ਅਸ਼ੋਕ ਵਰਮਾ
- ਸੰਨੀ ਨੇ ਮਾਂ ਸਿਰ ਦੀਆਂ ਦੁਆਵਾਂ ਸਿਰ ਬੰਨ੍ਹਿਆਂ ਸਫਲਤਾ ਦਾ ਸਿਹਰਾ
ਬਠਿੰਡਾ, 28 ਫਰਵਰੀ 2020 - ਇੰਡੀਅਨ ਆਈਡਲ ਬਣਨ ਉਪਰੰਤ ਪਹਿਲੀ ਵਾਰ ਬਠਿੰਡਾ ਪੁੱਜੇ ਸਨੀ ਹਿੰਦੋਸਤਾਨੀ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੀ ਮਾਂ ਦੀਆਂ ਦੁਆਵਾਂ ਅਤੇ ਉਸ ਦੀ ਤਪੱਸਿਆ ਸਿਰ ਬੰਨਿਆ ਹੈ। ਉਸ ਨੇ ਸਫਲ ਹੋਣ ’ਚ ਬਠਿੰਡਾ ਵਾਸੀਆਂ ਅਤੇ ਸਮੂਹ ਪੰਜਾਬੀਆਂ ਦਾ ਵੀ ਵੱਡਾ ਹੱਥ ਦੱਸਿਆ ਹੈ ਜਿੰਨਾਂ ਨੇ ਉਸ ਨੂੰ ਵੋਟਾਂ ਪਾਈਆਂ ਹਨ। ਸੰਨੀ ਨੇ ਅੱਜ ਪੱਤਰਕਾਰਾਂ ਕੋਲ ਆਪਣਾ ਭਵਿੱਖੀ ਏਜੰਡੇ ਦਾ ਖੁਲਾਸਾ ਕੀਤਾ। ਉਸ ਨੇ ਕਿਹਾ ਕਿ ਉਸ ਨੂੰ ਜਿੱਤ ਦੀ ਖੁਸ਼ੀ ਹੈ ਜਿਸ ਨੂੰ ਲਫਜ਼ਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ।
ਅੱਜ ਸੰਨੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਅਤੇ ਜਿੱਤ ਦੀ ਖੁਸ਼ੀ ਸਾਂਝੀ ਕਰਨ ਆਇਆ ਹਾਂ। ਉਸ ਨੇ ਆਖਿਆ ਕਿ ਉਹ ਸਿਰਫ ਛੇ ਜਮਾਤਾਂ ਤੱਕ ਪੜ੍ਹਿਆ ਹੈ ਕਿਉਂਕ ਉਸ ਦੇ ਪਿਤਾ ਦੀ ਮੌਤ ਕਾਰਨ ਉਸ ਨੂੰ ਘਰ ਦੀ ਜਿੰਮੇਵਾਰੀ ਸੰਭਾਲਣੀ ਪਈ ਸੀ। ਉਹ ਤਿੰਨ ਹਜ਼ਾਰ ਰੁਪਿਆ ਲੈ ਕੇ ਮੁੰਬਈ ਗਿਆ ਸੀ ਜੋ ਕਿ ਉਸ ਨੇ ਆਪਣੇ ਦੋਸਤ ਰਾਹੀਂ ਕਿਸੇ ਤੋਂ ਉਧਾਰ ਲਏ ਸਨ। ਸੰਨੀ ਨੇ ਕਿਹਾ ਕਿ ਉਹ ਅਜੇ ਤੱਕ ਪੈਸੇ ਦੇਣ ਵਾਲੇ ਵਿਅਕਤੀ ਨੂੰ ਮਿਲਿਆ ਵੀ ਨਹੀਂ। ਉਸ ਨੇ ਕਿਹਾ ਕਿ ਉਹ ਨਸਰਤ ਫਤਿਹ ਅਲੀ ਖਾਨ ਦਾ ਪ੍ਰਸ਼ੰਸ਼ਕ ਹੈ ਜਿਸ ਕਰਕੇ ਉਨਾਂ ਦੇ ਗੀਤ ਗਾਉਣੇ ਪਸੰਦ ਹਨ। ਉਨਾਂ ਆਖਿਆ ਕਿ ਉਹ ਬੂਟ ਪਾਲਿਸ਼ ਦਾ ਕਿੱਤਾ ਕਰਦਿਆਂ ਵੀ ਗਲੀਆਂ ’ਚ ਗੀਤ ਗਾਂਉਦਾ ਸੀ ਜਿਸ ਦੀ ਆਮ ਲੋਕ ਤੇ ਉਸ ਦੇ ਦੋਸਤ ਸਿਫਤ ਕਰਦੇ ਸਨ।
