ਪਟਿਆਲਾ, 24 ਮਾਰਚ 2020 - ਕੇਸਰੀ ਝੰਡੇ ਦੀ ਅਗਵਾਈ ਵਾਲੀ ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸਨ ਦੇ ਸੁਬਾਈ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਨੇ ਬਿਜਲੀ ਨਿਗਮ ਦੇ ਸੀ.ਐਮ.ਡੀ. ਇੰਜ: ਬਲਦੇਵ ਸਿੰਘ ਸਰਾਂ ਨੂੰ ਪੱਤਰ ਭੇਜ ਕੇ ਕਿਹਾ ਕਿ ਕੀਤੀ ਕਿ ਮੁੱਖ ਮੰਤਰੀ ਕੋਰੋਨਾ ਵਾਇਰਸ ਰੀਲੀਫ ਫੰਡ ਲਈ ਮੇਰੀ ਤਨਖਾਹ ਵਿੱਚੋ 10 ਫੀਸਦੀ ਕਟੌਤੀ ਕਰ ਲਈ ਜਾਵੇ।
ਉਨ੍ਹਾਂ ਕਿਹਾ ਬਿਜਲੀ ਮੁਲਾਜ਼ਮਾਂ ਦੀਆ ਤਨਖਾਹਾ ਅਤੇ ਪੈਨਸ਼ਨਰਾਂ ਦੀਆ ਪੈਨਸ਼ਨਾ ਵਿੱਚੋਂ ਕਟੌਤੀ ਲਈ ਉਹਨਾਂ ਤੋ ਆਪਸ਼ਨ ਲੈਣ ਦਾ ਸੁਝਾਅ ਦਿੱਤਾ ਅਤੇ ਮੁਲਾਜ਼ਮਾ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਵਿੱਤ ਮੁਤਾਬਿਕ ਰਾਹਤ ਕਾਰਜ ਵਿੱਚ ਹਿਸਾ ਪਾਉਣ। ਉਹਨਾਂ ਕਿਹਾ ਕਿ ਮੁਲਾਜ਼ਮਾਂ ਦਾ ਰਾਹਤ ਫੰਡ ਵਿੱਚ ਹਿਸਾ ਪਾਉਣਾ ਦੇਸ਼ ਅਤੇ ਸੂਬੇ ਦੀ ਔਖੀ ਘੜੀ ਵਿੱਚ ਇਕ ਸੰਕੇਤ ਮਾਤਰ ਯਤਨ ਹੋਵੇਗਾ। ਜਥੇਬੰਦੀ ਨੇ ਇਸ ਔਖੀ ਘੜੀ ਵਿੱਚ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋ ਕੋਰੋਨਾ ਵਾਈਰਸ ਦੇ ਮਰੀਜ਼ਾ ਲਈ ਸਰਾਵਾਂ, ਹਸਪਤਾਲ ਅਤੇ ਹੋਰ ਸਹਿਯੋਗ ਦੇਣ ਲਈ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋ ਪਰਮੇਸਵਰ ਦੁਆਰ ਦੇ ਹਸਤਪਾਲ ਨੂੰ ਸਿਹਤ ਵਿਭਾਗ ਨੂੰ ਸੌਂਪਣ ਦੇ ਫੈਸਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਮਾਨਵਤਾ ਦੀ ਭਲਾਈ ਲਈ ਇਹ ਉਤਮ ਯਤਨ ਹਨ। ਉਹਨਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਮਾਨਵਤਾਂ ਦੀ ਸਹਾਇਤਾ ਲਈ ਤਿਆਰ ਰਹਿੰਦੀ ਹੈ।