← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ 24 ਮਾਰਚ 2020 - 'ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਦੀਆਂ ਸਰਾਂਵਾਂ ਕੋਰੋਨਾ ਦੇ ਮਰੀਜ਼ਾਂ ਦੀ ਸਵੈ ਅਲਹਿਦਗੀ ਲਈ ਦਿੱਤੀਆਂ ਜਾ ਰਹੀਆਂ ਹਨ।' ਉਕਤ ਵਿਚਾਰਾਂ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਡੀ. ਸੀ ਬਠਿੰਡਾ ਨੂੰ ਇਸ ਤੋਂ ਜਾਣੂੰ ਕਰਵਾ ਕੇ ਕਹਿ ਦਿੱਤਾ ਗਿਆ ਹੈ। ਲੋੜ ਪੈਣ ਤੇ ਪ੍ਰਸ਼ਾਸਨ ਨੂੰ ਪੈਕੇਟਬੰਦ ਭੋਜਨ (ਲੰਗਰ) ਵੀ ਤਖ਼ਤ ਸਾਹਿਬ ਤੋਂ ਮੁਹੱਈਆ ਕਰਵਾਇਆ ਜਾਵੇਗਾ।
Total Responses : 267