ਜ਼ੀਰਕਪੁਰ, 15 ਮਾਰਚ 2020 - ਜ਼ੀਰਕਪੁਰਦੀ ਏਮੀਨੇਂਸ ਸੋਸਾਇਟੀ 'ਚ ਪੁਲਿਸ ਅਤੇ ਕਈ ਖੁਫੀਆ ਏਜੰਸੀਆਂ ਵੱਲੋਂ ਸਿਕੰਦਰ ਸਿੰਘ ਨਾਂਅ ਦੇ ਵਿਅਕਤੀ ਦੇ ਘਰ 'ਤੇ ਰੇਡ ਕੀਤੀ ਗਈ। ਜਿੱਥੇ ਪੁਲਿਸ ਅਤੇ ਖੁਫੀਆ ਏਜੰਸੀਆਂ ਵੱਲੋਂ ਉਸ ਦੇ ਘਰੋਂ ਏ.ਕੇ-47, ਸਨਾਈਪਰ ਰਾਈਫਲ, ਪਿਸਟਲ, ਭਾਰੀ ਮਾਤਰਾ 'ਚ ਅਸਲਾ ਅਤੇ ਕਰੰਸੀ ਬਰਾਮਦ ਕੀਤੀ ਗਈ। ਸੂਤਰਾਂ ਅਨੁਸਾਰ ਮਿਲੀ ਜਾਣਕਾਰੀ ਅਨੁਸਾਰ ਸਿਕੰਦਰ ਸਿੰਘ ਇਸ ਘਰ 'ਚ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਰਹਿੰਦਾ ਸੀ। ਹਾਲਾਂਕਿ ਇਸ ਸਬੰਧੀ ਕਿਸੇ ਵੀ ਅਧਿਕਾਰੀ ਨੇ ਜਾਣਕਾਰੀ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਇਸ ਕਾਰਵਾਈ ਤੋਂ ਬਾਅਦ ਸੁਸਾਇਟੀ ਦੇ ਵਸਨੀਕਾਂ ਵਿਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।