ਸ੍ਰੀ ਅਨੰਦਪੁਰ ਸਾਹਿਬ, 11 ਮਾਰਚ 2020 - ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਗਏ ਹੋਲੇ-ਮਹੱਲੇ ਦੌਰਾਨ ਪੰਜਾਬ ਸਰਕਾਰ ਵੱਲੋਂ ਬਣਾਇਆ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਵੀ ਸੰਗਤਾਂ ਦੀ ਪਹਿਲੀ ਪਸੰਦ ਬਣਿਆ ਰਿਹਾ। ਇਹ ਹੀ ਨਹੀਂ ਇੱਥੇ ਇੱਕ ਦਿਨ ਸੰਗਤ ਵੱਲੋਂ ਸਭ ਤੋਂ ਜ਼ਿਆਦਾ ਦਰਸ਼ਨ ਕਰਨ ਦਾ ਰਿਕਾਰਡ ਵੀ ਟੁੱਟਿਆ। ਤੁਹਾਨੂੰ ਦੱਸ ਦੇਈਏ ਕਿ ਜਿੱਥੇ ਆਮ ਦਿਨਾਂ 'ਚ ਵਿਰਾਸਤ-ਏ-ਖਾਲਸਾ ਨੂੰ ਦੇਖਣ 4 ਤੋਂ 5 ਹਜ਼ਾਰ ਲੋਕ ਆਉਂਦੇ ਹਨ ਉੱਥੇ ਹੀ ਹੋਲੇ-ਮਹੱਲੇ ਦੌਰਾਨ ਇਹ ਅੰਕੜਾ 22 ਹਜ਼ਾਰ ਨੂੰ ਵੀ ਟੱਪ ਗਿਆ।
ਮਿਲੀ ਜਾਣਕਾਰੀ ਦੇ ਅਨੁਸਾਰ 7 ਮਾਰਚ ਨੂੰ ਜਿੱਥੇ 8,866 ਸ਼ਰਧਾਲੂ ਵੱਲੋਂ ਵਿਰਾਸਤ-ਏ-ਖਾਲਸਾ ਦੇ ਦੀਦਰ ਕੀਤੇ ਗਏ। ਉੱਥੇ ਹੀ 8 ਮਾਰਚ ਨੂੰ 13,540 ਸ਼ਰਦਾਲੂਆਂ ਵੱਲੋਂ ਵਿਰਾਸਤ-ਏ-ਖਾਲਸਾ ਦੇਖਿਆ ਗਿਆ। ਪਰ ਇਹ ਰਿਕਾਰਡ ਟੁੱਟਿਆ 9 ਮਾਰਚ ਨੂੰ, ਉਸ ਦਿਨ ਵਿਰਾਸਤ-ਏ-ਖਾਲਸਾ ਨੂੰ 22,216 ਸੰਗਤ ਵੱਲੋਂ ਦੇਖਿਆ ਗਿਆ। ਇਹ ਵਿਰਾਸਤ-ਏ-ਖਾਲਸਾ ਦੇ ਹੁਣ ਤੱਕ ਦੇ ਇਤਿਹਾਸ 'ਚ ਸਭ ਤੋਂ ਵੱਧ ਆਮਦ ਹੈ। ਉਸੇ ਤਰ੍ਹਾਂ ਬੀਤੇ ਦਿਨ 10 ਮਾਰਚ ਨੂੰ 14,628 ਸੈਲਾਨੀਆਂ ਨੇ ਵਿਰਾਸਤ-ਏ-ਖਾਲਸਾ ਦੇ ਦੀਦਾਰ ਕੀਤੇ ਗਏ।