ਸੰਨੀ ਨੇ ਕਿਹਾ ਕਿ ਜਦੋਂ ਪਹਿਲੀ ਵਾਰ ਨੁਸਰਤ ਸਾਹਿਬ ਦਾ ਗਾਣਾ ਸੁਣਿਆ ਤਾਂ ਉਹ ਰੋ ਪਿਆ ਸੀ। ਸੰਨੀ ਨੇ ਕਿਹਾ ਕਿ ਉਹ ਨੁਸਰਤ ਫਤਿਹ ਅਲੀ ਖਾਨ ਦੀ ਪੈਰ ਦੀ ਜੁੱਤੀ ਨਾਲ ਲੱਗੀ ਮਿੱਟੀ ਦੇ ਬਰਾਬਰ ਵੀ ਨਹੀਂ ਹੈ। ਉਸ ਨੇ ਕਿਹਾ ਕਿ ਨੁਸਰਤ ਫਤਿਹ ਅਲੀ ਖਾਨ ਦੀ ਗਾਇਕੀ ਕਾਰਨ ਹੀ ਉਸ ਦਾ ਗਾਇਕ ਵਜੋਂ ਸਫਰ ਸ਼ੁਰੂ ਹੋਇਆ ਸੀ। ਸੰਨੀ ਨੇ ਇਸ ਮੌਕੇ ਨੁਸਰਤ ਫਤਿਹ ਅਲੀ ਖਾਨ ਦਾ ਗੀਤ ‘ਆਫਰੀਨ ਆਫਰੀਨ’ ਵੀ ਗਾ ਕੇ ਸੁਣਾਇਆ । ਉਸ ਨੇ ਸੂਫੀ ਗਾਇਕੀ ਨੂੰ ਆਪਣੀ ਪਹਿਲੀ ਪਸੰਦ ਦੱਸਿਆ । ਇੱਕ ਸਵਾਲ ਦੇ ਜਵਾਬ ’ਚ ਸੰਨੀ ਨੇ ਆਖਿਆ ਕਿ ਉਹ ਪੰਜਾਬੀ ’ਚ ਵੀ ਗੀਤ ਗਾਏਗਾ। ਉਸ ਨੇ ਆਖਿਆ ਕਿ ਉਸ ਨੇ ਕਿਸੇ ਕੋਲੋਂ ਵੀ ਗਾਇਕੀ ਦੀ ਸਿੱਖਿਆ ਨਹੀਂ ਲਈ ਹੈ।
ਉਸ ਨੇ ਜੋਰ ਦੇ ਕੇ ਆਖਿਆ ਕਿ ਇਸ ਸਬੰਧੀ ਚਰਚਾ ਨਿਰਮੂਲ ਹੈ । ਸੰਨੀ ਨੇ ਕਿਹਾ ਕਿ ਉਹ ਕਿਸੇ ਉਸਤਾਦ ਕੋਲੋਂ ਸਿੱਖਣ ਦਾ ਇੱਛਕ ਸੀ ਪਰ ਉਸ ਕੋਲ ਪੈਸੇ ਨਹੀਂ ਸਨ ਪਰ ਹੁਣ ਉਹ ਸਿੱਖਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਉਹ ਬਠਿੰਡਾ ਨਾਲ ਜੁੜਿਆ ਰਹੇਗਾ ਪਰ ਭਵਿੱਖ ਲਈ ਉਸ ਨੂੰ ਮੁੰਬਈ ਰਹਿਣਾ ਪਵੇਗਾ। ਸੰਨੀ ਨੇ ਕਿਹਾ ਕਿ ਉਹ ਅਗਲੇ ਦਿਨਾਂ ’ਚ ਲੰਡਨ ਵਿੱਚ ਤਿੰਨ ਸ਼ੋਅ ਕਰਨ ਜਾ ਿਿਰਹਾ ਹੈ ਜੋਕਿ ਸੋਨੀ ਟੀਵੀ ਵੱਲੋਂ ਕਰਵਾਏ ਜਾ ਰਹੇ ਹਨ। ਉਸ ਨੇ ਕਿਹਾ ਕਿ ਜਿਹੜੇ ਵੀ ਦੋਸਤ ਉਸ ਦੇ ਨਾਲ ਦਿਲੋਂ ਜੁੜੇ ਹੋਏ ਹਨ ਅਤੇ ਮੇਰੇ ਵਾਂਗ ਹਾਲਾਤਾਂ ਤੋਂ ਹਾਾਰਿਆ ਹੋਇਆ ਤਾਂ ਉਹ ਉਨਾਂ ਦੀ ਸਹਾਇਤਾ ਜਰੂਰ ਕਰੇਗਾ। ਸੰਨਂ ਅੱਜ ਆਪਣੇ ਪ੍ਰੀਵਾਰ ਅਤੇ ਆਂਢੀਆਂ ਗੁਆਂਢੀਆਂ ਨੂੰ ਵੀ ਮਿਲਿਆ। ਉਸ ਨੈ ਖੁੱਲਂ ਗੱਡੀ ’ਓ ਸ਼ਹਿਰ ’ਚ ਚੱਕਰ ਵੀ ਲਾਇਆ।
ਰੋਜ਼ੀ ਰੋਟੀ ਲਈ ਬੂਟ ਪਾਲਿਸ਼ ਕਰਦਾ ਸੀ ਸੰਨੀ...
