ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 06 ਮਾਰਚ 2020 - ਡਿਪਟੀ ਕਮਿਸ਼ਨਰ ਸ੍ਰੀ ਵਿਨੇ ਬਬਲਾਨੀ ਵੱਲੋਂ ਜਾਰੀ ਹੁਕਮਾਂ ਦੀ ਲਗਾਤਾਰਤਾ ਵਿੱਚ ਵਧੀਕ ਡਿਪਟੀ ਕਮਿਸ਼ਨਰ(ਜ) ਰੂਪਨਗਰ ਸ਼੍ਰੀਮਤੀ ਦੀਪਸ਼ਿਖਾ ਨੇ ਹੁਕਮ ਜਾਰੀ ਕੀਤੇ ਹਨ ਕਿ 9 ਮਾਰਚ ਨੂੰ ਬਲਾਕ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਸਮੂਹ ਵਿਦਿਅਕ ਅਦਾਰਿਆਂ ''ਜਿਨ੍ਹਾ ਵਿਚ ਸਲਾਨਾ ਪ੍ਰੀਖਿਆ ਨਹੀ ਹੋ ਰਹੀਆਂ ਹਨ" ਵਿਚ 9 ਮਾਰਚ ਨੂੰ ਛੁੱਟੀ ਰਹੇਗੀ।
ਵਧੀਕ ਡਿਪਟੀ ਕਮਿਸ਼ਨਰ ਵਲੋ ਜਾਰੀ ਹੁਕਮ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲਾ ਮੁਹੱਲਾ 05 ਮਾਰਚ 2020 ਤੋ 07 ਮਾਰਚ 2020 ਤੱਕ ਕੀਰਤਪੁਰ ਸਾਹਿਬ ਵਿਖੇ ਅਤੇ 08 ਮਾਰਚ 2020 ਤੋ 10 ਮਾਰਚ 2020 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਹੋਲੇ ਮੁਹੱਲੇ ਦੌਰਾਨ ਲੱਖਾਂ ਦੀ ਤਾਦਾਦ ਵਿਚ ਸ਼ਰਧਾਲੂ ਇਨ੍ਹਾਂ ਥਾਵਾਂ ਤੇ ਗੁਰਦੁਆਰਾ ਸਹਿਬਾਨ ਦੇ ਦਰਸ਼ਨਾਂ ਲਈ ਆਉਦੇ ਹਨ।
ਇਸ ਸਬੰਧੀ ਬਾਹਰਲੇ ਜ਼ਿਲ੍ਹਿਆਂ ਤੋ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਗਾਈਆਂ ਗਈਆਂ ਹਨ। ਇਨ੍ਹਾਂ ਕਰਮਚਾਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਬਲਾਕ ਵਿੱਚ ਪੈਂਦੇ ਵਿੱਦਿਅਕ ਅਦਾਰਿਆਂ ਵਿੱਚ ਕੀਤਾ ਜਾਦਾ ਹੈੇ। ਇਸ ਲਈ ਇਸ ਸਥਿਤੀ ਨੁੰ ਮੁੱਖ ਰੱਖਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਬਲਾਕ ਦੇ ਪੈਂਦੇ ਸਾਰੇ ਵਿੱਦਿਅਕ ਅਦਾਰਿਆਂ ਸਰਕਾਰੀ/ਪ੍ਰਾਈਵੇਟ ਵਿੱਚ (ਜਿਨ੍ਹਾਂ ਵਿੱਚ ਇਮਤਿਹਾਨ ਨਹੀ ਚੱਲ ਰਹੇ) ਵਿੱਚ 9 ਮਾਰਚ 2020 ਦੀ ਛੁੱਟੀ ਕੀਤੀ ਗਈ ਹੈ।