹਾ ।
ਇਹਨਾਂ ਦੀ ਕੈਦ ਵਿੱਚ ਇੱਕ ਦਿਨ ਮੌਕਾ ਦੇਖ਼ਕੇ ਨਿਕਲਣ ਵਿੱਚ ਕਾਮਯਾਬ ਰਹੀ ।
ਇਸ ਸਬੰਧੀ ਰਮਨਦੀਪ ਉਰਫ਼ ਸਿਮਰਨ ਵਾਸੀ ਦੁੱਗਰੀ ਲੁਧਿਆਣਾ
ਗਗਨ , ਸੁਨੀਤਾ ਅਤੇ ਆਸ਼ੂ ਵਾਸੀਅਨ ਲੁਧਿਆਣਾ
ਖਿਲਾਫ਼ ਅਪਰਾਧਕ ਮੁਕੱਦਮਾ ਦਰਜ਼ ਕਰਕੇ ਜਾਂਚ ਡੁੱਗਰੀ ਥਾਣੇ ਨੂੰ ਸੌਂਪ ਦਿੱਤੀ ਗਈ ਹੈ ।
ਇਸ ਸਬੰਧੀ ਨਾਬਾਲਗ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਅਧੀਨ ਪੈਸਕੋ ਐਕਟ , ਆਈ ਪੀ ਸੀ ਦੀ ਧਾਰਾ 370 , 370 ੲੇ , 372 , 373 , 376 ਅਧੀਨ ਮੁਕਦਮਾ ਦਰਜ ਕੀਤਾ ਗਿਆ ਹੈ ।