ਆਪ ਨੇ ਪੰਜਾਬ ਦਾ ਪਾਰਟੀ ਇੰਚਾਰਜ ਬਦਲਿਆ ,ਸਿੱਖ ਨੇਤਾ ਦੇ ਹੱਥ ਦਿੱਤੀ ਵਾਗਡੋਰ
ਨਵੀਂ ਦਿੱਲੀ , 28 ਫਰਵਰੀ , 2020: ਆਮ ਆਦਮੀ ਪਾਰਟੀ ਨੇ ਆਪਣੇ ਪੰਜਾਬ ਯੂਨਿਟ ਦਾ ਇੰਚਾਰਜ ਬਾਦਲ ਦਿੱਤਾ ਹੈ . ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਮਨੀਸ਼ ਸਿਸੋਦੀਆ ਦੀ ਥਾਂ ਦਿੱਲੀ ਦੇ ਆਪ ਐਂਮ ਐਲ ਏ ਜਰਨੈਲ ਸਿੰਘ ਨੂੰ ਪੰਜਾਬ ਯੂਨਿਟ ਦਾ ਇੰਚਾਰਜ ਥਾਪਿਆ ਹੈ .
ਜਰਨੈਲ ਸਿੰਘ ਤਿਲਕ ਨਗਰ ਹਲਕੇ ਤੋਂ ਐਮ ਐਲ ਏ ਹਨ , ਦਿੱਲੀ ਆਪ ਦੇ ਮੀਤ ਪ੍ਰਧਾਨ ਹਨ ਅਤੇ ਆਪ ਓਵਰਸੀਜ਼ ਦੇ ਕੋ ਕਨਵੀਨਰ ਵੀ ਹਨ .
2022 ਦੀਆਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਆਪ ਲੀਡਰਸ਼ਿਪ ਦਾ ਇਹ ਕਦਮ ਅਹਿਮ ਹੈ .
ਪਾਰਟੀ ਦੇ ਇਸ ਫ਼ੈਸਲੇ ਤੋਂ ਬਾਅਦ ਜਰਨੈਲ ਸਿੰਘ ਨੇ ਪਾਰਟੀ ਨੇਤਾ ਕੇਜਰੀਵਾਲ ਦਾ ਧਨਵਾਦ ਕੀਤਾ ਹੈ .
ਆਪਣੇ ਟਵੀਟ ਵਿਚ ਜਰਨੈਲ ਸਿੰਘ ਨੇ ਕਿਹਾ :
"ਅਰਵਿੰਦ ਕੇਜਰੀਵਾਲ ਜੀ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ ਦਾ ਬਹੁਤ ਖ਼ਾਸ ਜ਼ਿੰਮੇਵਾਰੀ ਦੇਣ ਲਈ ਧੰਨਵਾਦ
ਵਾਅਦਾ ਕਰਦਾ ਹਾਂ ਇਸ ਵਿਸ਼ਵਾਸ ਨੂੰ ਕਾਇਮ ਰੱਖਾਂਗਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਨਵੇਂ ਪੰਜਾਬ ਦੇ ਸੁਪਨੇ ਨੂੰ ਸੱਚ ਕਰਨ ਵਾਸਤੇ ਦਿਨ ਰਾਤ ਤੱਤਪਰ ਰਹਾਂਗਾ.."