ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲ਼ਾ ਵਿੰਨਟੇਜ ਕਾਰ ਚਲਾਉਦੇ ਹੋਏ
ਪਟਿਆਲਾ 2 ਮਾਰਚ : ਪਟਿਆਲ਼ਾ ਹੈਰੀਟੇਜ ਮੇਲੇ ਦੀ ਲੜ੍ਹੀ ਨੂੰ ਅੱਗੇ ਵਧਾਉਂਦੇ ਹੋਏ ਮਿਤੀ 27.02.2020 ਨੂੰ ਵਿੰਨਟੇਜ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਹੁੰਚੀ ਅਤੇ ਫੂਲ ਸਿਨੇਮਾ ਪਟਿਆਲ਼ਾ ਵਿਖੇ ਪਹੁੰਚ ਕੇ ਸਮਾਪਤ ਹੋਈ। ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲ਼ਾ ਨੇ ਇਸ ਵਿੰਨਟੇਜ ਕਾਰ ਰੈਲੀ ਵਿੱਚ ਭਾਗ ਲਿਆ ਅਤੇ ਵਾਕਸ-ਹਾਲ 1938 ਮਾਡਲ ਵਿੰਨਟੇਜ ਕਾਰ ਚਲਾਉਣ ਦੇ ਅਵਸਰ ਦਾ ਭਰਪੂਰ ਆਨੰਦ ਲਿਆ ਅਤੇ ਉਨ੍ਹਾ ਦੇ ਨਾਲ ਨਾਲ ਸ਼੍ਰੀ ਕੁਮਾਰ ਅਮਿਤ ਡੀ.ਸੀ ਪਟਿਆਲ਼ਾ ਵੀ ਇਸ ਕਾਰ ਰੈਲੀ ਦਾ ਹਿੱਸਾ ਬਣੇ।
ਇਸ ਮੌਕੇ ਐਸ.ਐਸ.ਪੀ ਪਟਿਆਲ਼ਾ ਸ. ਮਨਦੀਪ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਿੰਨਟੇਜ ਕਾਰ ਰੈਲੀ ਵਿੱਚ ਹਿੱਸਾ ਲੈਣ ਵਾਲੇ ਸਾਰੇ ਪ੍ਰਤਿਯੋਗੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਹੁਣ ਤੱਕ ਇਹਨਾਂ ਪੁਰਾਣੇ ਵਾਹਨਾਂ ਨੂੰ ਚਾਲੂ ਹਾਲਤ ਵਿੱਚ ਬੜੀ ਸਾਂਭ ਸੰਭਾਲ ਕਰਕੇ ਰੱਖਿਆ ਹੋਇਆ ਹੈ। ਪਟਿਆਲ਼ਾ ਵਾਸੀਆਂ ਅਤੇ ਪਟਿਆਲ਼ਾ ਦੇ ਯੂਥ ਨੇ ਬੜੇ ਹੀ ਉਤਸ਼ਾਹ ਨਾਲ ਇਸ ਵਿੰਨਟੇਜ ਕਾਰ ਰੈਲੀ ਦਾ ਸੁਆਗਤ ਕੀਤਾ ਅਤੇ ਬੜੇ ਸੁਚੱਜੇ ਢੰਗ ਨਾਲ ਇਸ ਰੈਲੀ ਦਾ ਆਨੰਦ ਮਾਣਿਆ।