← ਪਿਛੇ ਪਰਤੋ
ਮੋਹਾਲੀ, 29 ਫਰਵਰੀ 2020 - ਮੋਹਾਲੀ ਦੇ ਫੇਜ਼ ਪੰਜ ਦੇ ਵਿਸ਼ਾਲ ਮੈਗਾਮਾਰਟ ਦੇ ਵਿੱਚ ਅੱਜ ਸਵੇਰੇ 8.30 ਵਜੇ ਦੇ ਕਰੀਬ ਅੱਗ ਲੱਗ ਗਈ। ਇਹ ਅੱਗ ਇਨ੍ਹੀ ਭਿਆਨਕ ਸੀ ਕਿ ਮਿੰਟਾਂ 'ਚ ਹੀ ਸਾਰੇ ਸ਼ੋਅਰੂਮ 'ਚ ਫੈਲ ਗਈ। ਦੱਸ ਦਈਏ ਕਿ ਇਹ ਅੱਗ ਮੈਗਾ-ਮਾਰਟ ਦੇ ਬੇਸਮੈਂਟ 'ਚ ਲੱਗੀ ਸੀ। ਜਿਸ ਤੋਂ ਬਾਅਦ ਮੌਕੇ 'ਤੇ ਫਾਈਰ-ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਫਾਈਰ-ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਆਂ ਕੀਤੀਆਂ ਜਾ ਰਹੀਆਂ ਹਨ। ਜਦੋਂ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀ ਹੋਇਆ ਹੈ।
Total Responses : 942