ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 03 ਮਾਰਚ 2020 - ਡਿਪਟੀ ਕਮਿਸ਼ਨਰ ਸ੍ਰੀ ਵਿਨੇ ਬਬਲਾਨੀ ਨੇ ਹੁਕਮ ਜਾਰੀ ਕੀਤੇ ਹਨ ਕਿ 9 ਮਾਰਚ ਨੂੰ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਸਮੂਹ ਵਿਦਿਅਕ ਅਦਾਰਿਆਂ ''ਜਿਨ੍ਹਾਂ ਵਿੱਚ ਸਲਾਨਾ ਪ੍ਰੀਖਿਆ ਨਹੀ ਹੋ ਰਹੀਆਂ ਹਨ" ਵਿੱਚ 9 ਮਾਰਚ ਨੂੰ ਛੁੱਟੀ ਰਹੇਗੀ।
ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲਾ ਮੁਹੱਲਾ 5 ਮਾਰਚ 2020 ਤੋ 7 ਮਾਰਚ 2020 ਤੱਕ ਕੀਰਤਪੁਰ ਸਾਹਿਬ ਵਿਖੇ ਅਤੇ 8 ਮਾਰਚ 2020 ਤੋ 10 ਮਾਰਚ 2020 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਹੋਲੇ ਮੁਹੱਲੇ ਦੌਰਾਨ ਲੱਖਾਂ ਦੀ ਤਾਦਾਦ ਵਿਚ ਸ਼ਰਧਾਲੂ ਇਨ੍ਹਾਂ ਥਾਵਾਂ ਤੇ ਗੁਰਦੁਆਰਾ ਸਹਿਬਾਨ ਦੇ ਦਰਸ਼ਨਾਂ ਲਈ ਆਉਦੇ ਹਨ।
ਇਸ ਸਬੰਧੀ ਬਾਹਰਲੇ ਜਿਲਿਆਂ ਤੋ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਗਾਈਆ ਗਈਆਂ ਹਨ। ਇਨ੍ਹਾਂ ਕਰਮਚਾਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਸ੍ਰੀ ਅਨੰਦਪੁਰ ਸਾਹਿਬ ਬਲਾਕ ਵਿਚ ਪੈਂਦੇ ਵਿਦਿਅਕ ਅਦਾਰਿਆ ਵਿਚ ਕੀਤਾ ਜਾਂਦਾ ਹੈ। ਇਸ ਲਈ ਇਸ ਸਥਿਤੀ ਨੁੰ ਮੁੱਖ ਰੱਖਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਬਲਾਕ ਦੇ ਪੈਂਦੇ ਸਾਰੇ ਵਿਦਿਅਕ ਅਦਾਰਿਆਂ ਸਰਕਾਰੀ/ਪ੍ਰਾਈਵੇਟ ਵਿਚ (ਜਿਨ੍ਹਾਂ ਵਿਚ 09 ਮਾਰਚ ਨੂੰ ਇਮਤਿਹਾਨ ਨਹੀਂ ਹੈੇ) ਵਿੱਚ 9 ਮਾਰਚ 2020 ਦੀ ਛੁੱਟੀ ਕੀਤੀ ਗਈ ਹੈ।