ਅੱਜ ਦਾ ਸੰਨੀ ਹਿੰਦੋਸਤਾਨੀ ਇੰਡੀਅਨ ਆਈਡਲ ਬਣਨ ਤੋਂ ਪਹਿਲਾਂ ਬਠਿੰਡਾ ’ਚ ਤੁਰ ਫਿਰ ਕੇ ਬੂਟ ਪਾਲਿਸ਼ ਕਰਦਾ ਸੀ ਤਾਂ ਜਾਕੇ ਘਰ ਰੋਟੀ ਪੱਕਦੀ ਸੀ। ਪ੍ਰੀਵਾਰ ’ਚ ਤਿੰਨ ਭੈਣਾਂ ਸਨ ਜੋਕਿ ਵਿਆਹਾਂ ’ਚ ਗਾਕੇ ਘਰ ਚਲਾਉਂਦੀਆਂ ਸਨ। ਇਸੇ ਤਰਾਂ ਮਾਂ ਵੀ ਬੱਚਿਆਂ ਖਾਤਰ ਗੁਬਾਰੇ ਵੇਚਦੀ ਰਹੀ ਹੈ। ਸੰਨੀ ਦੀ ਉਮਰ ਛੋਟੀ ਸੀ ਕਿ ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ। ਪਿਤਾ ਦੇ ਤੁਰ ਜਾਣ ਨੇ ਸੰਨੀ ਦੇ ਮੋਢਿਆਂ ਤੇ ਬੂਟ ਪਾਲਿਸ਼ ਵਾਲਾ ਬਕਸਾ ਚੁਕਾ ਦਿੱਤਾ ਪਰ ਸੰਨੀ ਨੇ ਗਾਉਣਾ ਨਹੀਂ ਛੱਡਿਆ। ਉਹ ਮੰਬਈ ਜਾਣ ਲਈ ਆਖਰੀ ਵਾਰ ਦਾ ਕਹਿਕੇ ਮਾਂ ਕੋਲ ਪੈਸੇ ਲੈਣ ਗਿਆ ਤਾਂ ਮਾਂ ਨੇ ਊਸ ਨੂੰ ਪੈਸਾ ਨਾਂ ਹੋਣ ਦੀ ਗੱਲ ਕਹਿਕੇ ਇਜਾਜਤ ਨਹੀਂ ਦਿੱਤੀ ਸੀ। ਸੰਨੀ ਕਿੇ ਤੋਂ ਉਧਾਰੇ ਪੈਸੇ ਲੈਕੇ ਮੁੰਬਈ ਗਿਆ ਤਾਂ ਕਿਸਮਤ ਉਸਤੇ ਮਿਹਰਬਾਨ ਹੋ ਗਈ ਤੇ ਉਹ ਸਟਾਰ ਬਣ ਗਿਆ। ਸੋਨੀ ਦੇ ਜੱਜ ਨੇ ਹੀ ਉਸ ਨੂੰ ਸੰਨੀ ਹਿੰਦੋਸਤਾਨੀ ਦਾ ਨਾਮ ਦਿੱਤਾ ਹੈ।